Viral Video: ”ਡੋਗੇਸ਼ ਭਾਈ’ ਦੀ ਐਕਟਿੰਗ ਦਾ ਜਵਾਬ ਨਹੀਂ, ਮਾਲਕ ਦੇ ਸਾਹਮਣੇ ਕੀਤਾ ਕੁਝ ਅਜਿਹਾ…ਤੁਸੀਂ ਵੀ ਖਾ ਜਾਵੋਗੇ ਧੋਖਾ!

Published: 

03 Nov 2025 18:33 PM IST

Dog Acting Viral Video: ਇੱਕ ਕੁੱਤੇ ਦੀ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਵਿੱਚ ਹੈ, ਜਿਸ ਵਿੱਚ ਉਹ ਆਪਣੇ ਪੈਰ ਤੇ ਸੱਟ ਲੱਗਣ ਦੀ ਐਕਟਿੰਗ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਕਿਹਾ ਇਸ ਡੌਗੀ ਨੂੰ ਤਾਂ ਕੋਈ ਆਸਕਰ ਅਵਾਰਡ ਦਿਵਾਓ ਯਾਰ! ਕਈ ਯੂਜ਼ਰਸ ਨੇ ਉਸ ਦੀ ਚਲਾਕੀ ਦੀ ਤਾਰੀਫ਼ ਕਰਦੇ ਹੋਏ ਕਿਹਾ ਇਹ ਗੋਲਡਨ ਰਿਟਰੀਵਰ ਸੱਚਮੁੱਚ ਸਮਾਰਟ ਹੈ, ਇਸ ਨੂੰ ਪਤਾ ਹੈ ਕਿ ਥੋੜ੍ਹੀ ਐਕਟਿੰਗ ਨਾਲ ਸਭ ਦਾ ਧਿਆਨ ਕਿਵੇਂ ਖਿੱਚਿਆ ਜਾ ਸਕਦਾ ਹੈ।

Viral Video: ਡੋਗੇਸ਼ ਭਾਈ ਦੀ ਐਕਟਿੰਗ ਦਾ ਜਵਾਬ ਨਹੀਂ, ਮਾਲਕ ਦੇ ਸਾਹਮਣੇ ਕੀਤਾ ਕੁਝ ਅਜਿਹਾ...ਤੁਸੀਂ ਵੀ ਖਾ ਜਾਵੋਗੇ ਧੋਖਾ!

Image Credit source: Social Media

Follow Us On

ਬਿੱਲੀਆਂ ਅਤੇ ਕੁੱਤੇ ਦੋਵੇਂ ਹੀ ਇਨਸਾਨਾਂ ਦੇ ਸਭ ਤੋਂ ਮਨਪਸੰਦ ਪਾਲਤੂ ਜਾਨਵਰ ਹਨ। ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਪਿਆਰੇ ਚਿਹਰੇ ਅਤੇ ਮਜ਼ੇਦਾਰ ਹਰਕਤਾਂ ਵਾਲੀਆਂ ਵੀਡੀਓਜ਼ ਹਮੇਸ਼ਾ ਚਰਚਾ ਵਿੱਚ ਰਹਿੰਦੀਆਂ ਹਨ। ਪਰ ਹਾਲ ਹੀ ਵਿੱਚ ਇੱਕ ਗੋਲਡਨ ਰਿਟਰੀਵਰ ਨੇ ਜੋ ਐਕਟਿੰਗ ਦਿਖਾਈ, ਉਸ ਨੇ ਤਾਂ ਇੰਟਰਨੈੱਟ ਤੇ ਧਮਾਲ ਮਚਾ ਦਿੱਤਾ। ਲੋਕ ਉਸ ਦੀ ਨਟਖਟ ਅਦਾਕਾਰੀ ਦੇ ਫੈਨ ਹੋ ਗਏ ਅਤੇ ਮਜ਼ਾਕ ਵਿੱਚ ਉਸ ਨੂੰ ਆਸਕਰ ਦੇਣ ਦੀ ਮੰਗ ਕਰਨ ਲੱਗ ਪਏ।

ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਇਹ ਗੋਲਡਨ ਰਿਟਰੀਵਰ ਘਰ ਦੇ ਫਰਸ਼ ਤੇ ਆਰਾਮ ਨਾਲ ਬੈਠਾ ਹੈ। ਤਦ ਇੱਕ ਆਦਮੀ, ਜਿਸ ਨੇ ਹਰੇ ਰੰਗ ਦੀ ਟੀ-ਸ਼ਰਟ ਪਾਈ ਹੈ, ਬਾਹਰ ਖੜ੍ਹੀ ਸਕੂਟੀ ਅੰਦਰ ਲਿਆਉਣ ਲਈ ਗੇਟ ਖੋਲ੍ਹਦਾ ਹੈ। ਘਰ ਦਾ ਦੂਜਾ ਕੁੱਤਾ ਤੁਰੰਤ ਹੱਟ ਜਾਂਦਾ ਹੈ, ਪਰ ਡਰਾਮਾ ਕਿੰਗ ਆਪਣੀ ਜਗ੍ਹਾ ਤੋਂ ਹਿਲਦਾ ਵੀ ਨਹੀਂ। ਜਿਵੇਂ ਹੀ ਸਕੂਟੀ ਘਰ ਅੰਦਰ ਆਉਂਦੀ ਹੈ, ਉਸ ਦਾ ਅੱਗਲਾ ਪਹੀਆ ਹੌਲੀ ਨਾਲ ਰਿਟਰੀਵਰ ਦੇ ਸੱਜੇ ਪੈਰ ਨੂੰ ਛੂਹ ਜਾਂਦਾ ਹੈ ਬੱਸ, ਇਥੋਂ ਸ਼ੁਰੂ ਹੁੰਦੀ ਹੈ ਉਸ ਦੀ ਫਿਲਮੀ ਐਕਟਿੰਗ!

ਅਗਲੇ ਹੀ ਪਲ ਕੁੱਤਾ ਅਜਿਹਾ ਰਿਐਕਟ ਕਰਦਾ ਹੈ ਜਿਵੇਂ ਸੱਚਮੁੱਚ ਉਸਦੇ ਪੈਰ ਤੇ ਪਹੀਆ ਚੜ੍ਹ ਗਿਆ ਹੋਵੇ। ਉਹ ਲੰਗੜਾਉਣ ਲੱਗ ਪੈਂਦਾ ਹੈ ਅਤੇ ਸਭ ਨੂੰ ਯਕੀਨ ਦਿਵਾਉਂਦਾ ਹੈ ਕਿ ਉਸ ਨੂੰ ਬਹੁਤ ਦਰਦ ਹੋ ਰਿਹਾ ਹੈ। ਪਰ ਮਜ਼ੇ ਦੀ ਗੱਲ ਇਹ ਹੈ ਕਿ ਜਿਸ ਪੈਰ ਨੂੰ ਸਕੂਟੀ ਨੇ ਛੂਹਿਆ ਸੀ, ਉਹ ਸੀ ਸੱਜਾ ਪੈਰ, ਤੇ ਇਹ ਚਾਲਾਕ ਡੌਗੀ ਖੱਬੇ ਪੈਰ ਨਾਲ ਲੰਗੜਾ ਰਿਹਾ ਹੈ!

ਵੀਡੀਓ ਇੱਥੇ ਦੇਖੋ।

ਇਹ ਸਾਰਾ ਮੰਜ਼ਰ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ਵੀਡੀਓ ਨੂੰ X ਤੇ @Saffron_Sniper1 ਨਾਂ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਲਗਭਗ ਇੱਕ ਮਿੰਟ ਦੀ ਇਹ ਛੋਟੀ ਜਿਹੀ ਕਲਿੱਪ ਲੋਕਾਂ ਲਈ ਮਨੋਰੰਜਨ ਦਾ ਵੱਡਾ ਸਾਧਨ ਬਣ ਗਈ ਹੈ। ਕਈ ਯੂਜ਼ਰਸ ਨੇ ਉਸ ਦੀ ਚਲਾਕੀ ਦੀ ਤਾਰੀਫ਼ ਕਰਦੇ ਹੋਏ ਕਿਹਾ ਇਹ ਗੋਲਡਨ ਰਿਟਰੀਵਰ ਸੱਚਮੁੱਚ ਸਮਾਰਟ ਹੈ, ਇਸ ਨੂੰ ਪਤਾ ਹੈ ਕਿ ਥੋੜ੍ਹੀ ਐਕਟਿੰਗ ਨਾਲ ਸਭ ਦਾ ਧਿਆਨ ਕਿਵੇਂ ਖਿੱਚਿਆ ਜਾ ਸਕਦਾ ਹੈ।