AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਨਾਲ ਮੌਤ

11-01- 2025

TV9 Punjabi

Author: Rohit

ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਸੁਰੱਖਿਆ ਮੁਲਾਜ਼ਮ ਨੇ ਉਨ੍ਹਾਂ ਨੂੰ ਡੀਐਮਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਲੁਧਿਆਣਾ ਪੱਛਮੀ ਤੋਂ ਵਿਧਾਇਕ

Photo Credit: Gurpreetgogiaap/FB

ਲੁਧਿਆਣਾ ਦੇ ADCP ਜਸਕੀਰਨਜੀਤ ਸਿੰਘ ਤੇਜਾ ਨੇ ਕਿਹਾ ਕਿ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਿਧਾਇਕਾਂ ਵੱਲੋਂ ਵੀ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ।

ਲੁਧਿਆਣਾ ਦੇ ADCP

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਸਵੇਰੇ 4.30 ਵਜੇ ਗੋਗੀ ਦੇ ਘਰ ਪਹੁੰਚੇ। ਅਰੋੜਾ ਨੇ ਕਿਹਾ ਕਿ ਗੋਗੀ ਦੇ ਪਰਿਵਾਰ ਤੇ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ। ਗੋਗੀ ਬਹੁਤ ਮਿਹਨਤੀ ਨੇਤਾ ਸਨ। ਪੁਲਿਸ ਸਾਰੀਆਂ ਥਿਊਰੀਆਂ ‘ਤੇ ਕੰਮ ਕਰ ਰਹੀ ਹੈ। ਪਰਿਵਾਰ ਨਾਲ ਉਨ੍ਹਾਂ ਦੀ ਅਤੇ ਪਾਰਟੀ ਦੀ ਪੂਰੀ ਹਮਦਰਦੀ ਹੈ।

ਗੋਗੀ ਦੇ ਘਰ ਪਹੁੰਚੇ ਅਮਨ ਅਰੋੜਾ

ਗੁਰਪ੍ਰੀਤ ਗੋਗੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਹੇ ਅਤੇ ਲੁਧਿਆਣਾ ਤੋਂ ਉਹ ਤਿੰਨ ਵਾਰ ਨਗਰ ਕੌਂਸਲਰ ਰਹੇ। ਕਾਂਗਰਸ ਸਰਕਾਰ ਦੌਰਾਨ ਉਹ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦੇ ਅਹੁਦੇ ‘ਤੇ ਰਹੇ।

ਗੁਰਪ੍ਰੀਤ ਗੋਗੀ ਦਾ ਸਿਆਸੀ ਸਫਰ

2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਛੱਡ ਕੇ ਆਪ ਵਿੱਚ ਸ਼ਾਮਲ ਹੋ ਗਏ ਸਨ।ਗੋਗੀ ਨੇ ਲੁਧਿਆਣਾ ਪੱਛਮੀ ਤੋਂ ‘ਆਪ’ ਉਮੀਦਵਾਰ ਵਜੋਂ ਚੋਣ ਲੜੀ ਅਤੇ ਲਗਭਗ 40,000 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਉਹ ਪਹਿਲੀ ਵਾਰ ਵਿਧਾਇਕ ਬਣੇ ਸਨ।

ਕਾਂਗਰਸ ਛੱਡ 'ਆਪ' ਵਿੱਚ ਸ਼ਾਮਲ

ਗੁਰਪ੍ਰੀਤ ਗੋਗੀ ਨੂੰ ਮਹਿੰਗੀਆਂ ਕਾਰ ਦਾ ਕਾਫੀ ਸ਼ੌਂਕ ਸੀ। ਗੋਗੀ ਕੋਲ ਮਹਿੰਗੀਆਂ ਕਾਰਾਂ ਦੇ ਨਾਲ-ਨਾਲ ਵਿੰਟੇਜ ਵਾਹਨਾਂ ਦੀ ਚੰਗੀ ਕੁਲੇਕਸ਼ਨ ਹੈ। ਉਨ੍ਹਾਂ ਨੇ ਪਹਿਲਾਂ ਸਕੂਟਰ 1950 ਵਿੱਚ ਲਿਆ ਸੀ। ਅਕਸਰ ਉਨ੍ਹਾਂ ਨੂੰ ਮਹਿੰਗੀ ਕਾਰਾਂ ਵਿੱਚ ਦਫ਼ਤਰ ਆਉਂਦੇ ਦੇਖਿਆ ਗਿਆ ਸੀ।

ਵਿੰਟੇਜ ਕਾਰਾਂ ਦੇ ਸ਼ੌਕਿਨ ਸਨ ਗੋਗੀ

ਗੋਗੀ ਦੇ ਬੇਵਕਤੀ ਦੇਹਾਂਤ ਨਾਲ ਰਾਜਨੀਤਿਕ ਅਤੇ ਸਥਾਨਕ ਭਾਈਚਾਰਾ ਸਦਮੇ ਵਿੱਚ ਹੈ। ਗੁਰਪ੍ਰੀਤ ਗੋਗੀ ਦੇ ਦੇਹਾਂਤ ਕਾਰਨ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਵਿੱਚ ਸੋਗ ਦੀ ਲਹਿਰ ਹੈ। ਪੁਲਿਸ ਇਸ ਘਟਨਾ ਦੀ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ।

ਰਾਜਨੀਤਿਕ ਸਮਾਜ ਵਿੱਚ ਸੋਗ ਦੀ ਲਹਿਰ

5 ਮੈਚਾਂ ਦੀ ਸਭ ਤੋਂ ਛੋਟੀ ਟੈਸਟ ਸੀਰੀਜ਼, ਸਿਰਫ 6545 ਸੁੱਟੀਆਂ ਗੇਂਦਾਂ