TV9 Punjabi
Author: Shubham Anand
25-04-2026
ਜਦੋਂ ਉਮਰ ਵਧਦੀ ਹੈ ਤਾਂ ਚਿਹਰੇ ਦੀ ਚਮਕ ਘੱਟ ਹੋਣੀ, ਚਮੜੀ 'ਤੇ ਬਰੀਕ ਲਕੀਰਾਂ ਅਤੇ ਝੁਰੜੀਆਂ ਬਣਨ ਵਰਗੇ ਨਿਸ਼ਾਨ ਦਿਖਾਈ ਦੇਣ ਲੱਗਦੇ ਹਨ। ਪਰ ਜੇਕਰ ਚਮੜੀ ਦੀ ਸਹੀ ਦੇਖਭਾਲ ਕੀਤੀ ਜਾਵੇ, ਤਾਂ ਇਸ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।
ਜਦੋਂ ਉਮਰ ਵਧਦੀ ਹੈ ਤਾਂ ਚਮੜੀ ਨੂੰ ਥੋੜ੍ਹੀ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਆਪਣੇ ਸਵੇਰ ਅਤੇ ਰਾਤ ਦੇ ਸਕਿਨ ਕੇਅਰ ਰੁਟੀਨ ਵਿੱਚ ਕੁਝ ਚੀਜ਼ਾਂ ਜ਼ਰੂਰ ਸ਼ਾਮਲ ਕਰਨੀਆਂ ਚਾਹੀਦੀਆਂ ਹਨ।
ਜੇਕਰ ਤੁਹਾਡੀ ਉਮਰ 30 ਤੋਂ ਵੱਧ ਹੈ, ਤਾਂ ਸਵੇਰ ਦੇ ਰੁਟੀਨ ਵਿੱਚ ਵਿਟਾਮਿਨ ਸੀ ਸੀਰਮ ਜ਼ਰੂਰ ਸ਼ਾਮਲ ਕਰੋ। ਚਿਹਰੇ ਨੂੰ ਸਾਫ਼ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਵਿਟਾਮਿਨ ਸੀ ਸੀਰਮ ਲਗਾਓ ਅਤੇ ਇਸ ਨੂੰ 1 ਮਿੰਟ ਤੱਕ ਚਮੜੀ ਵਿੱਚ ਜਜ਼ਬ ਹੋਣ ਦਿਓ।
ਵਧਦੀ ਉਮਰ ਵਿੱਚ ਸਾਧਾਰਨ ਮਾਇਸਚੁਰਾਈਜ਼ਰ ਨਾਲ ਚਮੜੀ ਨੂੰ ਸਿਰਫ਼ ਨਮੀ ਹੀ ਮਿਲੇਗੀ, ਪੋਸ਼ਣ ਨਹੀਂ। ਆਪਣੇ ਸਵੇਰ ਦੇ ਸਕਿਨ ਕੇਅਰ ਰੁਟੀਨ ਦੇ ਦੂਜੇ ਪੜਾਅ ਵਿੱਚ 'ਹਾਇਲੂਰੋਨਿਕ ਮਾਇਸਚੁਰਾਈਜ਼ਰ' ਦੀ ਵਰਤੋਂ ਕਰੋ।
ਸਾਨੂੰ ਹਮੇਸ਼ਾ ਸਨਸਕ੍ਰੀਨ ਲਗਾ ਕੇ ਹੀ ਬਾਹਰ ਨਿਕਲਣਾ ਚਾਹੀਦਾ ਹੈ। 20 ਸਾਲ ਦੀ ਉਮਰ ਵਿੱਚ ਭਾਵੇਂ ਤੁਸੀਂ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੋਵੇ, ਪਰ ਵਧਦੀ ਉਮਰ ਵਿੱਚ ਇਹ ਗਲਤੀ ਨਾ ਕਰੋ। ਤੀਜੇ ਪੜਾਅ ਵਿੱਚ 30 ਜਾਂ 50 SPF ਵਾਲਾ ਸਨਸਕ੍ਰੀਨ ਲੋਸ਼ਨ ਲਗਾਓ।
ਜੇਕਰ ਤੁਸੀਂ ਵਧਦੀ ਉਮਰ ਵਿੱਚ ਚਮੜੀ ਨੂੰ ਜਵਾਨ ਰੱਖਣਾ ਚਾਹੁੰਦੇ ਹੋ, ਤਾਂ ਰਾਤ ਦੀ ਦੇਖਭਾਲ 'ਤੇ ਖ਼ਾਸ ਧਿਆਨ ਦਿਓ। ਰਾਤ ਨੂੰ ਚਮੜੀ ਨੂੰ ਖੁਦ ਨੂੰ ਰਿਪੇਅਰ (ਠੀਕ) ਕਰਨ ਦਾ ਸਮਾਂ ਮਿਲਦਾ ਹੈ। ਇਸ ਲਈ ਚਮੜੀ ਦੀ ਸਫ਼ਾਈ ਦੇ ਨਾਲ-ਨਾਲ ਕੁਝ ਹੋਰ ਗੱਲਾਂ ਦਾ ਵੀ ਧਿਆਨ ਰੱਖੋ।
ਵਧਦੀ ਉਮਰ ਵਿੱਚ ਆਪਣੇ ਚਿਹਰੇ 'ਤੇ ਰੇਟੀਨੌਲ ਲਗਾਉਣਾ ਸ਼ੁਰੂ ਕਰੋ। ਸ਼ੁਰੂਆਤ ਵਿੱਚ ਇਸ ਦੀਆਂ ਸਿਰਫ਼ 1-2 ਬੂੰਦਾਂ ਹੀ ਵਰਤੋ। ਜਦੋਂ ਕੁਝ ਹਫ਼ਤਿਆਂ ਬਾਅਦ ਇਹ ਤੁਹਾਡੇ ਰੁਟੀਨ ਦਾ ਹਿੱਸਾ ਬਣ ਜਾਵੇ, ਤਾਂ ਮਾਤਰਾ ਥੋੜ੍ਹੀ ਵਧਾਈ ਜਾ ਸਕਦੀ ਹੈ, ਪਰ ਫਿਰ ਵੀ ਘੱਟ ਹੀ ਲਗਾਓ। ਇਹ ਚਮੜੀ ਨੂੰ ਜਵਾਨ ਬਣਾਈ ਰੱਖਣ ਵਿੱਚ ਮਦਦਗਾਰ ਸਾਬਤ ਹੋਵੇਗਾ।