ਕੌਣ ਹਨ ਅਯੁੱਧਿਆ ਦੇ ਰਾਮਨਰੇਸ਼ ?,ਕਿਸਦੇ ਆਦੇਸ਼ 'ਤੇ ਹੋ ਰਹੀ ਹੈ ਪ੍ਰਾਣ ਪ੍ਰਤਿਸ਼ਠਾ?

22 Jan 2024

TV9 Punjabi

ਕੀ ਤੁਸੀਂ ਜਾਣਦੇ ਹੋ ਕਿ ਅਯੁੱਧਿਆ ਦੇ ਰਾਮਨਰੇਸ਼ ਕੌਣ ਹਨ ਅਤੇ ਕਿਸਦੇ ਆਦੇਸ਼ 'ਤੇ ਰਾਮ ਮੰਦਰ ਵਿੱਚ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਹੋ ਰਹੀ ਹੈ।

ਪ੍ਰਾਣ ਪ੍ਰਤਿਸ਼ਠਾ 

ਪੌਰਾਣਿਕ ਕਥਾਵਾਂ ਅਨੁਸਾਰ ਜਦੋਂ ਭਗਵਾਨ ਰਾਮ ਪਰਮਧਾਮ ਜਾਣ ਲੱਗੇ ਤਾਂ ਵਾਲਮੀਕਿ ਜੀ ਨੇ ਲਵ ਨੂੰ ਅਯੁੱਧਿਆ ਦਾ ਰਾਜਾ ਬਣਾਉਣ ਦੀ ਗੱਲ ਕੀਤੀ ਸੀ ਕਿਉਂਕਿ ਲਵ ਉਨ੍ਹਾਂ ਦੇ ਵੱਡੇ ਪੁੱਤਰ ਹਨ।

ਲਵ ਬਣਨ ਜਾ ਰਹੇ ਸੀ ਅਯੁੱਧਿਆ ਦੇ ਰਾਜਾ

ਜਦੋਂ ਮਾਤਾ ਸੀਤਾ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਪੁੱਛਿਆ ਕਿ ਲਵ ਨੂੰ ਅਯੁੱਧਿਆ ਦਾ ਰਾਜਾ ਕਿਵੇਂ ਬਣਾਇਆ ਜਾ ਸਕਦਾ ਹੈ। ਮੇਰਾ ਵੱਡਾ ਪੁੱਤਰ ਹਨੂੰਮਾਨ ਹੈ। ਉਹ ਅਯੁੱਧਿਆ ਦੇ ਉੱਤਰਅਧੀਕਾਰੀ ਵੀ ਹੋਣੇ ਚਾਹੀਦੇ ਹਨ।

ਵੱਡਾ ਪੁੱਤਰ ਕੌਣ ਹੈ?

ਜਦੋਂ ਭਗਵਾਨ ਰਾਮ ਰਾਵਣ ਦਾ ਵਧ ਕਰਕੇ ਅਯੁੱਧਿਆ ਪਰਤੇ ਤਾਂ ਭਗਵਾਨ ਰਾਮ ਨੇ ਹਨੂੰਮਾਨ ਨੂੰ ਕਿਤੇ ਨਹੀਂ ਜਾਣ ਦਿੱਤਾ ਅਤੇ ਮਾਤਾ ਸੀਤਾ ਨੇ ਹਨੂੰਮਾਨ ਨੂੰ ਆਪਣਾ ਮਾਨਸ ਪੁੱਤਰ ਮੰਨ ਲਿਆ ਸੀ।

ਮਾਤਾ ਨੇ ਮੰਨਿਆ ਮਾਨਸ ਪੁੱਤਰ

ਮਾਤਾ ਸੀਤਾ ਦੇ ਕਹਿਣ 'ਤੇ ਭਗਵਾਨ ਰਾਮ ਨੇ ਹਨੂੰਮਾਨ ਜੀ ਨੂੰ ਅਯੁੱਧਿਆ ਦਾ ਰਾਜਾ ਬਣਾਇਆ ਅਤੇ ਉਦੋਂ ਤੋਂ ਹੀ ਹਨੂੰਮਾਨ ਜੀ ਨੂੰ ਅਯੁੱਧਿਆ ਦਾ ਰਾਜਾ ਕਿਹਾ ਜਾਣ ਲੱਗਾ।

ਹਨੂੰਮਾਨ ਜੀ ਅਯੁੱਧਿਆ ਦੇ ਰਾਜਾ

ਮੰਦਰ ਵਿੱਚ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ  ਲਈ ਰਾਮ ਮੰਦਰ ਤੀਰਥ ਸ਼ੇਤਰ ਟਰੱਸਟ ਨੂੰ ਰਾਮ ਨਰੇਸ਼ ਹਨੂੰਮਾਨ ਜੀ ਤੋਂ ਇਜਾਜ਼ਤ ਲੈਣੀ ਪਈ ਸੀ। ਇਸ ਤੋਂ ਬਾਅਦ ਹਨੂੰਮਾਨ ਜੀ ਦੇ ਹੁਕਮ 'ਤੇ ਹੀ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਹੋ ਰਹੀ ਹੈ।

ਕਿਸਦੇ ਆਦੇਸ਼ 'ਤੇ ਹੋ ਰਹੀ ਹੈ ਪ੍ਰਾਣ ਪ੍ਰਤਿਸ਼ਠਾ?

ਅੱਜ ਵੀ ਲੋਕ ਹਨੂੰਮਾਨ ਜੀ ਨੂੰ ਅਯੁੱਧਿਆ 'ਚ ਬਣੇ ਕਿਲੇ ਵਰਗੇ ਹਨੂੰਮਾਨਗੜ੍ਹੀ ਮੰਦਰ 'ਚ ਗੱਦੀ 'ਤੇ ਬਿਰਾਜਮਾਨ ਦੇਖ ਸਕਦੇ ਹਨ ਕਿਉਂਕਿ ਹਨੂੰਮਾਨ ਜੀ ਅਯੁੱਧਿਆ ਦੇ ਰਾਜਾ ਹਨ।

ਹਨੂੰਮਾਨਗੜ੍ਹੀ 

ਭਗਵਾਨ ਸ੍ਰੀ ਰਾਮ ਨੂੰ ਪਸੰਦ ਹੈ ਇਹ 5 ਤਰ੍ਹਾਂ ਦੇ ਭੋਗ, ਬੇਹੱਦ ਖ਼ਾਸ ਹੈ ਪ੍ਰਸਾਦ