22-11- 2024
TV9 Punjabi
Author: Isha Sharma
ਸ਼ੇਅਰ ਬਾਜ਼ਾਰ ਨੇ ਅੱਜ ਸ਼ਾਨਦਾਰ ਪਾਰੀ ਖੇਡੀ ਹੈ। ਨਿਵੇਸ਼ਕ ਇਸ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ।
ਸੈਂਸੈਕਸ ਅਤੇ ਨਿਫਟੀ ਦੋਵਾਂ 'ਚ ਬੰਪਰ ਵਾਧਾ ਦੇਖਿਆ ਗਿਆ ਹੈ। ਇਹ ਵਾਧਾ ਪਿਛਲੇ 2 ਮਹੀਨਿਆਂ 'ਚ 50 ਲੱਖ ਕਰੋੜ ਰੁਪਏ ਦੇ ਡੁੱਬਣ ਤੋਂ ਬਾਅਦ ਹੋਇਆ ਹੈ।
ਹਫਤੇ ਦੇ ਆਖਰੀ ਦਿਨ ਸੈਂਸੈਕਸ 'ਚ ਹੋਈ ਤੇਜ਼ੀ ਨੇ 2.58 ਫੀਸਦੀ ਯਾਨੀ 1,991 ਅੰਕਾਂ ਦੀ ਛਲਾਂਗ ਦਿੱਤੀ ਹੈ।
ਨਿਫਟੀ 'ਚ ਵੀ ਅਜਿਹੀ ਹੀ ਸਥਿਤੀ ਦੇਖਣ ਨੂੰ ਮਿਲੀ। ਨਿਫਟੀ ਵੀ ਇਕ ਦਿਨ 'ਚ 584 ਅੰਕ ਭਾਵ 2.50 ਫੀਸਦੀ ਵਧਿਆ ਹੈ।
27 ਸਤੰਬਰ, 2024 ਤੋਂ ਬਾਅਦ ਇਹ ਪਹਿਲੀ ਅਜਿਹੀ ਰੈਲੀ ਹੈ, ਜਿਸ ਵਿੱਚ ਨਿਵੇਸ਼ਕਾਂ ਨੇ ਇੱਕ ਦਿਨ ਵਿੱਚ 6,64 ਲੱਖ ਕਰੋੜ ਰੁਪਏ ਕਮਾਏ ਹਨ।
ਸਤੰਬਰ 'ਚ ਬਾਜ਼ਾਰ ਨੇ ਨਵੀਂ ਉਚਾਈ ਬਣਾਈ ਸੀ, ਜਿਸ ਤੋਂ ਬਾਅਦ ਅੱਜ ਦੇ ਵਾਧੇ ਨੂੰ ਛੱਡ ਕੇ ਬਾਜ਼ਾਰ 'ਚ 10 ਫੀਸਦੀ ਦੀ ਗਿਰਾਵਟ ਆਈ ਹੈ।