Viral Video: ਦੇਸੀ ਸੁਪਰਮੈਨ… ਡਿਵਾਈਡਰ ਨਾਲ ਟਕਰਾ ਸਕੂਟਰ ਸਮੇਤ ਹਵਾ ‘ਚ ਉੱਡਿਆ ਸ਼ਖਸ, ਦੇਖੋ ਖ਼ਤਰਨਾਕ ਵੀਡੀਓ
ਵਾਇਰਲ ਵੀਡੀਓ 'ਚ ਤੁਸੀਂ ਦੇਖੋਂਗੇ ਕਿ ਭਿਆਨਕ ਤਰੀਕੇ ਨਾਲ ਡਿੱਗਣ ਦੇ ਬਾਵਜੂਦ ਬਾਈਕ ਸਵਾਰ ਵਿਅਕਤੀ ਨੂੰ ਕੁਝ ਨਹੀਂ ਹੁੰਦਾ। ਡਿੱਗਣ ਤੋਂ ਬਾਅਦ, ਵਿਅਕਤੀ ਕੁਝ ਸਮੇਂ ਲਈ ਬੋਨਟ 'ਤੇ ਪਿਆ ਰਹਿੰਦਾ ਹੈ, ਪਰ ਫਿਰ ਜਲਦੀ ਉੱਠਦਾ ਹੈ, ਆਪਣੇ ਕੱਪੜੇ ਝਾੜ ਲੈਂਦਾ ਹੈ ਅਤੇ ਸਿੱਧਾ ਤੁਰਨਾ ਸ਼ੁਰੂ ਕਰ ਦਿੰਦਾ ਹੈ।
ਸੋਸ਼ਲ ਮੀਡੀਆ ‘ਤੇ ਸੜਕ ਹਾਦਸੇ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਬਾਈਕ ਸਵਾਰ ਹਾਦਸਾ ਵਾਪਰ ਗਿਆ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਬਾਈਕ ਸਵਾਰ ਵਿਅਕਤੀ ਅਚਾਨਕ ਆਪਣਾ ਸੰਤੁਲਨ ਗੁਆ ਬੈਠਾ ਅਤੇ ਡਿਵਾਈਡਰ ਨਾਲ ਟਕਰਾ ਗਿਆ। ਇਸ ਟੱਕਰ ਕਾਰਨ ਉਹ ਬਾਈਕ ਨਾਲ ਹਵਾ ‘ਚ ਉਛਲ ਕੇ ਸਿੱਧਾ ਸਾਹਮਣੇ ਤੋਂ ਆ ਰਹੀ ਗੱਡੀ ਦੇ ਬੋਨਟ ‘ਤੇ ਜਾ ਡਿੱਗਿਆ। ਇਹ ਸਭ ਬਹੁਤ ਤੇਜ਼ੀ ਨਾਲ ਵਾਪਰਿਆ ਅਤੇ ਦੇਖਣ ਵਾਲੇ ਲੋਕ ਹੈਰਾਨ ਰਹਿ ਗਏ।
ਵਾਇਰਲ ਵੀਡੀਓ ‘ਚ ਤੁਸੀਂ ਦੇਖੋਂਗੇ ਕਿ ਭਿਆਨਕ ਤਰੀਕੇ ਨਾਲ ਡਿੱਗਣ ਦੇ ਬਾਵਜੂਦ ਬਾਈਕ ਸਵਾਰ ਵਿਅਕਤੀ ਨੂੰ ਕੁਝ ਨਹੀਂ ਹੁੰਦਾ। ਡਿੱਗਣ ਤੋਂ ਬਾਅਦ, ਵਿਅਕਤੀ ਕੁਝ ਸਮੇਂ ਲਈ ਬੋਨਟ ‘ਤੇ ਪਿਆ ਰਹਿੰਦਾ ਹੈ, ਪਰ ਫਿਰ ਜਲਦੀ ਉੱਠਦਾ ਹੈ, ਆਪਣੇ ਕੱਪੜੇ ਝਾੜ ਲੈਂਦਾ ਹੈ ਅਤੇ ਸਿੱਧਾ ਤੁਰਨਾ ਸ਼ੁਰੂ ਕਰ ਦਿੰਦਾ ਹੈ। ਇਸ ਨੂੰ ਦੇਖ ਕੇ ਆਲੇ-ਦੁਆਲੇ ਦੇ ਲੋਕ ਪੂਰੀ ਤਰ੍ਹਾਂ ਹੈਰਾਨ ਸਨ, ਕਿਉਂਕ ਜਿਸ ਤਰੀਕੇ ਨਾਲ ਸ਼ਖਸ ਡਿੱਗਿਆ ਸੀ, ਇੰਝ ਲੱਗ ਰਿਹਾ ਸੀ ਕਿ ਉਸ ਨੂੰ ਗੰਭੀਰ ਸੱਟਾ ਲੱਗ ਗਈਆਂ ਹਨ, ਹਾਲਾਂਕਿ ਸ਼ਖਸ ਦੀ ਕਿਸਮਤ ਚੰਗੀ ਸੀ ਕਿ ਉਸ ਨੂੰ ਕੋਈ ਸੱਟ ਨਹੀਂ ਲੱਗੀ।
Jahangir chowk near flyover😱😱 pic.twitter.com/Evr9X1SVjs
— ᒍEᖇIᗩᕼ (@Jeriah__) November 27, 2024
ਇਹ ਵੀ ਪੜ੍ਹੋ
ਸੜਕ ਹਾਦਸੇ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲ ਗਿਆ ਅਤੇ ਲੋਕ ਇਸ ‘ਤੇ ਹੈਰਾਨੀਜਨਕ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕਈ ਲੋਕ ਇਸ ਵਿਅਕਤੀ ਦੀ ਕਿਸਮਤ ‘ਤੇ ਹੈਰਾਨੀ ਪ੍ਰਗਟ ਕਰ ਰਹੇ ਹਨ, ਜਦਕਿ ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਇਹ ਇਕ ਚਮਤਕਾਰ ਸੀ ਕਿ ਇੰਨੇ ਵੱਡੇ ਹਾਦਸੇ ਤੋਂ ਬਾਅਦ ਵੀ ਉਸ ਨੂੰ ਕੁਝ ਨਹੀਂ ਹੋਇਆ। ਕੁਝ ਯੂਜ਼ਰਸ ਨੇ ਇਸ ਨੂੰ ‘ਜੀਵਨ ਦਾ ਦੂਜਾ ਮੌਕਾ’ ਵੀ ਕਿਹਾ ਹੈ। ਇਸ ਦੇ ਨਾਲ ਹੀ ਕੁਝ ਲੋਕ ਇਸ ਵੀਡੀਓ ਨੂੰ ਦੇਖ ਕੇ ਇਹ ਸੰਦੇਸ਼ ਵੀ ਦੇ ਰਹੇ ਹਨ ਕਿ ਸੜਕ ‘ਤੇ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਛੋਟੀ ਜਿਹੀ ਗਲਤੀ ਵੀ ਵੱਡਾ ਹਾਦਸਾ ਬਣ ਸਕਦੀ ਹੈ।