ਆਕਸ਼ਨ ਦੇ ਅਗਲੇ ਹੀ ਜ਼ਖਮੀ ਹੋਇਆ ਵੱਡਾ ਖਿਡਾਰੀ

21 Dec 2023

TV9Punjabi

ਦੁਬਈ 'ਚ ਆਈਪੀਐਲ ਆਕਸ਼ਨ 'ਚ ਆਸਟ੍ਰੇਲੀਆਈ ਖਿਡਾਰੀਆਂ ਦਾ ਸਭ ਤੋਂ ਵਧ ਜਲਵਾ ਰਿਹਾ। ਮਿਚੇਲ ਸਟਾਰਕ ਅਤੇ ਪੈਟ ਕਮਿੰਸ ਸਭ ਤੋਂ ਵਧ ਬੋਲੀ ਨਾਲ ਸੁਰਖੀਆਂ 'ਚ ਰਹੇ।

ਆਸਟ੍ਰੇਲੀਆਈ ਖਿਡਾਰੀਆਂ ਦਾ ਜਲਵਾ

Pic Credit: CWI/AFP/BCCI/CA

ਇੱਕ ਅਜੀਹਾ ਖਿਡਾਰੀ ਵੀ ਹੈ ਜੋ ਇਸ ਵਾਰ ਆਕਸ਼ਨ 'ਚ ਖਰੀਦਿਆ ਗਿਆ ਹੈ, ਇਹ ਖਿਡਾਰੀ 5 ਸਾਲ ਬਾਅਦ ਆਈਪੀਐਲ 'ਚ ਵਾਪਸੀ ਕਰੇਗਾ। ਇਹ ਆਸਟ੍ਰੇਲੀਆ ਦਾ ਅਨੁਭਵੀ ਆਲਰਾਉਂਡਰ ਐਸ਼ਟਨ ਟਰਨਰ ਹੈ।

5 ਸਾਲ ਬਾਅਦ ਵਾਪਸੀ

ਬਿਗ ਬੈਸ਼ ਲੀਗ 'ਚ ਪਰਥ ਸਕਾਚਰਸ ਦੇ ਕਪਤਾਨ ਐਸ਼ਟਨ ਟਰਨਰ ਨੂੰ ਲਖਨਊ ਸੁਪਰ ਜਾਇਂਟਸ ਨੇ 1 ਕਰੋੜ 'ਚ ਖਰੀਦਿਆ। ਟਰਨਰ ਇਸ ਤੋਂ ਪਹਿਲਾਂ 2019 ਸੀਜ਼ਨ 'ਚ ਖੇਡ ਚੁੱਕੇ ਹਨ।

ਲਖਨਊ ਨੇ ਖਰੀਦਿਆ

2019 ਤੋਂ ਬਾਅਦ ਟਰਨਰ ਦੀ ਆਈਪੀਐਲ 'ਚ ਵਾਪਸੀ ਹੋ ਰਹੀ ਹੈ, ਪਰ ਆਕਸ਼ਨ ਤੋਂ ਇੱਕ ਦਿਨ ਬਾਅਦ ਹੀ ਆਸਟ੍ਰੇਲੀਆਈ ਆਲਰਾਉਂਡਰ ਨੂੰ ਬੁਰੀ ਖਬਰ ਵੀ ਮਿਲ ਗਈ ਹੈ।

ਇੱਕ ਦਿਨ ਬਾਅਦ ਬੁਰੀ ਖਬਰ

ਬੀਬੀਐਲ 'ਚ ਆਪਣੀ ਟੀਮ ਪਰਥ ਸਕਾਚਰਸ ਲਈ ਖੇਡਦੇ ਹੋਏ ਟਰਨਰ ਦੇ ਗੋਡੇ 'ਤੇ ਸੱਟ ਲੱਗ ਗਈ ਅਤੇ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ। 

BBL 'ਚ ਲੱਗੀ ਸੱਟ

ਟਰਨਰ ਨੂੰ ਇਹ ਸੱਟ ਗੇਂਦਬਾਜ਼ੀ ਕਰਦੇ ਹੋਏ ਲੱਗੀ। ਜਿਵੇਂ ਹੀ ਉਨ੍ਹਾਂ ਨੇ ਮੈਚ 'ਚ ਪਹਿਲੀ ਗੇਂਦ ਸੁੱਟੀ ਤਾਂ ਉਨ੍ਹਾਂ ਨੇ ਆਪਣਾ ਗੋਡਾ ਫੜ੍ਹ ਲਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ।

ਗੇਂਦਬਾਜ਼ੀ ਕਰਦੇ ਹੋਈ ਲੱਗੀ ਸੱਟ 

ਹੁਣ ਟਰਨਰ ਦੀ ਸੱਟ ਕਿੰਨੀ ਗੰਭੀਰ ਹੈ ਇਹ ਤਾਂ ਫਿਲਹਾਲ ਸਾਫ਼ ਨਹੀਂ ਹੈ। ਸੰਭਾਵਨਾ ਹੈ ਕਿ ਉਹ ਬੀਬੀਐਲ ਦੇ ਅਗਲੇ ਕੁਝ ਮੈਚ ਮਿਸ ਕਰ ਸਕਦੇ ਹਨ ਪਰ ਆਈਪੀਐਲ ਮਾਰਚ 'ਚ ਸ਼ੁਰੂ ਹੋਣਾ ਹੈ ਅਤੇ ਉਹ ਇਸ ਸਮੇਂ ਦੌਰਾਨ ਫਿੱਟ ਹੋ ਸਕਦੇ ਹਨ।

ਆਈਪੀਐਲ ਤੱਕ ਹੋਣਗੇ ਫਿੱਟ?

90 ਦਿਨਾਂ 'ਚ ਤਿਆਰ ਹੋ ਰਹੀ ਹੈ ਇਸ ਫੁੱਲ ਦੀ ਕਾਸ਼ਤ, ਇਕ ਹੈਕਟੇਅਰ 'ਚੋਂ 20 ਲੱਖ ਤੱਕ ਦੀ ਕਮਾਈ