ਕੈਬਿਨੇਟ ਮੰਤਰੀ ਅਮਨ ਅਰੋੜਾ ਨੂੰ 2 ਸਾਲ ਦੀ ਸਜ਼ਾ, ਮੌਕੇ ‘ਤੇ ਹੀ ਮਿਲੀ ਜ਼ਮਾਨਤ

21 Dec 2023

TV9Punjabi

ਸੰਗਰੂਰ ਦੀ ਸੁਨਾਮ ਅਦਾਲਤ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ 9 ਲੋਕਾਂ ਨੂੰ 15 ਸਾਲ ਪੁਰਾਣੇ ਇੱਕ ਪਰਿਵਾਰਕ ਝਗੜੇ ਦੇ ਮਾਮਲੇ ਵਿੱਚ 2 ਸਾਲ ਦੀ ਸਜ਼ਾ ਸੁਣਾਈ ਹੈ।

ਕੈਬੀਨੇਟ ਮੰਤਰੀ ਅਮਨ ਅਰੋੜਾ ਨੂੰ ਸਜ਼ਾ

ਸਜ਼ਾ ਸੁਣਾਏ ਜਾਣ ਤੋਂ ਬਾਅਦ ਅਮਨ ਅਰੋੜਾ ਸਮੇਤ ਸਾਰੇ ਦੋਸ਼ੀਆਂ ਨੂੰ ਮੌਕੇ 'ਤੇ ਹੀ ਜ਼ਮਾਨਤ ਵੀ ਦੇ ਦਿੱਤੀ ਗਈ।

ਮੌਕੇ 'ਤੇ ਹੀ ਜ਼ਮਾਨਤ

ਇਹ ਮਾਮਲਾ 2008 ਵਿੱਚ ਦਰਜ ਹੋਇਆ ਸੀ। ਅਦਾਲਤ ਨੇ ਇਸ ਮਾਮਲੇ ‘ਚ ਦੋਸ਼ੀਆਂ ‘ਤੇ ਜੁਰਮਾਨਾ ਵੀ ਲਗਾਇਆ ਹੈ।

2008 ਦਾ ਹੈ ਮਾਮਲਾ

ਸ਼ਿਕਾਇਤਕਰਤਾ ਅਤੇ ਅਮਨ ਅਰੋੜਾ ਦੇ ਜੀਜਾ ਰਜਿੰਦਰ ਦੀਪਾ ਨੇ ਦੱਸਿਆ ਕਿ ਇਹ ਕੋਈ ਲੜਾਈ ਨਹੀਂ ਸੀ ਸਗੋਂ ਉਨ੍ਹਾਂ ਨਾਲ ਧੱਕਾ ਕੀਤਾ ਗਿਆ ਸੀ। ਇਹ ਮਾਮਲਾ ਪੰਦਰਾਂ ਸਾਲ ਪੁਰਾਣਾ ਹੈ। ਅਮਨ ਅਰੋੜਾ ਉਨ੍ਹਾਂ ਦੇ ਰਿਸ਼ਤੇਦਾਰ ਹਨ। ਰਿਸ਼ਤੇ ਤੋਂ ਉਹ ਉਨ੍ਹਾਂ ਦੇ ਜੀਜਾ ਹਨ।

ਜੀਜਾ ਨੇ ਘਰ ‘ਤੇ ਕਬਜ਼ਾ ਕਰਨ ਦਾ ਲਾਇਆ ਸੀ ਆਰੋਪ

ਜਾਣਕਾਰੀ ਮੁਤਾਬਕ, ਘਰ ਦੇ ਕਬਜੇ ਨੂੰ ਲੈਕੇ ਦੋਵਾਂ ਧਿਰਾਂ ਵਿਚਾਲੇ ਝਗੜਾ ਹੋਇਆ ਸੀ। ਸਾਲ 2008 ਵਿੱਚ ਰਜਿੰਦਰ ਦੀਪਾ ਸੁਨਾਮ ਤੋਂ ਚੰਡੀਗੜ੍ਹ ਗਏ ਹੋਏ ਸਨ। ਇਸ ਦੌਰਾਨ ਅਮਨ ਅਰੋੜਾ ਨੇ ਆਪਣੀ ਮਾਂ ਨੂੰ ਲੈ ਕੇ ਉਨ੍ਹਾਂ ਘਰ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ।

ਘਰ ‘ਤੇ ਕਬਜ਼ਾ ਕੀਤਾ

ਜਦੋਂ ਉਹ ਸ਼ਾਮ ਨੂੰ ਘਰ ਪਹੁੰਚੇ। ਇਸ ਦੌਰਾਨ ਅਮਨ ਅਰੋੜਾ ਦੀ ਮਾਂ ਉੱਥੇ ਮੌਜੂਦ ਸਨ। ਉਸੇ ਵੇਲ੍ਹੇ ਅਮਨ ਅਰੋੜਾ ਵੀ ਆਪਣੇ ਸਮਰਥਕਾਂ ਨਾਲ ਉਥੇ ਪਹੁੰਚ ਗਏ। ਫਿਰ ਉਨ੍ਹਾਂ ਨੇ ਕੁੱਟਮਾਰ ਕਰਨ ਅਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ।

ਕੁੱਟਮਾਰ ਅਤੇ ਕਬਜ਼ਾ ਕਰਨ ਦੀ ਕੋਸ਼ਿਸ਼

ਕੋਵਿਡ 19 ਤੋਂ ਬਚਣ ਲਈ ਇਮਿਊਨਿਟੀ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ?