31-10- 2025
TV9 Punjabi
Author:Yashika.Jethi
ਸ਼ਹਿਨਾਜ਼ ਗਿੱਲ ਆਪਣੀ ਫਿਲਮ "ਇੱਕ ਕੁੜੀ" ਲਈ ਸੁਰਖੀਆਂ ਵਿੱਚ ਹੈ। ਹਾਲ ਹੀ ਵਿੱਚ ਇਸ ਦੇ ਪ੍ਰੀਮੀਅਰ ਤੇ ਕਈ ਸਿਤਾਰੇ ਪਹੁੰਚੇ ਸਨ। ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਪੰਜਾਬੀ ਸੂਟ ਅਤੇ ਪੱਛਮੀ ਪਹਿਰਾਵੇ ਦੋਵਾਂ ਵਿੱਚ ਬਹੁਤ ਹੀ ਸ਼ਾਨਦਾਰ ਲੱਗ ਰਹੀ ਹੈ। ਦੇਖੋ ਉਨ੍ਹਾਂ ਦੇ ਲੁੱਕ।
ਸ਼ਹਿਨਾਜ਼ ਗਿੱਲ ਨੇ ਪੀਲੇ ਰੰਗ ਦਾ ਗੋਲ ਗਰਦਨ ਵਾਲਾ ਸੂਟ ਪਾਇਆ ਹੋਇਆ ਸੀ, ਜਿਸ ਦੇ ਦੁਪੱਟੇ ਦੇ ਕਿਨਾਰੇ, ਟ੍ਰਾਉਜਰ ਅਤੇ ਸੂਟ ਦੇ ਬਾਟਮ 'ਤੇ ਇੱਕ ਕਰਵਡ ਡਿਜ਼ਾਈਨ ਸੀ। ਨਿਉਡ ਮੇਕਅਪ ਅਤੇ ਸਿੰਪਲ ਹੇਅਰ ਸਟਾਈਲ ਵਿੱਚ ਉਨ੍ਹਾਂ ਦਾ ਲੁੱਕ ਡਿਸੇਂਟ ਹੈ।
ਸ਼ਹਿਨਾਜ ਗਿਲ ਨੇ ਮੋਨੋਕ੍ਰੋਮ ਲੁੱਕ ਤਿਆਰ ਕੀਤਾ। ਬ੍ਰਾਉਨ ਕਲਰ ਦੇ ਲੌਗ ਸਕਰਟ ਅਤੇ ਸਟੈਪੀ ਪੱਲਜਿੰਗ ਨੇਕ ਟੋਪ ਵਿਚ ਉਹ ਬੇਹੱਦ ਹੀ ਖੂਬਸੁਰਤ ਲੱਗ ਰਹੀ ਸੀ। ਔਵਰ ਆਲ ਲੁੱਕ ਕੱਟ ਆਉਟ ਡਿਜਾਇਨ ਹੈ।
ਸ਼ਹਿਨਾਜ ਗਿੱਲ ਦਾ ਇਹ ਲੁੱਕ ਵਿਆਹ ਲਈ ਬਹੁਤ ਵਧੀਆ ਹੈ। ਉਨ੍ਹਾਂ ਨੇ ਰਾਇਲ ਬਲੂ ਕਲਰ ਦਾ ਸਟ੍ਰੈਪੀ ਫ੍ਰਾਕ ਸੂੱਟ ਪਾਇਆ ਹੋਇਆ ਸੀ। ਜਿਸ ਦੇ ਬਾਟਮ ਨੂੰ ਹੈਵੀ ਲੇਸ ਵਰਕ ਨਾਲ ਤਿਆਰ ਕੀਤਾ ਹੋਇਆ ਸੀ। ਅਦਾਕਾਰਾਂ ਨੇ ਉਸ ਦੇ ਨਾਲ ਮੈਚਿੰਗ ਸ਼ੀਰ ਦੁਪਟਾ ਅਤੇ ਗੋਲਡਨ ਹਾਈ ਹੀਲਸ ਪਾਏ ਹੋਏ ਹਨ।
ਸ਼ਹਿਨਾਜ ਗਿੱਲ ਦਾ ਇਹ ਲੁੱਕ ਵੀ ਸਟਨਿਗ ਹੈ। ਉਨ੍ਹਾਂ ਨੇ ਕਾਲੇ ਰੰਗ ਦਾ ਲੰਬੇ ਸਕਰਟ ਦੇ ਨਾਲ ਕੌਸਰਟ ਟਚ ਵਾਲਾ ਹਾਲਟਰ ਨੇਕ ਵਾਲਾ ਟੋਪ ਪਾਇਆ ਹੋਇਆ ਹੈ। ਇੰਡੋ ਵੈਸਟਰਨ ਲੁੱਕ ਨੂੰ ਕੰਪਲੀਟ ਕਰਨ ਦੇ ਨਾਲ ਹੀ ਆਕਸੀਡਾਇਟ ਜਵੈਲਰੀ ਪਾਈ ਹੋਈ ਹੈ। ਜੋ ਉਨ੍ਹਾਂ ਨੂੰ ਹੋਰ ਜ਼ਿਆਦਾ ਖੂਬਸੁਰਤ ਬਨਾਉਂਦਾ ਹੈ।
ਸ਼ਹਿਨਾਜ ਗਿਲ ਨੇ ਵਾਇਟ ਸ਼ਰਟ ਦੇ ਨਾਲ ਸਿਲਵਰ ਗਲਿਟਰ ਮਿਨੀ ਸਕਰਟ ਪਾਇਆ ਹੋਇਆ ਹੈ। ਜਿਸ ਵਿਚ ਸਲਿਟ ਵੀ ਦਿੱਤੀ ਗਈ ਹੈ। ਅਦਾਕਾਰਾਂ ਨੇ ਇਸ ਦੇ ਨਾਲ ਬਲੈਕ ਕਲਰ ਦੀ ਸਟ੍ਰੈਪੀ ਹੀਲਸ ਵਿਅਰ ਕੀ ਕੀਤੀ ਹੋਈ ਹੈ। ਉਨ੍ਹਾਂ ਦਾ ਇਹ ਲੁੱਕ Boss Lady ਵਾਲਾ ਹੈ।
ਸ਼ਹਿਨਾਜ ਗਿਲ ਨੇ ਸੀਕਵੈਨਸ ਵਰਕ ਵਾਲੀ ਗੋਲਡਨ ਸ਼ਾਰਟ ਡ੍ਰੈਸ ਵੀਅਰ ਕੀਤੀ ਹੋਈ ਹੈ। ਮਿਨਿਮਲਿਸਟਿਕ ਐਸਸਰੀਜ, ਵਾਰਮ ਸਕਿਨ ਟੋਨ ਬਲਸ਼ ਮੇਕਅਪ ਅਤੇ ਬਾਉਂਸੀ ਹੇਅਰ ਦੇ ਨਾਲ ਉਨ੍ਹਾਂ ਦਾ ਇਹ ਲੁੱਕ ਕੰਪਲੀਟ ਕੀਤਾ ਗਿਆ ਹੈ।