14 Feb 2024
TV9 Punjabi
Tata Nexon EV ਅਤੇ Tata Tiago EV ਦੀ ਕੀਮਤਾਂ ਵਿੱਚ ਕਟੌਤੀ ਦਾ ਐਲਾਨ।
Pic Credits: Tata Motors
ਇਸ ਐਲਕਟ੍ਰੀਕ SUV ਦੀ ਕੀਮਤ 1.20 ਲੱਖ ਤੱਕ ਹੋਈ ਘੱਟ, ਇਸ ਕਾਰ ਦੀ ਨਵੀਂ ਕੀਮਤ 14.49 ਲੱਖ ( ਐਕਸ-ਸ਼ੋਰੂਮ) ਅਤੇ ਇਸ SUV ਦੇ ਲਾਂਗ ਰੇਂਜ ਵੇਰੀਐਂਟ ਦੀ ਕੀਮਤ 16.99 ਲੱਖ (ਐਕਸ ਸ਼ੋਅਰੂਮ) ਤੋਂ ਸ਼ੁਰੂ ਹੋ ਗਈ ਹੈ।
ਇਸ ਹੈਚਬੈਕ ਦੀ ਕੀਮਤ ਵਿੱਚ ਕਟੌਤੀ ਤੋਂ ਬਾਅਦ ਹੁਣ Tiago ਦੇ electric ਅਵਤਾਰ ਦੀ ਕੀਮਤ 7.99 ਲੱਖ (ਐਕਸ-ਸ਼ੋਅਰੂਮ) ਤੋਂ ਸ਼ੁਰੂ।
ਦੋ ਬੈਟਰੀ ਆਪਸ਼ਨਸ ਵਿੱਚ ਇਹ ਕਾਰ ਤੁਹਾਨੂੰ ਮਿਲ ਜਾਵੇਗੀ 19.2 kWh ਅਤੇ 24 kWh,ਫੁੱਲ ਚਾਰਜ ਵਿੱਚ ਇਹ ਕਾਰ 315 ਕਿਲੋਮੀਟਰ ਤੱਕ ਦੌੜ ਸਕਦੀ ਹੈ।
Tata Motors ਦੇ Nexon ਦਾ ਲੰਬੀ ਰੇਂਜ ਵਾਲਾ ਵੇਰੀਐਂਟ ਫੁੱਲ ਚਾਰਜ ਹੋਣ ਤੋਂ ਬਾਅਦ 465 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦਾ ਹੈ।
Tata Nexon EV ਅਤੇ Tata Tiago EV ਤੋਂ ਪਹਿਲਾਂ, MG ਦੀ ਛੋਟੀ ਇਲੈਕਟ੍ਰਿਕ ਕੋਮੇਟ EV ਵੀ ਸਸਤੀ ਹੋ ਗਈ ਸੀ।
ਟਾਟਾ ਮੋਟਰਸ ਨੇ ਪੰਚ ਈਵੀ ਮਾਡਲ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਹੈ, ਪਹਿਲਾਂ ਵਾਂਗ ਇਹ ਕਾਰ ਅਜੇ ਵੀ 10.99 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਉਪਲਬਧ ਹੋਵੇਗੀ।