Video: ਗਾਵਾਂ ਦੀ Attendance ਦਾ ਅਨੋਖਾ ਵੀਡੀਓ Viral, ਜਾਨਵਰਾਂ ਦੀ ਸਮਝਦਾਰੀ ਨੇ ਕੀਤਾ ਸੱਭ ਨੂੰ ਹੈਰਾਨ
Viral Video: ਗਾਵਾਂ ਦੀ ਹਾਜ਼ਰੀ ਦਾ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ @toxic__frenzy ਅਕਾਊਂਟ ਵਲੋਂ ਸ਼ੇਅਰ ਕੀਤਾ ਗਿਆ ਸੀ। ਇਸ ਨੂੰ 25 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਹੈ ਅਤੇ 27 ਲੱਖ ਤੋਂ ਵੱਧ ਲੋਕਾਂ ਵਲੋਂ ਲਾਈਕ ਵੀ ਕੀਤਾ ਗਿਆ ਹੈ। ਇਹ ਗਿਣਤੀ ਲਗਾਤਾਰ ਵੱਧ ਰਹੀ ਹੈ।
ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਵੀਡੀਓ ਗਾਵਾਂ ਦੀ ਸਮਝ ਦਾ ਹੈਰਾਨ ਕਰ ਦੇਣ ਵਾਲਾ ਸਬੂਤ ਹੈ ਅਤੇ ਦੇਖਣ ਵਾਲਾ ਵੀ ਹਕਾ ਬਕਾ ਰਹਿ ਜਾਵੇਗਾ ।
ਇਸ ਵਾਇਰਲ ਵੀਡੀਓ ਵਿੱਚ ਤੁਸੀਂ ਇੱਕ ਆਦਮੀ ਨੂੰ ਕੁਰਸੀ ‘ਤੇ ਬੈਠਾ ਦੇਖ ਸਕਦੇ ਹੋ ਜਿਸਦੇ ਸਾਹਮਣੇ ਇੱਕ ਰਜਿਸਟਰ ਹੈ। ਉਹ ਗਾਵਾਂ ਨੂੰ ਇੱਕ-ਇੱਕ ਕਰਕੇ ਉਨ੍ਹਾਂ ਦੇ ਨਾਮ ਲੈ ਕੇ ਬੁਲਾ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਹਰ ਗਾਂ ਜਿਸ ਨੂੰ ਉਹ ਬੁਲਾਉਂਦਾ ਹੈ ਤੁਰੰਤ ਉਹ ਹਾਜ਼ਰੀ ਲਗਵਾਉਣ ਲਈ ਆਵਾਜ਼ ਕੱਢਦੀ ਹੈ। ਇਹ ਦ੍ਰਿਸ਼ ਬਿਲਕੁਲ ਇੰਝ ਹੈ ਜਿਵੇ ਸਕੂਲਾਂ ਵਿਚ ਬੱਚਿਆਂ ਦੀ ਅਟਟੈਂਡੈਂਸ ਲਈ ਜਾ ਰਹੀ ਹੋਵੇ ।
ਆਮ ਤੌਰ ‘ਤੇ ਅਸੀਂ ਜਾਨਵਰਾਂ ਨੂੰ ਸਮਝਦਾਰ ਨਹੀਂ ਮੰਨਦੇ, ਪਰ ਇਹ ਵੀਡੀਓ ਸਾਰੀਆਂ ਮਿੱਥਾਂ ਨੂੰ ਤੋੜ ਦਿੰਦਾ ਹੈ। ਵੀਡੀਓ ਵਿੱਚ ਤੁਸੀਂ ਗਾਵਾਂ ਨੂੰ ਆਵਾਜ਼ਾਂ ਕੱਢ ਕੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਂਦੇ ਹੋਏ ਦੇਖੋਗੇ। ਇਹ ਵੀਡੀਓ ਸਾਬਤ ਕਰਦਾ ਹੈ ਕਿ ਜਾਨਵਰਾਂ ਵਿੱਚ ਵੀ ਕਮਾਲ ਦੀ ਅਕਲ ਅਤੇ ਸਿੱਖਣ ਦੀਆਂ ਯੋਗਤਾਵਾਂ ਹੁੰਦੀਆਂ ਹਨ।
ਇਹ ਵੀਡੀਓ ਕਥਿਤ ਤੌਰ ‘ਤੇ ਬ੍ਰਾਜ਼ੀਲ ਦਾ ਹੈ, ਜਿੱਥੇ ਇੱਕ ਆਦਮੀ ਨੇ ਗਾਵਾਂ ਨੂੰ ਉਨ੍ਹਾਂ ਦੇ ਨਾਮ ਬੁਲਾ ਕੇ ਹਾਜ਼ਰੀ ਲਗਵਾਉਣ ਲਈ ਸਿਖਲਾਈ ਦਿੱਤੀ ਹੈ। ਇਸ ਵੀਡੀਓ ਨੂੰ ਦੇਖ ਕੇ ਨੇਟੀਜ਼ਨਸ ਸੋਚ ਰਹੇ ਹਨ ਕਿ ਕੀ ਜਾਨਵਰ ਸੱਚਮੁੱਚ ਮਨੁੱਖਾਂ ਵਾਂਗ ਹੀ ਸਮਝਦਾਰ ਹੋ ਸਕਦੇ ਹਨ।
ਇਹ ਵੀ ਦੇਖੋ: Viral Video: ਚੈਲੇਂਜ ਨੇ ਕੱਢੀ ਪਤੀ ਦੀ ਹਵਾ! ਪਤਨੀ ਦੀ ਸ਼ਾਤਿਰ ਚਾਲ ਦੇਖ ਜਨਤਾ ਬੋਲੀ- ਸਹੀ ਖੇਡ ਗਈ ਗੁਰੂ!ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ @toxic__frenzy ਅਕਾਊਂਟ ਵਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ 25 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਹੈ ਅਤੇ 27 ਲੱਖ ਤੋਂ ਵੱਧ ਲੋਕਾਂ ਨੇ ਲਾਈਕ ਵੀ ਕੀਤਾ ਹੈ। ਇਸ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
ਇਹ ਵੀ ਪੜ੍ਹੋ
ਵੀਡੀਓ ਇਥੇ ਦੇਖੋ:
View this post on Instagram


