ਵਿਸਾਖੀ ਮੌਕੇ ਕਿਸਾਨਾਂ ਨੇ ਭੰਗੜਾ ਪਾ ਕੇ ਮਣਾਈ ਫਸਲ ਪੱਕਣ ਦੀ ਖੁਸ਼ੀ
×
ਵਿਸਾਖੀ ਮੌਕੇ ਕਿਸਾਨਾਂ ਨੇ ਭੰਗੜਾ ਪਾ ਕੇ ਮਣਾਈ ਫਸਲ ਪੱਕਣ ਦੀ ਖੁਸ਼ੀ
ਵਿਸਾਖੀ ਦਾ ਤਿਊਹਾਰ ਅਤੇ ਕਿਸਾਨਾਂ ਦਾ ਭੰਗੜਾ…ਦੋਵੇਂ ਚੀਜਾਂ ਆਪਸ ਵਿੱਚ ਬਹੁਤ ਹੀ ਡੁੰਘਾਈ ਨਾਲ ਜੁੜੀਆਂ ਹੋਈਆਂ ਹਨ। ਇਸ ਦਿਨ ਕਣਕ ਦੀ ਫਸਲ ਦੀ ਕਟਾਈ ਦੀ ਸ਼ੁਰੂਆਤ ਹੁੰਦੀ ਹੈ ਤਾਂ ਕਿਸਾਨਾਂ ਨੂੰ ਆਪਣੀ ਮਿਹਨਤ ਤੇ ਬੂਰ ਪੈਂਦਾ ਦਿਖਾਈ ਦਿੰਦਾ ਹੈ। ਹਾਲਾਂਕਿ, ਮੌਸਮ ਦੀ ਬੇਇਮਾਨੀ ਕਈ ਵਾਰ ਕਿਸਾਨਾਂ ਦੇ ਚੇਹਰੇ ਦੀ ਰੌਣਕ ਖੋਹ ਲੈਂਦੀ ਹੈ। ਇਸ ਵਾਰ ਵੀ ਬੇਮੌਸਮੀ ਮੀਂਹ ਅੰਨਦਾਤਾ ਦੀ ਮਾਯੂਸੀ ਦੀ ਵਜ੍ਹਾ ਬਣਿਆ, ਪਰ ਛੇਤੀ ਹੀ ਕਿਸਾਨ ਇਸ ਦੁੱਖ ਤੋਂ ਬਾਹਰ ਆ ਗਏ ਅਤੇ ਹੁਣ ਆਖਿਰਕਾਰ ਉਨ੍ਹਾਂ ਦੀ ਮਿਹਨਤ ਰੰਗ ਲੈ ਕੇ ਆਈ ਤਾਂ ਉਨ੍ਹਾਂ ਨੇ ਖੇਤਾਂ ਵਿੱਚ ਭੰਗੜਾ ਪਾ ਕੇ ਇਸਦੀ ਖੁਸ਼ੀ ਮਣਾਈ।
TV9 Punjabi