17-02- 2024
TV9 Punjabi
Author: Isha Sharma
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਬਾਰਾ ਸੱਤਾ ਵਿੱਚ ਆਉਂਦੇ ਹੀ ਹਲਚਲ ਮਚਾ ਦਿੱਤੀ ਹੈ।
ਉਨ੍ਹਾਂ ਨੇ ਐੱਚ-1ਬੀ ਵੀਜ਼ਾ ਸਮੇਤ ਕਈ ਨਿਯਮਾਂ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਹੈ।
ਨਵੇਂ ਨਿਯਮ ਦੇ ਤਹਿਤ, H-1B ਵੀਜ਼ਾ ਲਈ ਸਿਰਫ਼ ਤਕਨੀਕੀ ਡਿਗਰੀ ਹੀ ਕਾਫ਼ੀ ਨਹੀਂ ਹੋਵੇਗੀ, ਸਗੋਂ ਸਪੈਸ਼ਲਾਈਜ਼ੇਸ਼ਨ ਨੂੰ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ।
ਹਰ ਸਾਲ, ਅਮਰੀਕਾ ਤਕਨੀਕੀ ਕਰਮਚਾਰੀਆਂ ਲਈ ਲਗਭਗ 65 ਹਜ਼ਾਰ H-1B ਵੀਜ਼ਾ ਜਾਰੀ ਕਰਦਾ ਹੈ।
ਹੁਣ ਤੱਕ, ਗ੍ਰੈਜੂਏਸ਼ਨ ਡਿਗਰੀ H-1B ਵੀਜ਼ਾ ਲਈ ਵੈਧ ਸੀ, ਪਰ ਹੁਣ ਇਸਨੂੰ ਬਦਲ ਦਿੱਤਾ ਗਿਆ ਹੈ।