ਆਸਟਰੇਲੀਆ ਵਿੱਚ ਫਿਕਸਿੰਗ

17 May 2024

TV9 Punjabi

Author: Ramandeep SIngh

ਆਸਟ੍ਰੇਲੀਆਈ ਪੇਸ਼ੇਵਰ ਫੁੱਟਬਾਲ 'ਚ ਮੈਚ ਫਿਕਸਿੰਗ ਦੇ ਖੁਲਾਸੇ ਤੋਂ ਬਾਅਦ ਹਲਚਲ ਮਚ ਗਈ ਹੈ।

ਆਸਟ੍ਰੇਲੀਆ ਤੋਂ ਆਈ ਹੈਰਾਨ ਕਰਨ ਵਾਲੀ ਖ਼ਬਰ

ਫਿਕਸਿੰਗ ਦੇ ਦੋਸ਼ 'ਚ ਆਸਟ੍ਰੇਲੀਆਈ ਫੁੱਟਬਾਲ ਕਲੱਬ ਮੈਕਰਥਰ ਐੱਫਸੀ ਦੇ ਕਪਤਾਨ ਸਮੇਤ ਤਿੰਨ ਖਿਡਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

3 ਖਿਡਾਰੀ ਗ੍ਰਿਫਤਾਰ

ਮੈਕਰਥਰ ਐਫਸੀ ਦੇ ਕਪਤਾਨ ਯੂਲੀਸ ਡੇਵਿਲਾ ਅਤੇ ਸਾਥੀ ਖਿਡਾਰੀ ਕੀਰਿਨ ਬੈਚਸ ਅਤੇ ਕਲੇਟਨ ਲੁਈਸ 'ਤੇ ਫਿਕਸਿੰਗ 'ਚ ਸ਼ਾਮਲ ਹੋਣ ਦਾ ਦੋਸ਼ ਹੈ।

ਕੌਣ ਗ੍ਰਿਫਤਾਰ ਕੀਤੇ ਗਏ?

ਯੂਲੀਸੇਸ ਡੇਵਿਲਾ 'ਤੇ ਆਪਣੇ ਸਾਥੀ ਖਿਡਾਰੀਆਂ ਨੂੰ ਪੀਲੇ ਕਾਰਡ ਹਾਸਲ ਕਰਨ ਲਈ 10,000 ਆਸਟ੍ਰੇਲੀਅਨ ਡਾਲਰ ਦੇਣ ਦਾ ਦੋਸ਼ ਹੈ।

ਪੀਲੇ ਕਾਰਡ ਲਈ ਪੈਸੇ ਦਿੱਤੇ

ਆਸਟ੍ਰੇਲੀਆਈ ਪੁਲਿਸ ਦਾ ਦਾਅਵਾ ਹੈ ਕਿ ਮੈਕਰਥਰ ਐਫਸੀ ਦੇ ਇਨ੍ਹਾਂ ਤਿੰਨਾਂ ਖਿਡਾਰੀਆਂ ਨੂੰ ਫਿਕਸਿੰਗ ਲਈ ਲੱਖਾਂ ਡਾਲਰ ਅਦਾ ਕੀਤੇ ਗਏ ਹਨ।

ਪੁਲਿਸ ਦਾ ਵੱਡਾ ਦਾਅਵਾ

ਫਿਕਸਿੰਗ ਦੀ ਜਾਂਚ ਕਰ ਰਹੇ ਅਧਿਕਾਰੀਆਂ ਦਾ ਕਹਿਣਾ ਹੈ ਕਿ 24 ਨਵੰਬਰ ਅਤੇ 9 ਦਸੰਬਰ ਨੂੰ ਖੇਡੇ ਗਏ ਮੈਚਾਂ ਦੌਰਾਨ ਪੀਲੇ ਕਾਰਡਾਂ ਲਈ ਛੇੜਛਾੜ ਕੀਤੀ ਗਈ ਸੀ।

ਕਿਹੜੇ ਮੈਚਾਂ ਵਿੱਚ ਫਿਕਸਿੰਗ ਹੋਈ?

ਫਿਕਸਿੰਗ 'ਚ ਸ਼ਾਮਲ ਤਿੰਨੋਂ ਖਿਡਾਰੀ ਵਿਦੇਸ਼ੀ ਹਨ। ਡੇਵਿਲਾ ਮੈਕਸੀਕੋ ਦਾ ਰਹਿਣ ਵਾਲਾ ਹੈ। ਕਲੇਟਨ ਲੁਈਸ ਨਿਊਜ਼ੀਲੈਂਡ ਤੋਂ ਹੈ। ਕਿਰਿਨ ਬੈਚਸ ਦੱਖਣੀ ਅਫਰੀਕਾ ਦਾ ਵਸਨੀਕ ਹੈ।

ਤਿੰਨੋਂ ਖਿਡਾਰੀ ਵਿਦੇਸ਼ੀ ਹਨ

ਗਰਮੀ ਵਿੱਚ ਵਾਲਾਂ ਵਿੱਚ ਇਸ ਤਰ੍ਹਾਂ ਲਗਾਓ ਦਹੀਂ? ਕੁਦਰਤੀ ਚਮਕ ਅਤੇ ਸਿਹਤਮੰਦ ਰਹਿਣਗੇ ਵਾਲ