ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਨੂੰ ਲੈ ਕੇ ਭਖੀ ਸਿਆਸਤ

×

ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਨੂੰ ਲੈ ਕੇ ਭਖੀ ਸਿਆਸਤ

ਰਾਹੁਲ ਗਾਂਧੀ ਦੀ ਕਾਂਗਰਸ ਰੈਲੀ ਨੂੰ ਲੈ ਕੇ ਪੰਜਾਬ ਦੀ ਸਿਆਸਤ ਕਾਫੀ ਭਖੀ ਹੋਈ ਹੈ। ਉਨ੍ਹਾਂ ਦੀ ਰੈਲੀ ਦੀ ਟਾਈਮਿੰਗ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਆਗੂ ਸਵਾਲ ਚੁੱਕ ਰਹੇ ਹਨ। ਬੀਜੇਪੀ ਦੇ ਰਾਜਸਭਾ ਐਮਪੀ ਸਤਨਾਮ ਸੰਧੂ ਨੇ ਕਿਹਾ ਕਿ ਉਨ੍ਹਾਂ ਨੇ ਨਿੱਜੀ ਤੌਰ ਤੇ ਰਾਹੂਲ ਨੂੰ ਅਪੀਲ ਕੀਤੀ ਸੀ 1984 ਵਿੱਚ 1 ਤੋਂ 4 ਨਵੰਬਰ ਤੱਕ ਸਿੱਖ ਨਸਲਕੁਸ਼ੀ ਦੀਆਂ ਘਟਨਾਵਾਂ ਹੋਈਆਂ ਸਨ, ਇਸ ਲਈ ਸਿੱਖਾਂ ਵਿੱਚ ਉਨ੍ਹਾਂ ਦੀ ਰੈਲੀ ਨੂੰ ਲੈ ਕੇ ਰੋਸ ਫੈਲ ਸਕਦਾ ਹੈ, ਪਰ ਉਹ ਆਪਣੀ ਜਿੱਦ ਤੇ ਅੜੇ ਰਹੇ।

Amanpreet Kaur