8 Feb 2024
TV9 Punjabi
ਛੱਤੀਸਗੜ੍ਹ ਤੋਂ ਅਯੁੱਧਿਆ ਲਈ ਸਪੈਸ਼ਲ ਟਰੇਨ ਚੱਲਣ ਜਾ ਰਹੀ ਹੈ। ਇਹ ਟਰੇਨ ਮਾਰਚ ਮਹੀਨੇ ਤੋਂ ਹਰ ਹਫ਼ਤੇ ਚੱਲੇਗੀ।
ਛੱਤੀਸਗੜ੍ਹ ਸਰਕਾਰ ਵੱਲੋਂ ਚਲਾਈ ਜਾ ਰਹੀ 15 ਤੋਂ 20 ਕੋਚਾਂ ਵਾਲੀ ਇਸ ਰੇਲਗੱਡੀ ਵਿੱਚ ਦੁਰਗ, ਰਾਏਪੁਰ ਅਤੇ ਵਿਲਾਸਪੁਰ ਦੇ ਯਾਤਰੀ ਸਵਾਰ ਹੋਣਗੇ।
ਇਸ ਟਰੇਨ ਦੇ ਯਾਤਰੀਆਂ ਨੂੰ ਨਾ ਤਾਂ ਕੋਈ ਟਿਕਟ ਖਰੀਦਣੀ ਪਵੇਗੀ ਅਤੇ ਨਾ ਹੀ ਸਫਰ ਦੌਰਾਨ ਖਾਣ-ਪੀਣ 'ਤੇ ਕੁਝ ਖਰਚ ਕਰਨਾ ਪਵੇਗਾ।
ਸੂਬੇ ਦੇ ਸਾਰੇ ਡੀਐਮ ਆਪਣੇ ਜ਼ਿਲ੍ਹੇ ਦੇ ਯਾਤਰੀਆਂ ਦੀ ਸੂਚੀ ਤਿਆਰ ਕਰਨਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਇਸ ਟਰੇਨ 'ਚ ਸਫਰ ਕਰਨ ਲਈ ਸ਼ੈਡੀਊਲ ਬਣਾਇਆ ਜਾਵੇਗਾ।
ਇਸ ਟਰੇਨ ਨੂੰ ਚਲਾਉਣ ਦਾ ਸਾਰਾ ਖਰਚਾ ਸੂਬਾ ਸਰਕਾਰ ਚੁੱਕੇਗੀ। ਇਸ ਲਈ ਸਹਿਮਤੀ ਬਣ ਗਈ ਹੈ।
ਇਹ ਟਰੇਨ ਦੁਪਹਿਰ ਨੂੰ ਰਾਏਪੁਰ ਤੋਂ ਰਵਾਨਾ ਹੋਵੇਗੀ ਅਤੇ ਅਗਲੀ ਸਵੇਰ ਅਯੁੱਧਿਆ ਪਹੁੰਚੇਗੀ। ਦਿਨ ਭਰ ਦਰਸ਼ਨ ਅਤੇ ਪੂਜਾ ਕਰਨ ਤੋਂ ਬਾਅਦ ਇਹ ਰੇਲਗੱਡੀ ਉਸੇ ਦਿਨ ਸ਼ਾਮ ਨੂੰ ਵਾਪਸ ਪਰਤੇਗੀ।
ਛੱਤੀਸਗੜ੍ਹ ਸਰਕਾਰ ਇਸ ਟਰੇਨ ਲਈ ਆਈਆਰਸੀਟੀਸੀ ਨਾਲ ਸਮਝੌਤਾ ਕਰ ਰਹੀ ਹੈ। ਇਸ ਸਮਝੌਤੇ ਤਹਿਤ ਸਾਰੀ ਜ਼ਿੰਮੇਵਾਰੀ IRCTC ਦੀ ਹੋਵੇਗੀ।