80 ਤੋਂ 90% ਨਸ਼ਾ ਛੱਡਣ ਵਾਲੇ ਨੌਜਵਾਨ ਮੁੜ ਨਸ਼ੇ ਦੇ ਚੁੰਗਲ ਵਿੱਚ ਫਸ ਰਹੇ

30 Nov 2023

TV9 Punjabi

ਪੰਜਾਬ ਵਿਧਾਨ ਸਭਾ ਵਿੱਚ ਬੋਲਦਿਆਂ ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਲਈ ਚਲਾਈ ਜਾ ਰਹੀ ਮੁਹਿੰਮ ਸਬੰਧੀ ਹੈਰਾਨੀਜਨਕ ਅੰਕੜੇ ਪੇਸ਼ ਕੀਤੇ।

ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ

ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਸੂਬੇ ਵਿੱਚ ਆਊਟਪੇਸ਼ੈਂਟ ਓਪੀਔਡ ਅਸਿਸਟਡ ਟ੍ਰੀਟਮੈਂਟ (ਓਓਏਟੀ) ਕਲੀਨਿਕਾਂ ਵਿੱਚ ਇਲਾਜ ਕੀਤੇ ਗਏ 80-90 ਪ੍ਰਤੀਸ਼ਤ ਨਸ਼ੇ ਤੋਂ ਪੀੜਤ ਲੋਕ ਮੁੜ ਤੋਂ ਨਸ਼ੇ ਦੀ ਲੱਤ ਤੇ ਲੱਗ ਜਾ ਰਹੇ ਹਨ ।

 ਨਸ਼ੇ ਦੀ ਲਤ ਤੋਂ ਪੀੜਤ

ਉਨ੍ਹਾਂ ਕਿਹਾ ਕਿ ਸਰਕਾਰੀ ਓਓਏਟੀ ਕੇਂਦਰਾਂ ਵਿੱਚ ਮਨੋਵਿਗਿਆਨੀ ਡਾਕਟਰਾਂ ਦੀ ਵੀ ਘਾਟ ਹੈ। ਮੰਤਰੀ ਨੇ ਇਹ ਬਿਆਨ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸੀ ਵਿਧਾਇਕ ਡਾ: ਰਾਜ ਕੁਮਾਰ ਚੱਬੇਵਾਲ ਦੇ ਸਵਾਲ ਦਾ ਜਵਾਬ ਦਿੰਦਿਆਂ ਦਿੱਤਾ।

ਮਨੋਵਿਗਿਆਨੀ ਡਾਕਟਰਾਂ ਦੀ ਵੀ ਘਾਟ

ਸਿਹਤ ਮੰਤਰੀ ਨੇ ਦੱਸਿਆ ਕਿ ਰਾਜ ਵਿੱਚ ਇਸ ਵੇਲੇ 529 ਰਜਿਸਟਰਡ ਓਓਏਟੀ ਕਲੀਨਿਕ ਹਨ। ਉਨ੍ਹਾਂ ਕਿਹਾ, “ਹੁਣ ਤੱਕ ਸਰਕਾਰੀ ਕੇਂਦਰਾਂ ਵਿੱਚ ਲਗਭਗ 2,76,131 ਮਰੀਜ਼ ਅਤੇ ਨਿੱਜੀ ਕੇਂਦਰਾਂ ਵਿੱਚ ਲਗਭਗ 6,67,327 ਮਰੀਜ਼, ਕੁੱਲ 9,43,458 ਮਰੀਜ਼ ਇਲਾਜ ਲਈ ਰਜਿਸਟਰਡ ਹੋਏ ਹਨ।”

529 ਰਜਿਸਟਰਡ ਓ.ਓ.ਏ.ਟੀ

ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਕਿਹਾ ਕਿ ਓ.ਓ.ਏ.ਟੀ. ਕਲੀਨਿਕਾਂ ਵਿਚ ਆਉਣ ਵਾਲੇ ਮਰੀਜ਼ਾਂ ਦਾ ਪਹਿਲਾ ਉਦੇਸ਼ ਉਨ੍ਹਾਂ ਨੂੰ ਟੀਕੇ ਵਾਲੀਆਂ ਦਵਾਈਆਂ ਤੋਂ ਓਰਲ ਰਿਪਲੇਸਮੈਂਟ ਥੈਰੇਪੀ ਵਿਚ ਤਬਦੀਲ ਕਰਨਾ ਹੈ ਤਾਂ ਜੋ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ।

ਓਰਲ ਰਿਪਲੇਸਮੈਂਟ ਥੈਰੇਪੀ

ਦੂਜਾ ਉਦੇਸ਼ ਇਨ੍ਹਾਂ ਮਰੀਜ਼ਾਂ ਨੂੰ ਨਸ਼ਾ ਛੁਡਾਉਣਾ ਯਕੀਨੀ ਬਣਾਉਣਾ ਹੈ। ਇਨ੍ਹਾਂ ਵਿੱਚੋਂ 60-70 ਪ੍ਰਤੀਸ਼ਤ ਮਰੀਜ਼ ਨਸ਼ਾ ਮੁਕਤ ਹੋ ਜਾਂਦੇ ਹਨ, ਪਰ ਦੁਬਾਰਾ ਹੋਣ ਵਾਲੀ ਨਸ਼ੇ ਦੀ ਲੱਤ ਦੀ ਦਰ ਬਹੁਤ ਜ਼ਿਆਦਾ ਹੈ।

ਦੋਬਾਰਾ ਨਸ਼ੇ ਦੀ ਲੱਤ

ਸਿਹਤ ਮੰਤਰੀ ਨੇ ਕਿਹਾ ਕਿ ਇਸ ਦੇ ਲਈ ਅਸੀਂ ਮਾਨਸਿਕ ਸਿਹਤ ਨੀਤੀ ਦੇ ਤਹਿਤ ਨਵੀਂ ਰਣਨੀਤੀ ਤਿਆਰ ਕੀਤੀ ਹੈ ਜਿਸ ਨੂੰ ਸੋਧਿਆ ਜਾ ਰਿਹਾ ਹੈ।

ਮਾਨਸਿਕ ਸਿਹਤ ਨੀਤੀ

ਮਹਿੰਦਰਾ ਤੋਂ ਹੁੰਡਈ ਤੱਕ, ਇਨ੍ਹਾਂ 5 ਗੱਡੀਆਂ ਦੀ ਹੈ ਭਾਰੀ ਡਿਮਾਂਡ