ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
ਡਿਵਾਈਡਰਾਂ 'ਤੇ ਕਿਸਾਨਾਂ ਨੇ ਉਗਾਏ ਪਿਆਜ਼, ਦੇਖੋ ਵੀਡੀਓ

ਡਿਵਾਈਡਰਾਂ ‘ਤੇ ਕਿਸਾਨਾਂ ਨੇ ਉਗਾਏ ਪਿਆਜ਼, ਦੇਖੋ ਵੀਡੀਓ

tv9-punjabi
TV9 Punjabi | Published: 20 Feb 2024 14:49 PM

ਇਸ ਦੇ ਨਾਲ ਹੀ ਸੋਮਵਾਰ ਨੂੰ ਕਿਸਾਨ ਆਪਣੇ ਟਰੈਕਟਰਾਂ ਦੀਆਂ ਟਰਾਲੀਆਂ ਵਿੱਚ ਆਰਾਮ ਕਰਦੇ ਦੇਖੇ ਗਏ। ਮੌਸਮ ਖ਼ਰਾਬ ਹੋਣ ਤੇ ਕਿਸਾਨਾਂ ਨੇ ਆਪਣੇ ਟਰੈਕਟਰਾਂ ਅਤੇ ਟਰਾਲੀਆਂ ਨੂੰ ਵੱਡੀਆਂ ਤਰਪਾਲਾਂ ਨਾਲ ਢੱਕ ਲਿਆ ਤਾਂ ਜੋ ਮੀਂਹ ਪੈਣ ਤੇ ਉਨ੍ਹਾਂ ਦਾ ਬਚਾਅ ਹੋ ਸਕੇ। ਕਿਸਾਨ ਧੁੱਪ ਤੋਂ ਬਚਾਅ ਲਈ ਟਰਾਲੀਆਂ ਹੇਠਾਂ ਬੈਠੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਕੁਝ ਕਿਸਾਨ ਤਾਸ਼ ਖੇਡਦੇ ਵੀ ਦੇਖੇ ਗਏ।

ਇੱਕ ਪਾਸੇ ਜਿੱਥੇ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦਰਮਿਆਨ ਗੱਲਬਾਤ ਚੱਲ ਰਹੀ ਹੈ, ਉੱਥੇ ਹੀ ਦੂਜੇ ਪਾਸੇ ਕਿਸਾਨ ਆਪਣੇ ਵਿਹਲੇ ਸਮੇਂ ਵਿੱਚ ਖੇਤੀ ਵੀ ਕਰ ਰਹੇ ਹਨ। ਪੰਜਾਬ ਦੇ ਕੁਝ ਕਿਸਾਨਾਂ ਨੇ ਸ਼ੰਭੂ ਸਰਹੱਦ ‘ਤੇ ਫਲਾਈਓਵਰ ਦੇ ਉੱਪਰ ਬਣੇ ਡਿਵਾਈਡਰ ‘ਤੇ ਮਿੱਟੀ ਵਿੱਚ ਪਿਆਜ਼ ਦੇ ਬੂਟੇ ਲਗਾਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਤਾਂ ਅਸੀਂ ਜਾਣਦੇ ਹਾਂ ਤੇ ਇਹੀ ਕਰਾਂਗੇ।