Viral Video: ਦਾਦੀ ਦਾ ਸੈਡ ਸਾਂਗ ‘ਤੇ ਧਮਾਕੇਦਾਰ ਡਾਂਸ, ਵੀਡੀਓ ਦੇਖਦੇ ਹੀ ਫੈਨ ਹੋਏ ਲੋਕ
Dadi DanceViral Video: ਸੋਸ਼ਲ ਮੀਡੀਆ 'ਤੇ ਇੱਕ ਦਾਦੀ ਦਾ ਧਮਾਕੇਦਾਰ ਡਾਂਸ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਇਸ ਵੀਡੀਓ ਵਿੱਚ, ਬਜ਼ੁਰਗ ਔਰਤ ਇੱਕ ਸੈਡ ਸਾਂਗ 'ਤੇ ਠੁਮਕੇ ਲਗਾਉਂਦੀ ਦਿਖਾਈ ਦੇ ਰਹੀ ਹੈ। ਜਿਸ ਤਰ੍ਹਾਂ ਨਾਲ ਦਾਦੀ ਨੇ ਡਾਂਸ ਕੀਤਾ, ਉਨ੍ਹਾਂ ਦਾ ਐਨਰਜੀ ਲੈਵਲ ਦੇਖਣ ਯੋਗ ਹੈ।
Image Credit source: Instagram/natkhatneetu1234
ਸੋਸ਼ਲ ਮੀਡੀਆ ‘ਤੇ ਅਕਸਰ ਸਿਗਿੰਗ ਅਤੇ ਡਾਂਸ ਦੇ ਵੀਡੀਓ ਅਕਸਰ ਵਾਇਰਲ ਹੁੰਦੇ ਰਹਿਦੇ ਹਨ, ਇਹ ਵੀਡੀਓ ਕਦੇ ਲੋਕਾਂ ਨੂੰ ਹਸਾਉਂਦੇ ਹਨ ਅਤੇ ਕਦੇ ਉਨ੍ਹਾਂ ਦੇ ਦਿਲਾਂ ਨੂੰ ਖੁਸ਼ ਕਰ ਦਿੰਦੇ ਹਨ। ਅਜਿਹਾ ਹੀ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਰਿਹਾ ਹੈ, ਜੋ ਲੋਕਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਚਮਕ ਲਿਆ ਰਿਹਾ ਹੈ। ਇਸ ਵੀਡੀਓ ਵਿੱਚ, ਇੱਕ ਬਜ਼ੁਰਗ ਔਰਤ ਇੱਕ ਸੈਡ ਸਾਂਗ ‘ਤੇ ਇੰਨੀ ਐਨਰਜੀ ਨਾਲ ਨੱਚਦੀ ਦਿਖਾਈ ਦੇ ਰਹੀ ਹੈ ਕਿ ਦਰਸ਼ਕ ਦੰਗ ਰਹਿ ਜਾਂਦੇ ਹਨ। ਭਾਵੇਂ ਉਹ 60 ਸਾਲ ਤੋਂ ਵੱਧ ਹੈ, ਪਰ ਉਸਦਾ ਜੋਸ਼ ਅਤੇ ਐਨਰਜੀ ਲੈਵਲ ਦੇਖਣ ਯੋਗ ਹੈ। ਬਜ਼ੁਰਗ ਔਰਤ ਨੇ ਆਪਣੇ ਡਾਂਸ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ।
ਵੀਡੀਓ ਵਿੱਚ, ਤੁਸੀਂ ਇੱਕ ਪਰਿਵਾਰਕ ਸਮਾਗਮ ਦਾ ਮਾਹੌਲ ਦੇਖ ਸਕਦੇ ਹੋ, ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਇਕੱਠੀਆਂ ਹੋਈਆਂ ਸਨ। ਜਿਵੇਂ ਹੀ ਮਿਥੁਨ ਚੱਕਰਵਰਤੀ ਦੀ ਫਿਲਮ ਪ੍ਰੇਮ ਪ੍ਰਤਿਗਿਆ ਦਾ ਮਸ਼ਹੂਰ ਗੀਤ “ਸ਼ੀਸ਼ੇ ਕੀ ਉਮਰ ਪਿਆਰ ਕੀ…” ਵੱਜਣਾ ਸ਼ੁਰੂ ਹੁੰਦਾ ਹੈ, ਬਜ਼ੁਰਗ ਔਰਤ ਨੱਚਣਾ ਸ਼ੁਰੂ ਕਰ ਦਿੰਦੀ ਹੈ। ਉਸ ਦੇ ਡਾਂਸ ਮੂਵਜ਼ ਹਰ ਕਿਸੇ ਦਾ ਦਿਲ ਜਿੱਤ ਲੈਂਦੇ ਹਨ। ਉਸ ਦੇ ਕਦਮਾਂ ਤੋਂ ਅਜਿਹਾ ਲੱਗਦਾ ਹੈ ਜਿਵੇਂ ਡਾਂਸ ਉਸ ਦੇ ਅੰਦਰ ਸਾਲਾਂ ਤੋਂ ਦੱਬਿਆ ਪਿਆ ਹੋਵੇ, ਅਤੇ ਹੁਣ ਸਾਹਮਣੇ ਆ ਗਿਆ ਹੈ। ਹਾਲਾਂਕਿ ਇਹ ਇੱਕ ਸੈਡ ਸਾਂਗ ਹੈ, ਦਾਦੀ ਨੇ ਆਪਣੇ ਡਾਂਸ ਨਾਲ ਇਸਦਾ ਅਹਿਸਾਸ ਹੀ ਨਹੀਂ ਹੋਣ ਦਿੱਤਾ। ਉਨ੍ਹਾਂ ਦਾ ਡਾਂਸ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਜੰਗਲ ਦੀ ਅੱਗ ਵਾਂਗ ਫੈਲ ਗਿਆ ਹੈ।
ਲੱਖਾਂ ਵਾਰ ਦੇਖਿਆ ਗਿਆ ਵੀਡੀਓ
ਇਸ ਧਮਾਕੇਦਾਰ ਡਾਂਸ ਵੀਡੀਓ ਨੂੰ, ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ natkhatneetu1234 ਯੂਜ਼ਰਨੇਮ ਦੁਆਰਾ ਸ਼ੇਅਰ ਕੀਤਾ ਗਿਆ ਹੈ, ਖਬਰ ਲਿਖੇ ਜਾਣ ਤੱਕ ਇਸਨੂੰ 2 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ, ਜਿਸ ਨੂੰ 77,000 ਤੋਂ ਵੱਧ ਲੋਕਾਂ ਨੇ ਲਾਈਕ ਅਤੇ ਕੁਮੈਂਟ ਕੀਤੇ ਹਨ।
ਵੀਡੀਓ ਦੇਖਣ ਤੋਂ ਬਾਅਦ, ਕਿਸੇ ਨੇ ਟਿੱਪਣੀ ਕੀਤੀ, “ਦਾਦੀ ਬਹੁਤ ਫੁੱਲ ਇੰਜੁਆਏ ਕਰ ਰਹੀ ਹੈ ।” ਇੱਕ ਯੂਜਰ ਨੇ ਲਿਖਿਆ, “ਮੈਂ ਦਾਦੀ ਦਾ ਫੈਨ ਬਣ ਗਿਆ ਹਾਂ,” ਜਦੋਂ ਕਿ ਇੱਕ ਹੋਰ ਨੇ ਲਿਖਿਆ, “ਕੋਈ ਵੀ ਘਰ ਜਿਸ ਵਿੱਚ ਉਨ੍ਹਾਂ ਵਰਗੀ ਦਾਦੀ ਹੋਵੇ, ਸਵਰਗ ਬਣ ਜਾਵੇਗਾ। ਦਾਦੀ ਬਹੁਤ ਸ਼ਾਨਦਾਰ ਹੈ।” ਇੱਕ ਹੋਰ ਨੇ ਦਾਦੀ ਨੂੰ “ਇੰਟਰਨੈੱਟ ਸੁਪਰਸਟਾਰ ਦਾਦੀ” ਵੀ ਕਿਹਾ।
