ਜ਼ਿਆਦਾ ਗੁੱਸੇ ਨਾਲ ਹੋ ਸਕਦੀਆਂ ਹਨ ਇਹ ਬੀਮਾਰੀਆਂ, ਜਾਣੋ 

05 May 2024

TV9 Punjabi

Author: Isha 

ਜ਼ਿਆਦਾ ਗੁੱਸਾ ਹੋਣਾ ਸਿਹਤ ਲਈ ਖਤਰਨਾਕ ਹੈ। ਇਸ ਕਾਰਨ ਅਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਾਂ। ਅਜਿਹੇ 'ਚ ਆਪਣੇ ਗੁੱਸੇ 'ਤੇ ਕਾਬੂ ਰੱਖੋ।

ਜ਼ਿਆਦਾ ਗੁੱਸਾ

ਗੁੱਸਾ ਆਉਣਾ ਇੱਕ ਕੁਦਰਤੀ ਭਾਵਨਾ ਹੈ। ਪਰ ਜੇਕਰ ਤੁਸੀਂ ਬਹੁਤ ਜ਼ਿਆਦਾ ਗੁੱਸਾ ਮਹਿਸੂਸ ਕਰ ਰਹੇ ਹੋ ਤਾਂ ਯੋਗਾ ਅਤੇ ਧਿਆਨ ਨਾਲ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰੋ।

ਯੋਗਾ ਅਤੇ ਧਿਆਨ

ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਗੁੱਸਾ ਤਣਾਅ ਦਾ ਪੱਧਰ ਵਧਾਉਂਦਾ ਹੈ। ਇਸ ਨਾਲ ਤੁਹਾਡੀ ਮਾਨਸਿਕ ਸਿਹਤ 'ਤੇ ਵੀ ਜ਼ਿਆਦਾ ਪ੍ਰਭਾਵ ਪੈਂਦਾ ਹੈ।

ਤਣਾਅ

ਜ਼ਿਆਦਾ ਗੁੱਸਾ ਦਿਲ ਲਈ ਵੀ ਨੁਕਸਾਨਦੇਹ ਹੁੰਦਾ ਹੈ। ਇਸ ਸਬੰਧੀ ਕਈ ਖੋਜਾਂ ਇਹ ਵੀ ਸਾਹਮਣੇ ਆਈਆਂ ਹਨ ਕਿ ਇੱਕ ਸਕਿੰਟ ਲਈ ਵੀ ਗੁੱਸਾ ਦਿਲ ਲਈ ਖਤਰਨਾਕ ਹੋ ਸਕਦਾ ਹੈ।

ਦਿਲ ਲਈ ਖਤਰਨਾਕ

ਬਹੁਤ ਜ਼ਿਆਦਾ ਗੁੱਸਾ ਹਾਈਪਰਟੈਨਸ਼ਨ ਯਾਨੀ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣ ਸਕਦਾ ਹੈ। ਬਲੱਡ ਪ੍ਰੈਸ਼ਰ ਵਧਣ ਨਾਲ ਤੁਸੀਂ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ।

ਹਾਈਪਰਟੈਨਸ਼ਨ

ਸ਼ਾਇਦ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਹੁਤ ਜ਼ਿਆਦਾ ਗੁੱਸਾ ਆਉਣ ਨਾਲ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ। ਇਸ ਕਾਰਨ ਤੁਸੀਂ ਬੀਮਾਰ ਹੋ ਸਕਦੇ ਹੋ।

ਇਮਿਊਨਿਟੀ

ਇਸ ਦੇ ਨਾਲ ਹੀ ਜੇਕਰ ਯੋਗਾ ਜਾਂ ਮੈਡੀਟੇਸ਼ਨ ਨਾਲ ਵੀ ਗੁੱਸਾ ਸ਼ਾਂਤ ਨਹੀਂ ਹੁੰਦਾ ਹੈ ਤਾਂ ਮਨੋਵਿਗਿਆਨੀ ਨੂੰ ਜ਼ਰੂਰ ਮਿਲੋ।

 ਮੈਡੀਟੇਸ਼ਨ 

ਕੀ ਤੁਹਾਨੂੰ ਵੀ ਆਉਂਦੀ ਹੈ ਜ਼ਿਆਦਾ ਨੀਂਦ? ਤਾਂ ਹੋ ਸਕਦੀ ਹੈ ਇਨ੍ਹਾਂ Vitamins ਦੀ ਘਾਟ