20-08- 2025
TV9 Punjabi
Author: Sandeep Singh
ਏਸ਼ੀਆ ਕੱਪ 2025 ਲਈ ਟੀਮ ਇੰਡੀਆ ਦਾ ਏਲਾਨ ਹੋ ਗਿਆ ਹੈ। 15 ਮੈਂਬਰੀ ਟੀਮ ਵਿੱਚ 7 ਅਜਿਹੇ ਖਿਡਾਰੀਆਂ ਨੂੰ ਚੁਣਿਆ ਗਿਆ ਹੈ, ਜੋ ਪਹਿਲੀ ਵਾਰ ਇਸ ਟੂਰਨਾਮੈਂਟ ਦਾ ਹਿੱਸਾ ਬਣ ਰਹੇ ਹਨ ਹੈ।
ਪੰਜਾਬ ਦੇ ਵਿਸਫੋਟਕ ਓਪਨਿੰਗ ਬੱਲੇਬਾਜ਼ ਅਭਿਸ਼ੇਕ ਸ਼ਰਮਾ ਇਸ ਟੀਮ ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੇ।
ਆਲਰਾਊਂਡਰ ਸ਼ਿਵਮ ਦੂਬੇ ਨੂੰ ਵੀ ਪਹਿਲੀ ਵਾਰ ਏਸ਼ੀਆ ਕੱਪ ਲਈ ਚੁਣਿਆ ਗਿਆ ਸੀ। ਉਹ ਟੀ-20 ਵਿਸ਼ਵ ਕੱਪ 2024 ਦੀ ਜੇਤੂ ਟੀਮ ਦਾ ਵੀ ਹਿੱਸਾ ਸੀ।
ਸੰਜੂ ਸੈਮਸਨ ਵੀ 14 ਮੈਂਬਰੀ ਟੀਮ ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੇ। ਉਨ੍ਹਾਂ ਨੂੰ ਵਿਕਟਕੀਪਰ ਵਜੋਂ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਵਿਸਫੋਟਕ ਬੱਲੇਬਾਜ਼ ਵਜੋਂ ਜਾਣੇ ਜਾਂਦੇ ਰਿੰਕੂ ਸਿੰਘ ਨੂੰ ਵੀ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹ ਹੇਠਲੇ ਕ੍ਰਮ ਵਿੱਚ ਭਾਰਤ ਲਈ ਗੇਮ ਚੇਂਜਰ ਦੀ ਭੂਮਿਕਾ ਨਿਭਾ ਸਕਦੇ ਹਨ।