05-08- 2025
TV9 Punjabi
Author: Sandeep Singh
ਹਰ ਸਾਲ ਆਜ਼ਾਦੀ ਦਿਹਾੜੇ 'ਤੇ ਪ੍ਰਧਾਨ ਮੰਤਰੀ ਦਿੱਲੀ ਦੇ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਂਦੇ ਹਨ, ਅਤੇ ਦੇਸ਼ ਨੂੰ ਸੰਬੋਧਿਤ ਕਰਦੇ ਹਨ। ਇਹ ਪਰਪੰਰਾ 1947 ਤੋਂ ਚਲੀ ਆ ਰਹੀ ਹੈ.
ਭਾਰਤ ਚ ਮੂਗਲਾਂ ਦੇ ਦੋ ਕਿਲ੍ਹੇ ਸਭ ਤੋਂ ਵੱਧ ਮਸ਼ਹੂਰ ਹਨ, ਇੱਕ ਆਗਰੇ ਦਾ ਕਿਲ੍ਹਾ, ਜਿਸ ਨੂੰ ਲਾਲ ਕਿਲ੍ਹਾ ਵੀ ਕਿਹਾ ਜਾਂਦਾ ਹੈ, ਦੂਸਰਾ ਦਿੱਲੀ ਦਾ ਲਾਲ ਕਿਲ੍ਹਾ
ਆਗਰਾ ਦੇ ਲਾਲ ਕਿਲ੍ਹੇ ਦਾ ਨੂੰ ਮੂਗਲ ਬਾਦਸ਼ਾਹ ਅਕਬਰ ਨੇ ਬਣਵਾਇਆ, ਇਸ ਨੂੰ ਲਾਲ ਬਲੂਆ ਪੱਥਰ ਨਾਲ ਬਣਾਇਆ ਗਿਆ ਹੈ, ਇਹ ਪਹਿਲਾ ਸੈਨਾ ਦਾ ਕਿਲ੍ਹਾ ਰਿਹਾ ਅਤੇ ਸ਼ਾਹਜਹਾਂ ਦੇ ਸਮੇਂ ਇਸ ਨੂੰ ਸ਼ਾਹੀ ਮਹਿਲ ਕਿਹਾ ਜਾਣ ਲੱਗਾ।
ਦਿੱਲੀ ਦੇ ਲਾਲ ਕਿਲ੍ਹੇ ਨੂੰ ਮੂਗਲ ਬਾਦਸ਼ਾਹ ਸ਼ਾਹਜਹਾਂ ਨੇ ਬਣਵਾਇਆ, ਇਸ ਤੋਂ ਬਾਅਦ ਮੂਗਲਾਂ ਨੇ ਆਪਣੀ ਰਾਜਧਾਨੀ ਦਿੱਲੀ ਨੂੰ ਬਣਾਇਆ ।
ਦਿੱਲੀ ਦਾ ਲਾਲ ਕਿਲ੍ਹਾ 25.67 ਏਕੜ ਚ ਫੈਲੀਆਂ ਹੋਇਆ ਹੈ, ਅਤੇ ਆਗਰੇ ਦਾ ਕਿਲ੍ਹਾ 94 ਏਕੜ ਚ ਫੈਲੀਆਂ ਹੋਇਆ ਹੈ।