ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਕਾਰਨ 4 ਲੋਕਾਂ ਦੀ ਮੌਤ

20 March 2024

TV9 Punjabi/ ਐਰ.ਐਨ. ਕੰਸਲ

ਜ਼ਹਿਰੀਲੀ ਸ਼ਰਾਬ ਇੱਕ ਵਾਰ ਫਿਰ ਚਰਚਾਵਾਂ ਵਿੱਚ ਹੈ। ਦਰਅਸਲ ਸੰਗਰੂਰ ਜ਼ਿਲ੍ਹੇ ਦੇ ਦਿੜ੍ਹਬਾ ਨੇੜੇ ਪਿੰਡ ਗੁੱਜਰਾਂ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 4 ਲੋਕਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਜ਼ਹਿਰੀਲੀ ਸ਼ਰਾਬ

ਸੰਕੇਤਕ ਤਸਵੀਰ

ਜਾਣਕਾਰੀ ਅਨੁਸਾਰ ਮਰਨ ਵਾਲੇ ਚਾਰੇ ਵਿਅਕਤੀਆਂ ਨੇ ਮੰਗਲਵਾਰ ਰਾਤ ਪਿੰਡ ਗੁੱਜਰਾਂ ‘ਚ ਇਕੱਠੇ ਸ਼ਰਾਬ ਪੀਤੀ ਸੀ। ਜਿਸ ਤੋਂ ਬਾਅਦ ਉਹ ਸੌ ਗਏ ਪਰ ਮੁੜ ਨਹੀਂ ਉੱਠੇ। 

ਇਕੱਠੇ ਪੀਤੀ ਸੀ ਸ਼ਰਾਬ 

ਸੰਕੇਤਕ ਤਸਵੀਰ

ਦਿੜ੍ਹਬਾ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।

ਹੋ ਰਹੀ ਹੈ ਜਾਂਚ

ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲਿਆਂ ਦੀ ਪਛਾਣ ਭੋਲਾ ਸਿੰਘ (50), ਨਿਰਮਲ ਸਿੰਘ (42), ਪ੍ਰੀਤ ਸਿੰਘ (42) ਅਤੇ ਜਗਜੀਤ ਸਿੰਘ (30) ਵਜੋਂ ਹੋਈ ਹੈ।

 ਮਰਨ ਵਾਲਿਆਂ ਦੀ ਪਛਾਣ

ਇਹਨਾਂ ਨੂੰ ਜਦੋਂ ਅਗਲੇ ਦਿਨ ਪਰਿਵਾਰਕ ਮੈਂਬਰਾਂ ਨੇ ਜਗਾਉਣ ਦੀ ਕੋਸ਼ਿਸ ਕੀਤੀ ਤਾਂ ਉਹ ਨਹੀਂ ਉੱਠੇ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਇਹਨਾਂ ਨੂੰ ਡਾਕਟਰ ਕੋਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਇਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਪਰਿਵਾਰਕ ਮੈਂਬਰਾਂ ਨੇ ਕੀਤੀ ਬਚਾਉਣ ਦੀ ਕੋਸ਼ਿਸ਼

ਸੂਤਰਾਂ ਅਨੁਸਾਰ ਚਾਰੇ ਪਿੰਡ ਵਿੱਚ ਵਿਕਣ ਵਾਲੀ ਸ਼ਰਾਬ ਹੀ ਪੀਂਦੇ ਸਨ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਨੂੰ ਲੈ ਕੇ ਪੂਰਾ ਪ੍ਰਸ਼ਾਸਨ ਚੌਕਸ ਹੋ ਗਿਆ ਹੈ।

ਪਿੰਡ ਵਿੱਚ ਵਿਕਣ ਵਾਲੀ ਸ਼ਰਾਬ 

ਦੇਸ਼ ਦਾ ਉਹ ਸੂਬਾ ਜਿੱਥੇ 14 ਦਿਨ ਤੱਕ ਹੁੰਦੀ ਹੈ ਹੋਲੀ