Viral Video: ਕੁੜੀ ਨੇ ਬਾਂਦਰਾਂ ਨਾਲ ਅਜਿਹਾ ਕੀਤਾ, ਹੈਰਾਨ ਹੋਏ ਲੋਕ, ਵੀਡੀਓ ਵਾਇਰਲ
Viral Video: ਸੋਸ਼ਲ ਮੀਡੀਆ ਤੇ ਇੱਕ ਅਜੀਬ ਤੇ ਦਿਲ ਖੁਸ਼ ਕਰ ਦੇਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਕੁੜੀ ਨੇ ਬਾਂਦਰਾਂ ਨਾਲ ਅਜਿਹਾ ਸੋਸ਼ਲ ਐਕਸਪੈਰੀਮੈਂਟ ਕੀਤਾ। ਜਿਸ ਦਾ ਨਤੀਜਾ ਦੇਖ ਕੇ ਲੋਕ ਹੈਰਾਨ ਰਹਿ ਗਏ। ਦਰਅਸਲ, ਜਦੋਂ ਕੁੜੀ ਮਦਦ ਮੰਗਣ ਲਈ ਬਾਂਦਰ ਕੋਲ ਗਈ ਤਾਂ ਬਾਂਦਰ ਨੇ ਬਿਨਾਂ ਸੋਚੇ ਸਮਝੇ ਉਸ ਦੀ ਮਦਦ ਕਰ ਦਿੱਤੀ।
ਬਾਂਦਰਾਂ ਨੂੰ ਭਾਵੇਂ ਜਾਨਵਰ ਮੰਨਿਆ ਜਾਂਦਾ ਹੈ, ਪਰ ਉਹਨਾਂ ਦੇ ਅੰਦਰ ਵੀ ਇਨਸਾਨੀਅਤ ਦੀ ਇੱਕ ਚਮਕ ਲੁਕੀ ਹੁੰਦੀ ਹੈ, ਜੋ ਸਮੇਂ-ਸਮੇਂ ਤੇ ਸਾਹਮਣੇ ਆ ਜਾਂਦੀ ਹੈ। ਆਮ ਤੌਰ ਤੇ ਤੁਸੀਂ ਬਾਂਦਰਾਂ ਨੂੰ ਉੱਛਲ-ਕੂਦ ਕਰਦੇ ਜਾਂ ਲੋਕਾਂ ਨੂੰ ਤੰਗ ਕਰਦੇ ਦੇਖਿਆ ਹੋਵੇਗਾ, ਪਰ ਸੋਸ਼ਲ ਮੀਡੀਆ ਤੇ ਇਨ੍ਹਾਂ ਦਿਨੀਂ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਸ ਵਿੱਚ ਇੱਕ ਬਾਂਦਰ ਇਕ ਕੁੜੀ ਦੀ ਮਦਦ ਕਰਦਾ ਨਜ਼ਰ ਆਉਂਦਾ ਹੈ। ਦਰਅਸਲ, ਕੁੜੀ ਨੇ ਬਾਂਦਰਾਂ ਨਾਲ ਇੱਕ ਸੋਸ਼ਲ ਐਕਸਪੈਰੀਮੈਂਟ ਕੀਤਾ ਸੀ, ਜਿਸ ਵਿੱਚ ਉਹ ਕਾਮਯਾਬ ਰਹੀ। ਉਸ ਦੇ ਇਸ ਐਕਸਪੈਰੀਮੈਂਟ ਦਾ ਨਤੀਜਾ ਅਜਿਹਾ ਨਿਕਲਿਆ ਕਿ ਦੇਖ ਕੇ ਹਰ ਕਿਸੇ ਦਾ ਦਿਲ ਖੁਸ਼ ਹੋ ਗਿਆ।
ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁੜੀ ਨੇ ਆਪਣੇ ਕੱਪੜੇ ਤੇ ਕੰਡੇ ਵਾਲੇ ਬੀਜ ਚਿਪਕਾਏ ਹੋਏ ਹਨ ਤੇ ਉਹ ਉਹਨਾਂ ਨੂੰ ਹਟਾਉਣ ਲਈ ਬਾਂਦਰਾਂ ਕੋਲ ਜਾਂਦੀ ਹੈ। ਪਹਿਲਾਂ ਬਾਂਦਰ ਉਸਨੂੰ ਦੇਖਦੇ ਹੀ ਭੱਜ ਜਾਂਦੇ ਹਨ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਆਈ ਹੈ। ਪਰ ਫਿਰ ਉਹ ਇੱਕ ਹੋਰ ਬਾਂਦਰ ਕੋਲ ਜਾਂਦੀ ਹੈ, ਜੋ ਅਸਲ ਇਨਸਾਨੀਅਤ ਦਿਖਾਉਂਦਾ ਹੈ । ਉਹ ਬਾਂਦਰ ਧੀਰਜ ਨਾਲ ਉਸਦੇ ਕੱਪੜੇ ਤੇ ਲੱਗੇ ਕੰਡੇ ਵਾਲੇ ਬੀਜ ਇੱਕ-ਇੱਕ ਕਰਕੇ ਕੱਢਦਾ ਹੈ ਤੇ ਫੈਂਕ ਦਿੰਦਾ ਹੈ। ਕੁੜੀ ਖੁਸ਼ ਹੋ ਕੇ ਉਸਨੂੰ ਮੁੰਗਫ਼ਲੀਆਂ ਦਿੰਦੀ ਹੈ, ਜੋ ਬਾਂਦਰ ਖੁਸ਼ੀ ਨਾਲ ਲੈ ਲੈਂਦਾ ਹੈ। ਅਜਿਹਾ ਦ੍ਰਿਸ਼ ਤੁਸੀਂ ਸ਼ਾਇਦ ਪਹਿਲਾਂ ਕਦੇ ਨਾ ਦੇਖਿਆ ਹੋਵੇਗਾ।
ਬਾਂਦਰ ਵੀ ਕਰਦੇ ਹਨ ਇਨਸਾਨਾਂ ਦੀ ਮਦਦ
ਇਸ ਖੂਬਸੂਰਤ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X (ਟਵਿੱਟਰ) ਤੇ @AMAZlNGNATURE ਨਾਮ ਦੀ ਆਈਡੀ ਤੋਂ ਸ਼ੇਅਰ ਕੀਤਾ ਗਿਆ ਹੈ। ਸਿਰਫ਼ 30 ਸਕਿੰਟ ਦੇ ਇਸ ਵੀਡੀਓ ਨੂੰ ਹੁਣ ਤੱਕ 5 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ 15 ਹਜ਼ਾਰ ਤੋਂ ਵੱਧ ਲੋਕਾਂ ਨੇ ਇਸਨੂੰ ਲਾਈਕ ਕੀਤਾ ਹੈ ਅਤੇ ਵੱਖ-ਵੱਖ ਰਿਐਸ਼ਨਸ ਦਿੱਤੇ ਹਨ।
ਵੀਡੀਓ ਦੇਖ ਕਿਸੇ ਨੇ ਹੈਰਾਨੀ ਜਤਾਈ ਕਿਹਾ ਜਾਨਵਰਾਂ ਵਿੱਚ ਇਨਸਾਨਾਂ ਨਾਲੋਂ ਵੱਧ ਸਮਝ ਹੈ, ਤਾਂ ਕਿਸੇ ਨੇ ਲਿਖਿਆ, ਇਹ ਵੀਡੀਓ ਸਾਬਤ ਕਰਦਾ ਹੈ ਕਿ ਦਇਆ ਅਤੇ ਮਦਦ ਦੀ ਭਾਵਨਾ ਧਰਤੀ ਦੇ ਹਰ ਜੀਵ ਵਿੱਚ ਮੌਜੂਦ ਹੈ। ਕਈ ਯੂਜ਼ਰਾਂ ਨੇ ਕੁੜੀ ਦੀ ਹਿੰਮਤ ਅਤੇ ਬਾਂਦਰ ਦੀ ਸਮਝਦਾਰੀ ਦੀ ਵੀ ਖੂਬ ਤਾਰੀਫ਼ ਕੀਤੀ।
ਇੱਥੇ ਦੇਖੋ ਵੀਡੀਓ
social experiment 🐒 pic.twitter.com/1Gt5E70Cpi
— Nature is Amazing ☘️ (@AMAZlNGNATURE) November 1, 2025ਇਹ ਵੀ ਪੜ੍ਹੋ


