17 Jan 2024
TV9Punjabi
ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਦਾ FASTag ਨੂੰ ਲੈ ਕੇ ਸਖਤ ਕਦਮ, NHAI ਨੇ ਲੋਕਾਂ ਨੂੰ FASTag KYC ਪੂਰਾ ਕਰਨ ਲਈ ਕਿਹਾ ਹੈ।
31 ਜਨਵਰੀ, 2024 FASTag ਦੇ KYC ਨੂੰ ਪੂਰਾ ਕਰਨ ਦੀ ਆਖਰੀ ਮਿਤੀ ਹੈ, ਇਸ ਮਿਤੀ ਤੋਂ ਪਹਿਲਾਂ FASTag ਦੀ KYC ਪੂਰਾ ਕਰੋ।
ਜਿਹੜੇ ਲੋਕ 31 ਜਨਵਰੀ ਤੱਕ ਆਪਣਾ ਕੇਵਾਈਸੀ ਨਹੀਂ ਕਰਵਾਉਂਦੇ, ਉਨ੍ਹਾਂ ਦਾ ਫਾਸਟੈਗ ਖਾਤਾ ਬੰਦ ਕਰ ਦਿੱਤਾ ਜਾਵੇਗਾ, ਬੈਲੇਂਸ ਵਾਲਾ ਫਾਸਟੈਗ ਵੀ ਬੰਦ ਕਰ ਦਿੱਤਾ ਜਾਵੇਗਾ।
ਫਾਸਟੈਗ ਨੂੰ ਲੈ ਕੇ NHAI ਦੀ 'ਵਨ ਵੀਹੀਕਲ,ਵਨ ਫਾਸਟੈਗ' ਦੀ ਨੀਤੀ ਹੈ, ਇੱਕ ਗੱਡੀ ਲਈ ਇੱਕ ਤੋਂ ਵੱਧ ਫਾਸਟੈਗ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ।
NHAI ਨੂੰ ਫਾਸਟੈਗ ਦੇ ਗਲਤ ਇਸਤੇਮਾਲ ਬਾਰੇ ਜਾਣਕਾਰੀ ਮਿਲੀ, ਇਸ ਲਈ NHAI ਨੂੰ ਕੇਵਾਈਸੀ ਨੂੰ ਪੂਰਾ ਕਰਨ ਲਈ ਸਖਤ ਕਦਮ ਚੁੱਕਣੇ ਪਏ।
FASTag ਦਾ KYC ਆਨਲਾਈਨ ਅਪਡੇਟ ਕੀਤਾ ਜਾ ਸਕਦਾ ਹੈ, ਇਸ ਦੇ ਲਈ ਤੁਹਾਨੂੰ ਵੈੱਬਸਾਈਟ (fastag.ihmcl.com) 'ਤੇ ਜਾਣਾ ਹੋਵੇਗਾ।
ਜੇਕਰ ਤੁਸੀਂ ਆਫਲਾਈਨ ਕੇਵਾਈਸੀ ਕਰਵਾਉਣਾ ਚਾਹੁੰਦੇ ਹੋ ਤਾਂ ਉਸ ਬੈਂਕ ਦੀ ਬ੍ਰਾਂਚ ਵਿੱਚ ਜਾਓ ਜਿਸ ਨੇ ਫਾਸਟੈਗ ਜਾਰੀ ਕੀਤਾ ਹੈ ਅਤੇ ਫਾਸਟੈਗ ਦਾ ਕੇਵਾਈਸੀ ਪੂਰਾ ਕਰਵਾਓ।