21 Jan 2024
TV9 Punjabi
ਰਾਮ ਮੰਦਿਰ 'ਚ ਪ੍ਰਾਣ ਪ੍ਰਤਿਸ਼ਠਾ ਕੱਲ੍ਹ ਜਾਣੀਕਿ ਸੋਮਵਾਰ ਦੀ ਸਵੇਰ ਤੋਂ ਸ਼ੁਰੂ ਹੋਵੇਗਾ। ਇਸ ਦੀ ਸ਼ੁਰੂਆਤ ਮੰਗਲ ਗੀਤ ਸੰਗੀਤ ਨਾਲ ਹੋਵੇਗੀ।
ਸਮਾਗਮ ਦੀ ਸ਼ੁਰੂਆਤ ਵਿੱਚ 50 ਤੋਂ ਵੱਧ ਸਾਜ਼ਾਂ ਤੋਂ ਮੰਗਲ ਸੰਗੀਤ ਵਜਾਇਆ ਜਾਵੇਗਾ। ਕਰੀਬ ਦੋ ਘੰਟੇ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਵਿੱਚ ਸਾਰੇ ਸੂਬਿਆਂ ਦੀ ਪ੍ਰਤੀਨਿਧਤਾ ਕੀਤੀ ਜਾਵੇਗੀ।
ਮੰਨਿਆ ਜਾ ਰਿਹਾ ਹੈ ਕਿ ਨਵੇਂ ਬਣੇ ਰਾਮ ਮੰਦਰ ਦਾ ਇਹ ਸ਼ਾਨਦਾਰ ਸਮਾਗਮ ਆਪਣੇ ਆਪ ਵਿੱਚ ਅਲੌਕਿਕ ਹੋਵੇਗਾ। ਇਹ ਪ੍ਰੋਗਰਾਮ ਭਗਵਾਨ ਸ਼੍ਰੀ ਰਾਮ ਦੇ ਸਨਮਾਨ ਵਿੱਚ ਵਿਭਿੰਨ ਪਰੰਪਰਾਵਾਂ ਨੂੰ ਇੱਕਜੁੱਟ ਕਰਨ ਦਾ ਪ੍ਰਤੀਕ ਹੈ।
ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਯਤਿੰਦਰ ਮਿਸ਼ਰਾ ਹਨ। ਉਹ ਖ਼ੁਦ ਇੱਕ ਪ੍ਰਸਿੱਧ ਲੇਖਕ, ਅਯੁੱਧਿਆ ਸੱਭਿਆਚਾਰ ਦੇ ਮਾਹਿਰ ਅਤੇ ਇੱਕ ਕਲਾਕਾਰ ਹਨ।
ਕਰੀਬ 12 ਵਜੇ ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਹੋਵੇਗੀ। ਇਹ ਦੋ ਘੰਟੇ ਦਾ ਮੰਗਲ ਸੰਗੀਤ ਪ੍ਰੋਗਰਾਮ ਇਸ ਮੁਹੂਰਤ ਤੋਂ ਠੀਕ ਪਹਿਲਾਂ ਹੋਵੇਗਾ। ਇਹ 10 ਵਜੇ ਸ਼ੁਰੂ ਹੋਵੇਗਾ।
ਇਹ ਜਾਣਕਾਰੀ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਾਡੀ ਭਾਰਤੀ ਸੰਸਕ੍ਰਿਤੀ ਵਿੱਚ ਕਿਸੇ ਵੀ ਸ਼ੁਭ ਕੰਮ ਤੋਂ ਪਹਿਲਾਂ ਮੰਗਲ ਦੀ ਧੁੰਨ ਦਾ ਵਿਧਾਨ ਹੈ।
ਪਖਾਵਜ, ਬੰਸਰੀ, ਢੋਲਕ, ਕਰਨਾਟਕ ਦੀ ਵੀਣਾ, ਮਹਾਰਾਸ਼ਟਰ ਦੀ ਸੁੰਦਰੀ, ਪੰਜਾਬ ਦਾ ਅਲਗੋਜਾ, ਉੜੀਸਾ ਦਾ ਮਰਦਲ, ਮੱਧ ਪ੍ਰਦੇਸ਼ ਦਾ ਸੰਤੂਰ ਆਦਿ ਸਾਜ਼ ਵਜਾਏ ਜਾਣਗੇ।