Viral Video: ਖਤਰਨਾਕ ਥਾਂ ‘ਤੇ ਮੱਛੀ ਫੜਦੇ ਨਜ਼ਰ ਆਏ ਬੰਦੇ, VIDEO ਦੇਖ ਕੇ ਹੀ ਲੋਕਾਂ ਦੇ ਉੱਡ ਗਏ ਹੋਸ਼
Fishing on Dangerous Place Viral Video: ਕੁਝ ਲੋਕਾਂ ਨੂੰ ਐਡਵੈਂਚਰ ਦਾ ਬਹੁਤ ਸ਼ੌਕ ਹੁੰਦਾ ਹੈ ਤੇ ਉਸ ਲਈ ਉਹ ਕਿਤੇ ਵੀ ਜਾਣ ਨੂੰ ਤਿਆਰ ਰਹਿੰਦੇ ਹਨ। ਹੁਣ ਇਨ੍ਹਾਂ ਬੰਦਿਆਂ ਨੂੰ ਹੀ ਦੇਖ ਲਵੋ ਐਡਵੈਂਚਰ ਦੇ ਨਾਮ ਤੇ ਇਹ ਅਜਿਹੀ ਖਤਰਨਾਕ ਥਾਂ ਤੇ ਪਹੁੰਚ ਗਏ ਹਨ ਕਿ ਥੋੜ੍ਹੀ ਜਿਹੀ ਗਲਤੀ ਵੀ ਉਨ੍ਹਾਂ ਦੀ ਜਾਨ ਲੈ ਸਕਦੀ ਹੈ ਪਰ ਉਨ੍ਹਾਂ ਨੂੰ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ।
ਕਈ ਲੋਕਾਂ ਨੂੰ ਘੁੰਮਣ-ਫਿਰਣ ਤੇ ਐਡਵੈਂਚਰ ਕਰਨ ਦਾ ਐਨਾ ਸ਼ੌਕ ਹੁੰਦਾ ਹੈ ਕਿ ਉਹ ਖਤਰਨਾਕ ਤੋਂ ਖਤਰਨਾਕ ਥਾਵਾਂ ਤੇ ਵੀ ਜਾਣ ਤੋਂ ਨਹੀਂ ਹਿਚਕਦੇ। ਕਈ ਵਾਰ ਉਹ ਅਜਿਹੀਆਂ ਥਾਵਾਂ ਤੱਕ ਵੀ ਪਹੁੰਚ ਜਾਂਦੇ ਹਨ, ਜਿੱਥੇ ਜਾਨ ਜਾਣ ਦਾ ਸਭ ਤੋਂ ਵੱਧ ਖਤਰਾ ਹੁੰਦਾ ਹੈ। ਅਜਿਹੀ ਹੀ ਇੱਕ ਖਤਰਨਾਕ ਥਾਂ ਦਾ ਵੀਡੀਓ ਇਸ ਵੇਲੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਸਨੂੰ ਵੇਖ ਕੇ ਲੋਕਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਰ ਪਾਸੇ ਸਿਰਫ਼ ਪਾਣੀ ਹੀ ਪਾਣੀ ਹੈ, ਅਤੇ ਉਸਦਾ ਬਹਾਅ ਇੰਨਾ ਤੇਜ਼ ਹੈ ਕਿ ਵੱਡੇ ਤੋਂ ਵੱਡੇ ਜਹਾਜ਼ ਵੀ ਉਸ ਵਿਚ ਟਿੱਕ ਨਹੀਂ ਸਕਦੇ। ਪਰ ਅਜਿਹੀ ਥਾਂ ਤੇ ਇੱਕ ਸ਼ਖ਼ਸ ਫਿਸ਼ਿੰਗ ਰੌਡ ਨਾਲ ਮੱਛੀ ਫੜਦਾ ਦਿਖਾਈ ਦੇ ਰਿਹਾ ਹੈ, ਤੇ ਉਸਦੇ ਪਿੱਛੇ ਹੋਰ ਦੋ ਹੋਰ ਲੋਕ ਵੀ ਬੈਠੇ ਹਨ। ਇਸ ਤੋਂ ਇਲਾਵਾ ਘਾਟੀ ਦੀ ਗਹਿਰਾਈ ਵੀ ਐਨੀ ਹੈ ਕਿ ਦੇਖ ਕੇ ਹੀ ਰੋਂਗਟੇ ਖੜੇ ਹੋ ਜਾਣ। ਪਰ ਇਹ ਤਿੰਨੇ ਬੰਦੇ ਇੰਝ ਨੇ ਜਿਵੇਂ ਕਿਸੇ ਖਤਰਨਾਕ ਮਿਸ਼ਨ ਤੇ ਨਿਕਲੇ ਹੋਣ।
ਹਾਲਾਂਕਿ ਇਹ ਦ੍ਰਿਸ਼ ਸੱਚਮੁੱਚ ਦਾ ਹੈ ਜਾਂ ਫਿਰ AI ਦੀ ਮਦਦ ਨਾਲ ਬਣਾਇਆ ਗਿਆ ਹੈ, ਇਸਦਾ ਖੁਲਾਸਾ ਨਹੀਂ ਹੋਇਆ। ਪਰ ਇਹ ਪੱਕਾ ਹੈ ਕਿ ਕੋਈ ਆਮ ਇਨਸਾਨ ਅਜਿਹੀ ਥਾਂ ਜਾਣ ਦੀ ਹਿੰਮਤ ਨਹੀਂ ਕਰ ਸਕਦਾ ਤੇ ਉਹ ਉੱਥੇ ਪਹੁੰਚੇ ਕਿਵੇਂ, ਇਹ ਵੀ ਸੋਚਣ ਵਾਲੀ ਗੱਲ ਹੈ।
ਇਹ ਦਿਲ ਦਹਿਲਾ ਦੇਣ ਵਾਲਾ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ X (ਟਵਿੱਟਰ) ਤੇ @AMAZlNGNATURE ਨਾਂ ਦੀ ਆਈਡੀ ਤੋਂ ਸ਼ੇਅਰ ਕੀਤਾ ਗਿਆ ਹੈ। ਕੈਪਸ਼ਨ ਵਿੱਚ ਲਿਖਿਆ ਹੈ ਉਹ ਉੱਥੇ ਕਿਹੜੀ ਮੱਛੀ ਫੜਣ ਗਏ ਹਨ? 48 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 1 ਲੱਖ 92 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਹਜ਼ਾਰ ਲੋਕਾਂ ਨੇ ਇਸਨੂੰ ਲਾਇਕ ਕੀਤਾ ਤੇ ਤਰ੍ਹਾਂ-ਤਰ੍ਹਾਂ ਦੇ ਰਿਐਕਸ਼ਨਸ ਦਿੱਤੇ ਹਨ।
ਵੀਡੀਓ ਦੇਖ ਕੇ ਕਿਸੇ ਨੇ ਕਿਹਾ ਭਾਈ, ਇਹ ਮੱਛੀ ਨਹੀਂ, ਮੌਤ ਨੂੰ ਫਿਸ਼ਿੰਗ ਲਾਈਨ ਨਾਲ ਖਿੱਚ ਲਿਆਏ ਨੇ।ਦੂਜੇ ਨੇ ਕਿਹਾ ਕਿਤੇ ਇਹ ਉਨ੍ਹਾਂ ਦਾ ਆਖਰੀ ਫਿਸ਼ਿੰਗ ਐਡਵੈਂਚਰ ਨਾ ਬਣ ਜਾਵੇ।ਇੱਕ ਯੂਜ਼ਰ ਨੇ ਲਿਖਿਆ — ਕਈ ਵਾਰ ਬਹਾਦਰੀ ਅਤੇ ਪਾਗਲਪਨ ਦੀ ਵਿਚਕਾਰਲੀ ਲਕੀਰ ਬਹੁਤ ਪਤਲੀ ਹੁੰਦੀ ਹੈ। ਕੁਝ ਯੂਜ਼ਰਾਂ ਨੇ ਉਨ੍ਹਾਂ ਦੀ ਹਿੰਮਤ ਦੀ ਤਾਰੀਫ਼ ਕੀਤੀ, ਜਦਕਿ ਕਈਆਂ ਨੇ ਇਹ ਵੀ ਜਾਣਨਾ ਚਾਹਿਆ ਕਿ ਉਹ ਜ਼ਿੰਦਾ ਬਚੇ ਵੀ ਕਿ ਨਹੀਂ।
ਇਹ ਵੀ ਪੜ੍ਹੋ
ਇੱਥੇ ਵੇਖੋ ਵੀਡੀਓ
What fish are they even gonna catch there? pic.twitter.com/UKVp8xAXhm
— Nature is Amazing ☘️ (@AMAZlNGNATURE) November 2, 2025


