Viral Video: ਘੁੰਮਦੇ-ਫਿਰਦੇ ਦੋਸਤਾਂ ਨੇ ਕੀਤਾ ਬਿਜਨਸ ਸਟਾਰਟਅਪ, ਵੇਖੋ ਕਿਵੇਂ ਪਹਾੜਾਂ ਵਿਚਕਾਰ ਦਿਮਾਗ ਲਗਾ ਕੇ ਕਮਾਏ ਪੈਸੇ
Viral Video : ਕੁਝ ਦੋਸਤਾਂ ਦੇ ਇੱਕ ਗਰੁੱਪ ਦਾ ਵੀਡੀਓ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇਹ ਲੋਕ ਅਜਿਹੇ ਤਰੀਕੇ ਨਾਲ ਬਿਜ਼ਨਸ ਕਰਦੇ ਦਿਖਾਈ ਦਿੰਦੇ ਹਨ ਕਿ ਵੇਖਣ ਵਾਲੇ ਹੈਰਾਨ ਰਹਿ ਜਾਂਦੇ ਹਨ। ਇਹ ਵੀਡੀਓ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਗਿਆ ਹੈ। ਹੁਣ ਤੱਕ ਵੱਡੀ ਗਿਣਤੀ ਵਿੱਚ ਲੋਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਚੁੱਕੇ ਹਨ।
Image Credit source: Social Media
ਅੱਜ ਦੇ ਸਮੇਂ ਵਿੱਚ ਮਨੋਰੰਜਨ, ਜਾਣਕਾਰੀ ਟ੍ਰੈਂਡ ਸਭ ਕੁਝ ਸੋਸ਼ਲ ਮੀਡੀਆ ਤੇ ਹੀ ਹੈ। ਹਰ ਕੋਈ ਇੱਥੇ ਐਕਟਿਵ ਹੈ ਅਤੇ ਹਰ ਰੋਜ਼ ਹਜ਼ਾਰਾ ਵੀਡੀਓਜ਼ ਪੋਸਟ ਕੀਤੇ ਜਾਂਦੇ ਹਨ। ਕੁਝ ਵੀਡੀਓਜ਼ ਇੰਨੇ ਦਿਲਚਸਪ ਜਾਂ ਅਨੋਖੇ ਹੁੰਦੇ ਹਨ ਕਿ ਉਹ ਦੇਖਦੇ ਹੀ ਦੇਖਦੇ ਵਾਇਰਲ ਹੋ ਜਾਂਦੇ ਹਨ। ਇਸ ਵੇਲੇ ਵੀ ਇੱਕ ਅਜਿਹਾ ਹੀ ਵੀਡੀਓ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸਨੂੰ ਵੇਖਣ ਤੋਂ ਬਾਅਦ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਕਿਉਂਕਿ ਕੁਝ ਦੋਸਤਾਂ ਨੇ ਇਕੱਠੇ ਘੁੰਮਦੇ-ਫਿਰਦੇ ਹੀ ਆਪਣੇ ਲਈ ਬਿਜ਼ਨਸ ਤਿਆਰ ਕਰ ਲਿਆ।
ਵੀਡੀਓ ਵਿੱਚ ਕੁਝ ਦੋਸਤ ਦਿਖਾਈ ਦਿੰਦੇ ਹਨ ਜੋ ਕਿਸੇ ਹਿੱਲ ਸਟੇਸ਼ਨ ਜਾਂ ਟੂਰਿਸਟ ਸਥਾਨ ਤੇ ਘੁੰਮਣ ਗਏ ਹਨ। ਉਨ੍ਹਾਂ ਵਿੱਚੋਂ ਇੱਕ ਵਿਅਕਤੀ ਕੁਰਸੀ ਤੇ ਆਰਾਮ ਨਾਲ ਬੈਠਾ ਹੈ ਅਤੇ ਹੋਰ ਉਸਦੇ ਆਲੇ-ਦੁਆਲੇ ਮੌਜੂਦ ਹਨ। ਨੇੜੇ ਹੀ ਚਾਹ ਬਣ ਰਹੀ ਹੈ ਅਤੇ ਸਭ ਉਸ ਸੁਹਾਣੇ ਮਾਹੌਲ ਦਾ ਆਨੰਦ ਲੈ ਰਹੇ ਹੁੰਦੇ ਹਨ। ਉੱਸੇ ਵੇਲ੍ਹੇ ਉਹ ਮੁੰਡਾ ਕੈਮਰੇ ਵੱਲ ਮੁੜਦਾ ਹੈ ਤੇ ਦੱਸਦਾ ਹੈ ਕਿ ਉਹ ਸਭ ਸ਼ਿਵਪੁਰੀ ਘੁੰਮਣ ਆਏ ਸਨ। ਉਹ ਕਹਿੰਦਾ ਹੈ — ਅਸੀਂ ਸਵੇਰੇ ਉੱਠੇ ਤਾਂ ਵੇਖਿਆ ਕਿ ਨੇੜੇ ਕੋਈ ਦੁਕਾਨ ਨਹੀਂ, ਨਾ ਹੀ ਚਾਹ ਬਣਾਉਣ ਲਈ ਗੈਸ ਜਾਂ ਚੂਲਾ ਹੈ। ਪਰ ਅਸੀਂ ਸੋਚ ਲਿਆ ਕਿ ਚਾਹ ਤਾਂ ਪੀਣੀ ਹੀ ਹੈ। ਇਸ ਤੋਂ ਬਾਅਦ ਉਹਨਾਂ ਨੇ ਆਪਣੇ ਤਰੀਕੇ ਨਾਲ ਚਾਹ ਬਣਾਈ। ਇਹ ਸੁਣ ਕੇ ਲੱਗਦਾ ਹੈ ਕਿ ਕਹਾਣੀ ਇੱਥੇ ਮੁੱਕ ਗਈ ,ਪਰ ਅਸਲੀ ਮਜ਼ਾ ਤਾਂ ਹੁਣ ਸ਼ੁਰੂ ਹੁੰਦਾ ਹੈ!
ਆਖ਼ਿਰ ਦੋਸਤਾਂ ਨੇ ਕੀਤਾ ਕੀ?
ਉਹ ਹੱਸਦੇ ਹੋਏ ਅੱਗੇ ਕਹਿੰਦਾ ਹੈ ਜਦੋਂ ਅਸੀਂ ਚਾਹ ਬਣਾਈ ਤਾਂ ਲੋਕ ਆਉਂਦੇ-ਜਾਂਦੇ ਸਾਨੂੰ ਵੇਖ ਰਹੇ ਸਨ। ਕਈਆਂ ਨੇ ਪੁੱਛਿਆ ਭਰਾ ਚਾਹ ਮਿਲੇਗੀ ? ਅਸੀਂ ਮਜ਼ਾਕ ਚ ਕਿਹਾ ਇਹ ਤਾਂ ਸਾਡੀ ਪਰਸਨਲ ਚਾਹ ਹੈ। ਕਿਸੇ ਨੇ ਕਿਹਾ ਪੈਸੇ ਲੈ ਲਓ ਤੇ ਸਾਨੂੰ ਵੀ ਦੇ ਦਿਓ। ਬਸ, ਓਥੋਂ ਹੀ ਸਾਡੇ ਦਿਮਾਗ ਦੀ ਬੱਤੀ ਜਲ ਗਈ! ਅਸੀਂ ਸੋਚਿਆ ਕਿਉਂ ਨਾ ਇਸਨੂੰ ਇੱਕ ਛੋਟਾ ਜਿਹਾ ਬਿਜ਼ਨਸ ਬਣਾ ਲਈਏ। ਉਹ ਦੱਸਦਾ ਹੈ ਕਿ ਉਨ੍ਹਾਂ ਨੇ ਉੱਥੇ ਹੀ ਟੀ-ਸੈਂਟਰ ਸ਼ੁਰੂ ਕਰ ਦਿੱਤਾ। ਕੱਪ ਰੱਖੇ, ਚਾਹ ਪਾਈ ਤੇ ਕੀਮਤ ਰੱਖ ਦਿੱਤੀ ₹40 ਪ੍ਰਤੀ ਕੱਪ। ਸਵੇਰੇ ਤੋਂ ਹੁਣ ਤੱਕ ਅਸੀਂ 15-20 ਕੱਪ ਚਾਹ ਵੇਚ ਲਈ ਹੈ, ਉਹ ਮਾਣ ਨਾਲ ਕਹਿੰਦਾ ਹੈ। ਉਸਦੇ ਦੋਸਤਾਂ ਦੇ ਚਿਹਰਿਆਂ ਤੇ ਵੀ ਮੁਸਕਾਨ ਤੇ ਸੰਤੁਸ਼ਟੀ ਦਿਖਾਈ ਦਿੰਦੀ ਹੈ ਕਿਉਂਕਿ ਉਨ੍ਹਾਂ ਨੇ ਮੌਜ-ਮਸਤੀ ਨਾਲ ਕੁਝ ਨਵਾਂ ਕਰ ਦਿਖਾਇਆ।
ਇੱਥੇ ਦੇਖੋ ਵੀਡੀਓ
ਇਹ ਵੀ ਪੜ੍ਹੋ
ਇਸ ਵੀਡੀਓ ਤੋਂ ਇਹ ਗੱਲ ਸਾਫ਼ ਪਤਾ ਲੱਗਦੀ ਹੈ ਕਿ ਭਾਰਤੀ ਲੋਕ ਜੁਗਾੜ ਲੱਗਾ ਸਕਦੇ ਹਨ ਤਾਂ ਮੌਕੇ ਦਾ ਫਾਇਦਾ ਵੀ ਚੁੱਕ ਸਕਦੇ ਹਨ। ਜਿੱਥੇ ਹੋਰਾਂ ਨੂੰ ਸਿਰਫ਼ ਸਮੱਸਿਆ ਨਜ਼ਰ ਆਉਂਦੀ ਹੈ, ਓਥੇ ਕੁਝ ਲੋਕ ਉਸੇ ਵਿੱਚ ਮੌਕਾ ਲੱਭ ਲੈਂਦੇ ਹਨ। ਇਸ ਮੁੰਡੇ ਨੇ ਵੀ ਬਿਨਾ ਕਿਸੇ ਤਿਆਰੀ ਦੇ, ਸਿਰਫ਼ ਇੱਕ ਕੱਪ ਚਾਹ ਨਾਲ ਬਿਜ਼ਨਸ ਦਾ ਆਈਡੀਆ ਕੱਢ ਲਿਆ।
