24-12- 2024
TV9 Punjabi
Author: Rohit
ਹਰ ਸਾਲ ਵੱਡੀ ਗਿਣਤੀ 'ਚ ਭਾਰਤੀ ਆਪਣੀ ਨਾਗਰਿਕਤਾ ਤਿਆਗ ਕੇ ਵਿਦੇਸ਼ਾਂ 'ਚ ਜਾ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਇਸਦੇ ਅੰਕੜੇ ਜਾਰੀ ਕੀਤੇ ਹਨ। Pic Credit: Pixabay/Pexels
ਵਿਦੇਸ਼ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਯੂਰਪੀ ਦੇਸ਼ਾਂ ਅਤੇ ਅਮਰੀਕਾ 'ਚ ਸ਼ਿਫਟ ਹੋਏ ਹਨ।
ਰਿਪੋਰਟ ਦੇ ਮੁਤਾਬਕ ਭਾਰਤੀਆਂ ਨੇ ਐਂਟੀਗੁਆ, ਬ੍ਰਾਜ਼ੀਲ, ਆਈਸਲੈਂਡ, ਵੈਟੀਕਨ ਸਿਟੀ ਤੋਂ ਲੈ ਕੇ ਅਮਰੀਕਾ, ਬ੍ਰਿਟੇਨ, ਫਰਾਂਸ ਅਤੇ ਜਰਮਨੀ ਤੱਕ ਦੇ ਸਥਾਨਾਂ ਨੂੰ ਆਪਣਾ ਠਿਕਾਨਾ ਬਣਾਇਆ ਹੈ।
ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਦੱਸਦੇ ਹਨ ਕਿ 2011 ਤੋਂ ਜੂਨ 2023 ਤੱਕ 17.5 ਲੱਖ ਭਾਰਤੀਆਂ ਨੇ ਆਪਣੀ ਨਾਗਰਿਕਤਾ ਤਿਆਗ ਦਿੱਤੀ ਅਤੇ ਵਿਦੇਸ਼ਾਂ 'ਚ ਸੈਟਲ ਹੋ ਗਏ।
ਭਾਰਤ ਦੀ ਨਾਗਰਿਕਤਾ ਛੱਡਣ ਦੀ ਗਿਣਤੀ 'ਚ ਕੋਰੋਨਾਕਾਲ ਸਮੇਂ ਕਮੀ ਆਈ ਸੀ, ਹਾਲਾਂਕਿ ਇਸ ਤੋਂ ਬਾਅਦ ਅੰਕੜੇ ਵਧੇ ਹਨ।
ਭਾਰਤੀਆਂ ਵੱਲੋਂ ਆਪਣੀ ਨਾਗਰਿਕਤਾ ਛੱਡਣ ਦੇ ਕਈ ਕਾਰਨ ਦੱਸੇ ਗਏ ਹਨ। ਇਸ ਦੇ 'ਚ ਰੋਜ਼ਗਾਰ ਲਈ ਵਿਦੇਸ਼ ਜਾਣ ਦੀ ਗੱਲ ਸਭ ਤੋਂ ਵੱਧ ਹੈ।
ਨਾਗਰਿਕਤਾ ਛੱਡਣ ਦਾ ਇੱਕ ਕਾਰਨ ਇਹ ਹੈ ਕਿ ਭਾਰਤ 'ਚ ਦੋਹਰੀ ਨਾਗਰਿਕਤਾ ਦੀ ਇਜਾਜ਼ਤ ਨਹੀਂ ਹੈ। ਇਸੇ ਲਈ ਅਜਿਹਾ ਕੀਤਾ ਜਾ ਰਿਹਾ ਹੈ।