02-09- 2025
TV9 Punjabi
Author: Sandeep Singh
ਇਨ੍ਹੀਂ ਦਿਨੀਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹਾਂ ਦੀ ਮਾਰ ਪਈ ਹੈ। ਪੰਜਾਬ ਦੀ ਹਾਲਤ ਦੇਖ ਕੇ ਕਈ ਪੰਜਾਬੀ ਸਿਤਾਰੇ ਵੀ ਚਿੰਤਤ ਦਿਖਾਈ ਦੇ ਰਹੇ ਹਨ।
ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਨੇ ਪੰਜਾਬ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ 200 ਪਰਿਵਾਰਾਂ ਨੂੰ ਗੋਦ ਲਿਆ ਹੈ।
ਇਸ ਦੌਰਾਨ ਕਾਮੇਡੀਅਨ ਕਪਿਲ ਸ਼ਰਮਾ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਪੰਜਾਬ ਵਿੱਚ ਆਏ ਹੜ੍ਹ ਦਾ ਜ਼ਿਕਰ ਕੀਤਾ ਹੈ।
ਕਪਿਲ ਨੇ ਆਪਣੀ ਪੋਸਟ ਵਿੱਚ ਲਿਖਿਆ, "ਸਾਡੇ ਪੰਜਾਬ ਨੂੰ ਹੜ੍ਹਾਂ ਨਾਲ ਜੂਝਦੇ ਦੇਖ ਕੇ ਦਿਲ ਟੁੱਟ ਗਿਆ। ਮੇਰੀਆਂ ਪ੍ਰਾਰਥਨਾਵਾਂ ਸਾਰੇ ਪ੍ਰਭਾਵਿਤ ਪਰਿਵਾਰਾਂ ਨਾਲ ਹਨ।"
ਜਦੋਂ ਕਿ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਹੜ੍ਹ ਪ੍ਰਭਾਵਿਤ 10 ਪਿੰਡਾਂ ਨੂੰ ਗੋਦ ਲਿਆ ਹੈ।