25-06- 2025
TV9 Punjabi
Author: Isha Sharma
ਅੱਜ ਭਾਰਤ ਲਈ ਇੱਕ ਇਤਿਹਾਸਕ ਦਿਨ ਹੈ। ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਅੱਜ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੋਂ ਪੁਲਾੜ ਲਈ ਰਵਾਨਾ ਹੋਣਗੇ। ਇਹ ਪਹਿਲੀ ਵਾਰ ਹੈ ਜਦੋਂ ਕੋਈ ਭਾਰਤੀ ਵਿਗਿਆਨੀ ISS ਵਰਗੇ ਉੱਚ-ਤਕਨੀਕੀ ਪੁਲਾੜ ਮਿਸ਼ਨ ਦਾ ਹਿੱਸਾ ਬਣ ਰਿਹਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਸ਼ੁਭਾਂਸ਼ੂ ਨੂੰ ਇਸ ਮਿਸ਼ਨ ਦੌਰਾਨ ਨਾ ਤਾਂ ਘੰਟੇ ਦੀ ਤਨਖਾਹ ਮਿਲੇਗੀ ਅਤੇ ਨਾ ਹੀ ਕੋਈ ਵੱਖਰਾ ਮਾਣਭੱਤਾ ਮਿਲੇਗਾ। ਸਗੋਂ, ਭਾਰਤ ਸਰਕਾਰ ਇਸ ਪੂਰੇ ਮਿਸ਼ਨ ਦੀ ਲਾਗਤ ਖੁਦ ਚੁੱਕ ਰਹੀ ਹੈ।
ਜਾਣਕਾਰੀ ਅਨੁਸਾਰ, ਭਾਰਤ ਨੇ ਇਸ ਮਿਸ਼ਨ ਲਈ ਅਮਰੀਕੀ ਨਿੱਜੀ ਪੁਲਾੜ ਕੰਪਨੀ ਐਕਸੀਓਮ ਸਪੇਸ ਨੂੰ 548 ਕਰੋੜ ਰੁਪਏ ਤੱਕ ਦਾ ਭੁਗਤਾਨ ਕੀਤਾ ਹੈ। ਸ਼ੁਭਾਂਸ਼ੂ ਦੀ Training, ਯਾਤਰਾ, ਸਪੇਸ ਸੂਟ, Research ਕਿੱਟ ਅਤੇ ਹੋਰ ਜ਼ਰੂਰੀ ਸਰੋਤਾਂ 'ਤੇ ਇੰਨੀ ਹੀ ਰਕਮ ਖਰਚ ਕੀਤੀ ਜਾ ਰਹੀ ਹੈ।
ਸ਼ੁਭਾਂਸ਼ੂ ਦਾ ਇਹ ਮਿਸ਼ਨ ਲਗਭਗ 14 ਦਿਨਾਂ ਦਾ ਹੋਵੇਗਾ, ਜਿਸ ਵਿੱਚ ਉਹ ਪੁਲਾੜ ਵਿੱਚ ਰਹਿੰਦਿਆਂ ਲਗਭਗ 60 ਵਿਗਿਆਨਕ ਪ੍ਰਯੋਗਾਂ ਵਿੱਚ ਹਿੱਸਾ ਲੇਣਗੇ।
ਇਨ੍ਹਾਂ ਪ੍ਰਯੋਗਾਂ ਵਿੱਚ ਮਨੁੱਖੀ ਸਰੀਰ 'ਤੇ ਸੂਖਮ ਗੁਰੂਤਾ ਦਾ ਪ੍ਰਭਾਵ, ਪੁਲਾੜ ਭੋਜਨ ਦੀ ਜਾਂਚ, ਬਾਇਓ ਖੋਜ ਅਤੇ ਭਵਿੱਖ ਲਈ ਲੋੜੀਂਦੀਆਂ ਤਕਨਾਲੋਜੀਆਂ ਦੀ ਜਾਂਚ ਸ਼ਾਮਲ ਹੈ।
ਸ਼ੁਭਾਂਸ਼ੂ ਸ਼ੁਕਲਾ ਉੱਤਰ ਪ੍ਰਦੇਸ਼ ਦੇ ਲਖਨਊ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਐਨਡੀਏ ਤੋਂ ਪੜ੍ਹਾਈ ਕੀਤੀ ਹੈ ਅਤੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ, ਬੰਗਲੌਰ ਤੋਂ ਐਮ.ਟੈਕ ਕੀਤਾ ਹੈ। ਉਹ 2006 ਵਿੱਚ ਭਾਰਤੀ ਹਵਾਈ ਸੈਨਾ ਵਿੱਚ ਪਾਇਲਟ ਬਣੇ ਸਨ ਅਤੇ ਹੁਣ ਤੱਕ 2000 ਘੰਟਿਆਂ ਤੋਂ ਵੱਧ ਸਮੇਂ ਲਈ ਲੜਾਕੂ ਜਹਾਜ਼ ਉਡਾਉਣ ਦਾ ਤਜਰਬਾ ਰੱਖਦੇ ਹਨ।
ਪਹਿਲਾਂ ਇਹ ਮਿਸ਼ਨ ਕੁਝ ਕਾਰਨਾਂ ਕਰਕੇ ਮੁਲਤਵੀ ਕਰ ਦਿੱਤਾ ਗਿਆ ਸੀ। ਪਰ ਹੁਣ ਬੁੱਧਵਾਰ ਨੂੰ, ਸ਼ੁਭਾਂਸ਼ੂ ਅਤੇ ਉਨ੍ਹਾਂ ਦੇ ਹੋਰ ਸਾਥੀ ਆਖਰਕਾਰ ਪੁਲਾੜ ਲਈ ਰਵਾਨਾ ਹੋਣਗੇ।