Funny Viral: ਬੱਕਰੀ ਨਾਲ ਰੀਲ ਬਣਾ ਰਹੀ ਸੀ ਕੁੜੀ ਨਾਲ ਅਚਾਨਕ ਹੋ ਗਈ ਖੇਡ, Video ਵੇਖ ਕੇ ਨਹੀਂ ਰੁਕੇਗਾ ਹਾਸਾ
Viral Video: ਸੋਸ਼ਲ ਮੀਡੀਆ ਤੇ ਇੱਕ ਕੁੜੀ ਦਾ ਮਜ਼ੇਦਾਰ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਯਕੀਨਨ ਤੁਹਾਡੀ ਹਾਸਾ ਰੁਕਣ ਦਾ ਨਾਂ ਨਹੀਂ ਲਵੇਗਾ। ਕੁੜੀ ਬੱਕਰੀ ਨਾਲ ਰੀਲ ਬਣਾ ਰਹੀ ਸੀ, ਪਰ ਅਚਾਨਕ ਹੀ ਬੱਕਰੀ ਨੇ ਉਸ 'ਤੇ ਅਟੈਕ ਕਰ ਦਿੱਤਾ ਤੇ ਆਪਣੀ ਸਿੰਗਾਂ ਨਾਲ ਜ਼ਬਰਦਸਤ ਟੱਕਰ ਮਾਰ ਦਿੱਤੀ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X (ਟਵਿੱਟਰ) ਤੇ @Rainmaker1973 ਨਾਂ ਦੀ ਆਈਡੀ ਤੋਂ ਸ਼ੇਅਰ ਕੀਤਾ ਗਿਆ ਹੈ।
Image Credit source: X/@Rainmaker1973
ਅੱਜਕੱਲ੍ਹ ਦੇ ਸੋਸ਼ਲ ਮੀਡੀਆ ਦੇ ਦੌਰ ‘ਚ ਹਰ ਕੋਈ ਰੀਲ ਬਣਾਉਣ ‘ਚ ਬਿਜੀ ਹੈ। ਕੋਈ ਡਾਂਸ ਕਰਨ ਦੀ ਰੀਲ ਬਣਾਉਂਦਾ ਹੈ, ਕੋਈ ਗਾਣਾ ਗਾ ਕੇ, ਤਾਂ ਕੋਈ ਐਕਟਿੰਗ ਜਾਂ ਕਾਮੇਡੀ ਕਰਕੇ। ਕਈ ਵਾਰ ਅਣਜਾਣੇ ‘ਚ ਵੀ ਅਜਿਹੀਆਂ ਰੀਲਾਂ ਬਣ ਜਾਂਦੀਆਂ ਹਨ, ਜੋ ਇਸ ਹੱਦ ਤੱਕ ਮਜ਼ੇਦਾਰ ਹੁੰਦੀਆਂ ਹਨ ਕਿ ਵੇਖਣ ਵਾਲਾ ਹੱਸ-ਹੱਸ ਕੇ ਲੋਟਪੋਟ ਹੋ ਜਾਂਦਾ ਹੈ। ਇਕ ਅਜਿਹਾ ਹੀ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ਤੇ ਜ਼ੋਰਾਂ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਚ ਇੱਕ ਕੁੜੀ ਬਕਰੀ ਨਾਲ ਰੀਲ ਬਣਾਉਂਦੀ ਨਜ਼ਰ ਆਉਂਦੀ ਹੈ, ਪਰ ਕੁੱਝ ਹੀ ਸਕਿੰਟਾਂ ਬਾਅਦ ਉਸ ਨਾਲ ਜੋ ਹੁੰਦਾ ਹੈ, ਉਹ ਕਿਸੇ ਕਾਮੇਡੀ ਸੀਨ ਤੋਂ ਘੱਟ ਨਹੀਂ।
ਬੱਕਰੀ ਦਾ ਤਗੜਾ ਵਾਰ
ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਕੁੜੀ ਰੀਲ ਬਣਾ ਰਹੀ ਹੈ ਤੇ ਉਸਦੇ ਪਿੱਛੋਂ ਇੱਕ ਬੱਕਰੀ ਆਉਂਦੀ ਹੈ। ਬੱਕਰੀ ਰੁਕ ਜਾਂਦੀ ਹੈ, ਕਿਉਂਕਿ ਉਹ ਬੰਨੀ ਹੋਈ ਹੁੰਦੀ ਹੈ ਤੇ ਅੱਗੇ ਨਹੀਂ ਜਾ ਸਕਦੀ। ਕੁੜੀ ਨੂੰ ਵੀ ਲੱਗਦਾ ਹੈ ਕਿ ਬੱਕਰੀ ਉਸ ਨੂੰ ਕੁਝ ਨਹੀਂ ਕਰੇਗੀ, ਇਸ ਲਈ ਉਹ ਆਰਾਮ ਨਾਲ ਉੱਥੇ ਬੈਠੀ ਰਹਿੰਦੀ ਹੈ। ਪਰ ਫਿਰ ਅਚਾਨਕ ਬੱਕਰੀ ਦਾ ਮੂਡ ਬਦਲ ਜਾਂਦਾ ਹੈ! ਉਹ ਪਹਿਲਾਂ ਥੋੜ੍ਹਾ ਪਿੱਛੇ ਹੁੰਦੀ ਹੈ ਤੇ ਫਿਰ ਤੀਜੇ ਨਾਲ ਦੌੜ ਕੇ ਕੁੜੀ ਨੂੰ ਆਪਣੇ ਸਿੰਗਾਂ ਨਾਲ ਜ਼ਬਰਦਸਤ ਟੱਕਰ ਮਾਰ ਦਿੰਦੀ ਹੈ, ਜਿਸਤੋਂ ਬਾਅਦ ਕੁੜੀ ਦੂਰ ਡਿੱਗ ਪੈਂਦੀ ਹੈ।
ਕਰੋੜਾਂ ਵਾਰ ਦੇਖਿਆ ਗਿਆ ਵੀਡੀਓ
ਇਹ ਮਜ਼ੇਦਾਰ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ X (ਟਵਿੱਟਰ) ਤੇ @Rainmaker1973 ਨਾਂ ਦੀ ਆਈਡੀ ਤੋਂ ਸ਼ੇਅਰ ਕੀਤਾ ਗਿਆ ਹੈ। ਕੈਪਸ਼ਨ ‘ਚ ਲਿਖਿਆ ਹੈ — ਇੰਫਲੂਏੰਸਰ ਰੱਸੀ ਦੀ ਲੰਬਾਈ ਕੈਲਕੁਲੇਟ ਨਹੀਂ ਕਰ ਪਾਈ। 10 ਸਕਿੰਟ ਦੇ ਇਸ ਵੀਡੀਓ ਨੂੰ ਹੁਣ ਤੱਕ 11 ਮਿਲੀਅਨ (1.1 ਕਰੋੜ ਤੋਂ ਵੱਧ) ਵਾਰ ਦੇਖਿਆ ਜਾ ਚੁੱਕਾ ਹੈ। 40 ਹਜ਼ਾਰ ਤੋਂ ਵੱਧ ਲੋਕ ਇਸ ਨੂੰ ਲਾਈਕ ਵੀ ਕਰ ਚੁੱਕੇ ਹਨ ਤੇ ਕਮੈਂਟ ਵੀ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ — ਬੱਕਰੀ ਨੇ ਕਿਹਾ: ਕੈਮਰੇ ਤੋਂ ਦੂਰ ਰਹੋ!ਇੱਕ ਹੋਰ ਨੇ ਕਿਹਾ — ਇਹ ਬੱਕਰੀ ਨਹੀਂ, ਐਂਟੀ-ਇੰਫਲੂਏੰਸਰ ਹੈ! ਕਿਸੇ ਨੇ ਕਿਹਾ — ਰੀਲ ਤਾਂ ਕੁੜੀ ਬਣਾ ਰਹੀ ਸੀ, ਪਰ ਸ਼ੋਅ ਤਾਂ ਬੱਕਰੀ ਚੁਰਾ ਲੈ ਗਈ! ਅਤੇ ਬਾਕੀਆਂ ਨੇ ਮਜ਼ਾਕਿਆ ਅੰਦਾਜ਼ ‘ਚ ਕਿਹਾ — ਇੰਫਲੂਏਂਸਰ ਸਾਵਧਾਨ! ਅਗਲੀ ਵਾਰ ਸ਼ੂਟ ਕਰਨ ਤੋਂ ਪਹਿਲਾਂ ਬੱਕਰੀ ਦਾ ਮੂਡ ਜ਼ਰੂਰ ਪੁੱਛ ਲੈਣਾ!
ਇੱਥੇ ਦੇਖੋ ਵੀਡੀਓ
The influencer who wasn’t able to calculate the length of the rope.pic.twitter.com/GFEbw2MQfr
— Massimo (@Rainmaker1973) October 27, 2025
