Womens World Cup 2025: ਉਨ੍ਹਾਂ ਨੇ ਸਿਰਫ਼ ਟ੍ਰਾਫੀ ਨਹੀਂ ਚੁੱਕੀ, ਆਨੰਦ ਮਹਿੰਦਰਾ ਨੇ ਅਜਿਹਾ ਕੀ ਲਿਖਿਆ ਕਿ ਸਾਰਾ ਦੇਸ਼ ਹੋ ਗਿਆ ਇਮੋਸ਼ਨਲ!
Anand Mahindra Emotional Tweet: ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ X (ਪਹਿਲਾਂ ਟਵਿੱਟਰ) ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਇੱਕ ਅਜਿਹਾ ਮੈਸਜ ਸ਼ੇਅਰ ਕੀਤਾ, ਜਿਸਨੂੰ ਪੜ੍ਹ ਕੇ ਹਰ ਕੋਈ ਇਮੋਸ਼ਨਲ ਹੋ ਰਿਹਾ ਹੈ। ਉਨ੍ਹਾਂ ਦਾ ਇਹ ਪੋਸਟ ਸਿਰਫ਼ ਵਧਾਈ ਨਹੀਂ ਸੀ, ਸਗੋਂ ਇਕ ਗਹਿਰੀ ਭਾਵਨਾ ਦਾ ਪ੍ਰਗਟਾਵਾ ਸੀ।
ਭਾਰਤੀ ਮਹਿਲਾ ਕ੍ਰਿਕਟ ਟੀਮ (Indian Womens Cricket Team) ਨੇ ਬੀਤੀ ਰਾਤ ICC ਮਹਿਲਾ ਕ੍ਰਿਕਟ ਵਰਲਡ ਕੱਪ 2025(Womens World Cup 2025) ਦਾ ਖ਼ਿਤਾਬ ਜਿੱਤ ਕੇ ਇਤਿਹਾਸ ਰੱਚ ਦਿੱਤਾ। ਟੀਮ ਇੰਡੀਆ ਨੇ ਸਾਉਥ ਅਫ਼ਰੀਕਾ (South Africa) ਨੂੰ 52 ਦੌੜਾਂ ਨਾਲ ਹਰਾ ਕੇ ਨਾਂ ਸਿਰਫ਼ ਪਹਿਲੀ ਵਾਰ ਵਰਲਡ ਚੈਂਪੀਅਨ (World Champion) ਦਾ ਤਾਜ ਜਿੱਤਿਆ, ਸਗੋਂ ਹਰ ਭਾਰਤੀ ਦੀ ਛਾਤੀ ਮਾਣ ਨਾਲ ਚੌੜੀ ਕਰ ਦਿੱਤੀ। ਇਸ ਇਤਿਹਾਸਕ ਜਿੱਤ ਤੋਂ ਬਾਅਦ ਦੇਸ਼ ਭਰ ਵਿੱਚ ਜਸ਼ਨਾਂ ਦਾ ਮਾਹੌਲ ਹੈ। ਅਜਿਹੇ ਵਿੱਚ ਉਦਯੋਗਪਤੀ ਆਨੰਦ ਮਹਿੰਦਰਾ (Anand Mahindra) ਦੀ ਇੱਕ X ਪੋਸਟ ਨੇ ਲੱਖਾਂ ਨੇਟਿਜ਼ਨਸ ਨੂੰ ਇਮੋਸ਼ਨਲ ਕਰ ਦਿੱਤਾ ।
ਭਾਰਤੀ ਟੀਮ ਦੀ ਸ਼ਾਨਦਾਰ ਜੀਤ ਤੇ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ X ‘ਤੇ ਦਿਲ ਨੂੰ ਛੂ ਲੈਣ ਵਾਲਾ ਮੈਸਜ ਸ਼ੇਅਰ ਕੀਤਾ। ਉਨ੍ਹਾਂ ਦਾ ਮੈਸਜ ਸਿਰਫ਼ ਇੱਕ ਵਧਾਈ ਸੰਦੇਸ਼ ਨਹੀਂ ਸੀ,ਸਗੋਂ ਡੂੰਘੀ ਭਾਵਨਾ ਦਾ ਪ੍ਰਗਟਾਵਾ ਸੀ।
ਆਨੰਦ ਮਹਿੰਦਰਾ ਨੇ ਕੀ ਲਿਖਿਆ?
ਉਦਯੋਗਪਤੀ ਨੇ ਲਿਖਿਆ, “ਉਨ੍ਹਾਂ ਨੇ ਸਿਰਫ਼ ਟ੍ਰਾਫੀ ਹੀ ਨਹੀਂ ਚੁੱਕੀ, ਉਨ੍ਹਾਂ ਨੇ ਮਹਿਲਾ ਕ੍ਰਿਕਟ ਦੇ ਖੇਡ ਨੂੰ ਵੀ ਉੱਚਾ ਕੀਤਾ ਹੈ। ਇਸ ਤਰ੍ਹਾਂ ਕਰਦੇ ਹੋਏ ਉਨ੍ਹਾਂ ਨੇ ਨਵੀਂ ਪੀੜ੍ਹੀ ਦੇ ਭਾਰਤੀ ਚੈਂਪੀਅਨਜ਼ ਨੂੰ ਪ੍ਰੇਰਿਤ ਕੀਤਾ ਹੈ। ਅੱਜ ਰਾਤ ਦੇ ਇਸ ਬੇਹਿਸਾਬ ਮਾਣ ਲਈ ਧੰਨਵਾਦ।
ਸਾਰਾ ਦੇਸ਼ ਕਿਉਂ ਹੋ ਗਿਆ ਭਾਵੁਕ?
ਆਨੰਦ ਮਹਿੰਦਰਾ ਦੇ ਇਸ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ ਤੇ ਰਿਐਕਸ਼ਨਸ ਦੀ ਬਾਰਿਸ਼ ਹੋ ਰਹੀ ਹੈ । ਲੋਕਾਂ ਨੇ ਲਿਖਿਆ ਕਿ ਇਹ ਸਿਰਫ਼ ਇੱਕ ਮੈਚ ਦੀ ਜਿੱਤ ਨਹੀਂ, ਸਗੋਂ ਹਰ ਉਸ ਕੁੜੀ ਦੀ ਉਮੀਦ ਹੈ ਜੋ ਹੁਣ ਕ੍ਰਿਕਟ ਬੈਟ ਚੁੱਕਣ ਦਾ ਸੁਪਨਾ ਦੇਖ ਸਕਦੀ ਹੈ।
ਸੁਪਨਿਆਂ ਦੀ ਜਿੱਤ
ਕਈਆਂ ਨੇ ਕਿਹਾ ਕਿ ਇਸ ਜਿੱਤ ਨੇ ਛੋਟੇ ਸ਼ਹਿਰਾਂ ਤੇ ਪਿੰਡਾਂ ਦੀਆਂ ਕੁੜੀਆਂ ਨੂੰ ਇਹ ਯਕੀਨ ਦੁਆਇਆ ਹੈ ਕਿ ਜੇ ਉਹ ਕਰ ਸਕਦੀਆਂ ਹਨ, ਤਾਂ ਮੈਂ ਕਿਉਂ ਨਹੀਂ? ਇਹ ਟ੍ਰਾਫੀ ਸਾਲਾਂ ਦੀ ਮਿਹਨਤ, ਸਮਰਪਣ ਤੇ 2005 ਅਤੇ 2017 ਦੇ ਫਾਈਨਲ ਵਿੱਚ ਹਾਰ ਤੋਂ ਬਾਅਦ ਮਿਲੀ ਸਫਲਤਾ ਦਾ ਪ੍ਰਤੀਕ ਹੈ।
ਇਹ ਵੀ ਪੜ੍ਹੋ
ਆਨੰਦ ਮਹਿੰਦਰਾ ਦੀ ਉਹ ਪੋਸਟ, ਜਿਸਨੇ ਕਰ ਦਿੱਤਾ ਇਮੋਸ਼ਨਲ!
They didnt just lift the trophy.
They lifted the game of Womens cricket itself. And while doing so, inspired whole new generations of young Indian champions. Thank you for the enormous pride tonight!!#INDWvSAW pic.twitter.com/S7qpF9iqfG — anand mahindra (@anandmahindra) November 2, 2025


