Credits: unsplash
ਭਾਰਤ ਤੇ ਬ੍ਰਿਟੇਨ ਵਿਚਾਲੇ ਐੱਫਟੀਏ ਤੇ 11ਵਾਂ ਦੌਰ ਦੀ ਗੱਲਬਾਤ ਹਾਲੀ ਹੀ ਚ ਖਤਮ ਹੋਈ ਹੈ। ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਅਤੇ ਵਣਦ ਸਕੱਤਰ ਸੁਨੀਲ ਬਰਥਵਾਲ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਲੰਡਨ ਗਏ ਸਨ।
ਪਹਿਲਾਂ ਇਹ ਸਮਝੌਤਾ ਪਿਛਲੇ ਸਾਲ ਦਿਵਾਲੀ ਤੋਂ ਪਹਿਲਾਂ ਪੂਰਾ ਹੋਣਾ ਸੀ। ਬਰਤਾਨੀਆ ਵਿਚ ਸਿਆਸੀ ਅਸਥਿਰਤਾ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਫ੍ਰੀ ਵਪਾਰ ਸਮਝੋਤੇ ਨੂੰ ਲੈ ਕੇ ਇਕ ਵਾਰ ਫਿਰ ਗੱਲਬਾਤ ਸ਼ੁਰੂ ਹੋ ਗਈ ਹੈ।