ਈ ਕਾ ਹੋ ਗਇਲ? ਲੰਡਨ ਵਿੱਚ ਜਦੋਂ ਸਰਦਾਰ ਜੀ ਨੇ ਬੋਲੀ ਫੱਰਾਟੇਦਾਰ ਭੋਜਪੁਰੀ, ਸੁਣ ਕੇ ਬਿਹਾਰੀ ਵੀ ਰਹਿ ਗਏ ਹੈਰਾਨ! Video ਵਾਇਰਲ
Viral Video: ਸੋਸ਼ਲ ਮੀਡੀਆ ਤੇ ਅੱਜਕੱਲ੍ਹ ਲੰਡਨ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਸਰਦਾਰ ਜੀ ਫੱਰਾਟੇਦਾਰ ਭੋਜਪੁਰੀ ਬੋਲਦੇ ਹੋਏ ਨਜ਼ਰ ਆ ਰਹੇ ਹਨ। ਉਹਨਾਂ ਦਾ ਠੇਠ ਅੰਦਾਜ਼ ਅਤੇ ਸਵੈਗ ਅਜਿਹਾ ਹੈ ਕਿ ਸੁਣ ਕੇ ਬਿਹਾਰ ਦੇ ਲੋਕ ਵੀ ਹੈਰਾਨ ਰਹਿ ਗਏ ਤੇ ਕਹਿ ਉੱਠੇ ਈ ਕਾ ਹੋ ਗਇਲ!
ਵੀਡੀਓ ਵਿੱਚ ਸਰਦਾਰ ਜੀ ਸਭ ਤੋਂ ਪਹਿਲਾਂ ਠੇਠ ਭੋਜਪੁਰੀ ਸਟਾਇਲ ਚ ਕਹਿੰਦੇ ਹਨ, ਜੈ ਰਾਮ ਜੀ ਕੀ ਨੇਤਾ ਲੋਗ, ਕਾ ਹਾਲ ਚਾਲ ਬਾ, ਠੀਕ ਬਾ ਨਾ। ਫਿਰ ਉਹ ਲੰਡਨ ਦੀਆਂ ਮਸ਼ਹੂਰ ਥਾਵਾਂ ,ਜਿਵੇਂ ਕਿ ਥੇਮਜ਼ ਦਰਿਆ ਦੇ ਕਿਨਾਰੇ ਬਣਿਆ ਮਸ਼ਹੂਰ ਝੂਲਾ ਲੰਡਨ ਆਈ (London Eye) ਦਿਖਾਉਂਦੇ ਹਨ। ਕੈਮਰਾ ਐਂਗਲ ਬਦਲ ਕੇ ਉਹ ਬਿਗ ਬੈਨ (Big Ben) ਵੀ ਦਿਖਾਉਂਦੇ ਹਨ ਤੇ ਕਹਿੰਦੇ ਹਨ, ਓਕਰ ਫੋਟੋ ਬਹੁਤ ਦੇਖਲੇ ਹੋਬਾ ਦੋਸਤ, ਜਬ ਲੰਡਨ ਘੂਮੇ ਆਇਬਾ, ਤਾਂ ਗੋਲਡਨ ਆਈ ਚਲੀ ਆਇਹਾ ਦੇਖਾ ਲਾ, ਅੱਖੀਆਂ ਚੌਂਧੀਆ ਜਾਈਬ।
ਅੱਗੇ ਸਰਦਾਰ ਜੀ ਟੇਮਜ਼ ਨਦੀ (The River Thames )ਦਾ ਨਜ਼ਾਰਾ ਦਿਖਾਉਂਦੇ ਹੋਏ ਦੱਸਦੇ ਹਨ ਕਿ ਇਸ ਵਿੱਚ ਕਿਸ਼ਤੀ ਚਲਦੀ ਹੈ ਅਤੇ ਵੀਡੀਓ ਦੇ ਅੰਤ ਵਿੱਚ ਉਹ ਲੋਕਾਂ ਨੂੰ ਲੰਡਨ ਆਉਣ ਦਾ ਸੱਦਾ ਦਿੰਦੇ ਹਨ।
ਕੌਣ ਹਨ ਇਹ ਸਰਦਾਰ ਜੀ?
ਇਹ ਵਾਇਰਲ ਵੀਡੀਓ ਨੇਪਾਲ ਦੇ ਕਪਿਲਵਸਤੂ ਵਿੱਚ ਰਹਿਣ ਵਾਲੇ ਸਰਦਾਰ ਸਿੰਘ ਭੋਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ @singhbhola9428 ਤੇ ਸ਼ੇਅਰ ਕੀਤੀ ਹੈ। ਉਹ ਇੱਕ ਵਲੌਗਰ ਵੀ ਹਨ। ਇਸ ਵੀਡੀਓ ਨੂੰ ਹੁਣ ਤੱਕ 39 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ ਤੇ ਲੱਖਾਂ ਵਿੱਚ ਵਿਊਜ਼ ਮਿਲ ਚੁੱਕੇ ਹਨ।
ਕਮੈਂਟ ਸੈਕਸ਼ਨ ਵਿੱਚ ਲੋਕਾਂ ਨੇ ਮਜ਼ੇਦਾਰ ਰਿਐਕਸ਼ਨਸ ਦਿੱਤੇ ਹਨ,ਇੱਕ ਯੂਜ਼ਰ ਨੇ ਲਿਖਿਆ, ਲੱਸੀ ਦੇ ਗਿਲਾਸ ਚ ਸਤੂਆ ਮਿਕਸ ਕਰ ਦਿਤਾ ਕਿ ਚਾਚਾ, ਮਜ਼ਾ ਆ ਗਇਲ!ਦੂਜੇ ਨੇ ਕਿਹਾ, ਏ ਮਰਦਵਾ, ਤੂੰ ਚਾਚਾ ਭੋਜਪੁਰੀ ਚ ਛਾ ਗੈਲਾ ਹੋ! ਇਕ ਹੋਰ ਨੇ ਹੱਸਦਿਆਂ ਲਿਖਿਆ, ਤੋਹਰਾ ਵਿੱਚ ਬਿਹਾਰੀ ਆਤਮਾ ਘੁੱਸ ਗਇਲ ਬਾ ਸਰਦਾਰ ਜੀ!


