ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
ਭਾਰਤੀਆਂ ਨੂੰ ਜ਼ਬਰੀ ਜੰਗ 'ਚ ਉੱਤਾਰ ਰਿਹਾ ਰੂਸ, ਨੌਜਵਾਨਾਂ ਨੇ ਸੁਣਾਈ ਆਪਬੀਤੀ, ਸਰਕਾਰ ਤੋਂ ਮੰਗੀ ਮਦਦ

ਭਾਰਤੀਆਂ ਨੂੰ ਜ਼ਬਰੀ ਜੰਗ ‘ਚ ਉੱਤਾਰ ਰਿਹਾ ਰੂਸ, ਨੌਜਵਾਨਾਂ ਨੇ ਸੁਣਾਈ ਆਪਬੀਤੀ, ਸਰਕਾਰ ਤੋਂ ਮੰਗੀ ਮਦਦ

tv9-punjabi
TV9 Punjabi | Published: 07 Mar 2024 14:46 PM

ਪੰਜਾਬ ਦੇ ਹੁਸ਼ਿਆਰਪੁਰ ਦੇ ਹਲਕਾ ਪਿੰਡ ਦੇ ਰਹਿਣ ਵਾਲੇ ਗੁਰਪ੍ਰੀਤ ਨੇ ਦੱਸਿਆ- ਅਸੀਂ ਗਲਤੀ ਨਾਲ ਬੇਲਾਰੂਸ ਵਿੱਚ ਦਾਖਲ ਹੋ ਗਏ ਸੀ। ਜਿੱਥੋਂ ਸਾਨੂੰ ਫੜਿਆ ਗਿਆ। ਅਗਲੇ ਦਿਨ ਸਾਰਿਆਂ ਨੂੰ ਰੂਸੀ ਫੌਜ ਦੇ ਹਵਾਲੇ ਕਰ ਦਿੱਤਾ ਗਿਆ। ਸਾਨੂੰ ਦੋ ਦਿਨ ਬੰਦ ਕਮਰੇ ਵਿੱਚ ਰੱਖਿਆ ਗਿਆ। ਤੀਜੇ ਦਿਨ ਮੈਨੂੰ ਅਤੇ ਮੇਰੇ ਸਾਰੇ ਸਾਥੀਆਂ ਨੂੰ ਇੱਕ ਸੀਨੀਅਰ ਅਧਿਕਾਰੀ ਦੇ ਦਫ਼ਤਰ ਵਿੱਚ ਪੇਸ਼ ਕੀਤਾ ਗਿਆ।

ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਵਿੱਚ ਹੁਣ ਭਾਰਤੀ ਨੌਜਵਾਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਹਾਲ ਹੀ ਚ ਟੂਰਿਸਟ ਵੀਜ਼ੇ ਤੇ ਰੂਸ ਗਏ ਪੰਜਾਬ ਅਤੇ ਹਰਿਆਣਾ ਦੇ ਨੌਜਵਾਨਾਂ ਨੂੰ ਧੋਖਾ ਦੇ ਕੇ ਜਬਰੀ ਫੌਜ ਚ ਭਰਤੀ ਕੀਤਾ ਗਿਆ। ਜਦੋਂ ਸਾਡੀ ਟੀਮ ਨੇ ਰੂਸ ਵਿੱਚ ਫਸੇ ਪੰਜਾਬ ਦੇ ਹੁਸ਼ਿਆਰਪੁਰ (ਦੋਆਬਾ) ਦੇ ਵਸਨੀਕ ਗੁਰਪ੍ਰੀਤ ਨਾਲ ਗੱਲ ਕੀਤੀ ਤਾਂ ਉਸ ਨੇ ਆਪਣੀ ਸਾਰੀ ਕਹਾਣੀ ਦੱਸੀ। ਜਿਸ ਚ ਉਸ ਨੇ ਕਈ ਅਹਿਮ ਖੁਲਾਸੇ ਕੀਤੇ ਹਨ।ਉਨ੍ਹਾਂ ਨੌਜਵਾਨਾਂ ਨੂੰ 15 ਦਿਨਾਂ ਤੱਕ ਸਿਖਲਾਈ ਦੇਣ ਤੋਂ ਬਾਅਦ ਯੂਕਰੇਨ ਵਿਰੁੱਧ ਜੰਗ ਲੜਨ ਲਈ ਭੇਜਿਆ ਗਿਆ। ਲਗਭਗ ਸੱਤ ਭਾਰਤੀ ਨੌਜਵਾਨਾਂ ਨੇ ਫੌਜ ਦੀ ਵਰਦੀ ਪਹਿਨੇ ਰੂਸ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਸੀ। ਜਿਸ ਵਿੱਚ ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ ਹਨ। ਜਾਰੀ ਕੀਤੀ ਗਈ ਵੀਡੀਓ ਵਿੱਚ 5 ਨੌਜਵਾਨ ਪੰਜਾਬੀ ਅਤੇ ਦੋ ਹਰਿਆਣਵੀ ਹਨ। ਪੰਜਾਬੀਆਂ ਵਿੱਚ ਚਾਰ ਨੌਜਵਾਨ ਦੋਆਬਾ ਖੇਤਰ ਦੇ ਵਸਨੀਕ ਹਨ।