03-10- 2024
TV9 Punjabi
Author: Isha Sharma
ਹਾਲ ਹੀ 'ਚ ਅਸ਼ਵਿਨ ਬੰਗਲਾਦੇਸ਼ ਦੇ ਖਿਲਾਫ 11ਵੀਂ ਵਾਰ 'ਪਲੇਅਰ ਆਫ ਦ ਸੀਰੀਜ਼' ਬਣੇ ਹਨ। ਅਤੇ, ਇਸ ਤਰ੍ਹਾਂ ਉਨ੍ਹਾਂ ਨੇ ਮੁਰਲੀਧਰਨ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ।
Pic Credit: AFP/PTI/Getty
ਪਰ, ਕੀ ਤੁਸੀਂ ਜਾਣਦੇ ਹੋ ਕਿ ਜੇਕਰ ਅਸ਼ਵਿਨ ਨੇ ਗਲਤੀ ਨਾ ਕੀਤੀ ਹੁੰਦੀ, ਤਾਂ ਉਹ ਹੁਣ ਤੱਕ ਇਸ ਵਿਸ਼ਵ ਰਿਕਾਰਡ ਨੂੰ ਤੋੜ ਸਕਦੇ ਸੀ?
ਜੀ ਹਾਂ, ਗਲਤੀ ਦਾ ਇਹ ਮਾਮਲਾ ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ਼ ਨਾਲ ਨਹੀਂ ਸਗੋਂ ਪਿਛਲੇ ਸਾਲ ਵੈਸਟਇੰਡੀਜ਼ 'ਚ ਖੇਡੀ ਗਈ ਟੈਸਟ ਸੀਰੀਜ਼ ਨਾਲ ਜੁੜਿਆ ਹੋਇਆ ਹੈ।
ਯਸ਼ਸਵੀ ਜੈਸਵਾਲ ਦੀ ਉਸ ਡੈਬਿਊ ਟੈਸਟ ਸੀਰੀਜ਼ 'ਚ ਵੀ ਅਸ਼ਵਿਨ ਸੀਰੀਜ਼ ਦਾ ਸਰਵੋਤਮ ਖਿਡਾਰੀ ਬਣਨਾ ਸੀ ਪਰ ਅਜਿਹਾ ਉਨ੍ਹਾਂ ਨੇ 15 ਵਿਕਟਾਂ ਲੈਣ ਅਤੇ 56 ਦੌੜਾਂ ਦੀ ਪਾਰੀ ਖੇਡਣ ਤੋਂ ਬਾਅਦ ਵੀ ਨਹੀਂ ਹੋ ਸਕਿਆ।
ਦਾਅਵੇਦਾਰ ਹੋਣ ਦੇ ਬਾਵਜੂਦ ਨਾ ਸਿਰਫ ਅਸ਼ਵਿਨ ਨੂੰ ਪਲੇਅਰ ਆਫ ਦਿ ਸੀਰੀਜ਼ ਦਾ ਅਵਾਰਡ ਨਹੀਂ ਮਿਲਿਆ, ਕਿਸੇ ਹੋਰ ਖਿਡਾਰੀ ਨੂੰ ਵੀ ਇਹ ਅਵਾਰਡ ਨਹੀਂ ਦਿੱਤਾ ਗਿਆ।
ਪੁੱਛੇ ਜਾਣ 'ਤੇ ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਕਿਹਾ ਕਿ ਸੀਰੀਜ਼ ਦੀ ਸਪਾਂਸਰ ਭਾਰਤੀ ਕੰਪਨੀ ਸੀ, ਉਨ੍ਹਾਂ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਏਜੰਸੀ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਉਹ ਸਿਰਫ਼ ਕਮਰਸ਼ੀਅਲ ਦੇਖ ਰਹੇ ਹਨ।
ਅਸ਼ਵਿਨ ਨੂੰ ਹੁਣ ਪਲੇਅਰ ਆਫ ਦਿ ਸੀਰੀਜ਼ ਦਾ ਵਿਸ਼ਵ ਰਿਕਾਰਡ ਤੋੜਨ ਲਈ ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ਦਾ ਇੰਤਜ਼ਾਰ ਕਰਨਾ ਹੋਵੇਗਾ।