06-12- 2024
TV9 Punjabi
Author: Isha Sharma
ਕਿਸਾਨਾਂ ਨੂੰ ਵਧਦੀ ਮਹਿੰਗਾਈ ਤੋਂ ਰਾਹਤ ਦੇਣ ਲਈ ਹੁਣ ਬਿਨਾਂ ਗਰੰਟੀ ਦੇ 2 ਲੱਖ ਰੁਪਏ ਤੱਕ ਦਾ ਕਰਜ਼ਾ ਦੇਣ ਦਾ ਐਲਾਨ ਕੀਤਾ ਹੈ।
ਫਿਲਹਾਲ ਇਹ ਸੀਮਾ 1.6 ਲੱਖ ਰੁਪਏ ਹੈ। ਇਸ ਤੋਂ ਪਹਿਲਾਂ, ਲਗਾਤਾਰ 11ਵੀਂ ਵਾਰ, ਆਰਬੀਆਈ ਨੇ ਰੈਪੋ ਰੇਟ ਵਿੱਚ ਕੋਈ ਬਦਲਾਅ ਨਾ ਕਰਨ ਦਾ ਫੈਸਲਾ ਕੀਤਾ ਹੈ।
ਇਸ ਦਾ ਮਤਲਬ ਹੈ ਕਿ ਰੈਪੋ ਦਰ 6.5 ਫੀਸਦੀ ‘ਤੇ ਹੀ ਰਹੇਗੀ। ਦੂਜੇ ਪਾਸੇ ਸਰਕਾਰ ਨੇ ਕੈਸ਼ ਰਿਜ਼ਰਵ ਰੇਸ਼ੋ ਨੂੰ ਘਟਾ ਕੇ 4 ਫੀਸਦੀ ਕਰ ਦਿੱਤਾ ਹੈ।
ਅਰਥਵਿਵਸਥਾ ‘ਚ ਨਕਦੀ ਵਧਾਉਣ ਦੇ ਉਦੇਸ਼ ਨਾਲ ਕੇਂਦਰੀ ਬੈਂਕ ਨੇ ਸੀਆਰਆਰ (ਕੈਸ਼ ਰਿਜ਼ਰਵ ਰੇਸ਼ੋ) ਨੂੰ 4.5 ਫੀਸਦੀ ਤੋਂ ਘਟਾ ਕੇ ਚਾਰ ਫੀਸਦੀ ਕਰ ਦਿੱਤਾ ਹੈ।
ਸੀਆਰਆਰ ਦੇ ਤਹਿਤ, ਵਪਾਰਕ ਬੈਂਕਾਂ ਨੂੰ ਕੇਂਦਰੀ ਬੈਂਕ ਕੋਲ ਆਪਣੀ ਜਮ੍ਹਾਂ ਰਕਮ ਦਾ ਇੱਕ ਨਿਸ਼ਚਿਤ ਹਿੱਸਾ ਨਕਦ ਭੰਡਾਰ ਵਜੋਂ ਰੱਖਣਾ ਹੁੰਦਾ ਹੈ।
RBI ਨੇ ਚਾਲੂ ਵਿੱਤੀ ਸਾਲ ‘ਚ ਪ੍ਰਚੂਨ ਮਹਿੰਗਾਈ ਦਰ ਦਾ ਅਨੁਮਾਨ ਵੀ 4.5 ਫੀਸਦੀ ਤੋਂ ਵਧਾ ਕੇ 4.8 ਫੀਸਦੀ ਕਰ ਦਿੱਤਾ ਹੈ।