Viral Video: ਗੱਲ ਤੇ ਡਿੰਪਲ ਬਣਾਉਣ ਦਾ ਜੁਗਾੜ ਹੋਇਆ ਵਾਇਰਲ, ਦੇਖ ਕੇ ਯਕੀਨ ਕਰਨਾ ਮੁਸ਼ਕਲ
Viral Video: ਗੱਲਾਂ ਤੇ ਡਿੰਪਲ ਕੁਦਰਤੀ ਹੁੰਦੇ ਹਨ, ਪਰ ਦੁਨੀਆ 'ਚ ਕੁਝ ਲੋਕ ਅਜਿਹੇ ਵੀ ਹਨ ਜੋ ਸਰਜਰੀ ਰਾਹੀਂ ਵੀ ਡਿੰਪਲ ਬਣਵਾ ਰਹੇ ਹਨ। ਹੁਣ ਇਸ ਕੁੜੀ ਨੂੰ ਹੀ ਦੇਖ ਲਵੋ। ਇਸ ਨੇ ਗੱਲ ਤੇ ਡਿੰਪਲ ਬਣਾਉਣ ਲਈ ਇਕ ਯੂਨੀਕ ਸਰਜਰੀ ਕਰਵਾਈ ਹੈ, ਜਿਸ ਨਾਲ ਇਸ ਦੇ ਡਿੰਪਲ ਬਿਲਕੁਲ ਅਸਲੀ ਵਰਗੇ ਲੱਗ ਰਹੇ ਹਨ।
ਸੋਸ਼ਲ ਮੀਡੀਆ ‘ਤੇ ਹਰ ਰੋਜ਼ ਕੁੱਝ ਨਾ ਕੁੱਝ ਨਵਾਂ ਵੇਖਣ ਨੂੰ ਮਿਲਦਾ ਹੀ ਰਹਿੰਦਾ ਹੈ ਜੋ ਲੋਕਾਂ ਨੂੰ ਹੈਰਾਨ ਕਰ ਦਿੰਦਾ ਹੈ। ਕਦੇ ਕਿਸੇ ਦਾ ਡਾਂਸ ਵੀਡੀਓ ਤਾਂ ਕਦੇ ਕਿਸੇ ਦਾ ਜੁਗਾੜ ਵਾਇਰਲ ਹੋ ਜਾਂਦਾ ਹੈ। ਪਰ ਇਸ ਵੇਲੇ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਤੁਸੀਂ ਲੋਕਾਂ ਦੇ ਗੱਲਾਂ ਤੇ ਡਿੰਪਲ ਤਾਂ ਵੇਖੇ ਹੀ ਹੋਣਗੇ, ਜੋ ਬਹੁਤ ਹੀ ਕਿਊਟ ਲੱਗਦੇ ਹਨ। ਇਸ ਵਾਇਰਲ ਵੀਡੀਓ ‘ਚ ਡਿੰਪਲ ਬਣਾਉਣ ਦਾ ਇਕ ਅਨੋਖਾ ਜੁਗਾੜ ਵੇਖਣ ਨੂੰ ਮਿਲਦਾ ਹੈ, ਜਿਸ ਨੇ ਸਭ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਹੈ।
ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੁੜੀ ਕਿਸ ਤਰ੍ਹਾਂ ਯੂਨੀਕ ਤਰੀਕੇ ਨਾਲ ਆਪਣੇ ਗੱਲ ਤੇ ਡਿੰਪਲ ਬਣਵਾ ਰਹੀ ਹੈ। ਇਸ ਦੇ ਮੂੰਹ ਦੇ ਅੰਦਰ ਸ਼ਾਇਦ ਸਰਜਰੀ ਕਰਕੇ ਜਾਂ ਕਿਸੇ ਪਤਲੀ ਤਾਰ ਦੀ ਮਦਦ ਨਾਲ ਡਿੰਪਲ ਬਣਾਇਆ ਗਿਆ ਹੈ, ਜੋ ਬਾਹਰੋਂ ਦੇਖਣ ਤੇ ਕਿਸੇ ਨੂੰ ਵੀ ਨਹੀਂ ਲੱਗੇਗਾ ਕਿ ਇਹ ਅਸਲੀ ਡਿੰਪਲ ਨਹੀਂ ਹੈ। ਜਦੋਂ ਕੁੜੀ ਮੁਸਕਰਾਂਦੀ ਹੈ, ਤਾਂ ਇਹ ਬਿਲਕੁਲ ਕੁਦਰਤੀ ਡਿੰਪਲ ਵਰਗਾ ਲੱਗਦਾ ਹੈ। ਸ਼ਾਇਦ ਤੁਸੀਂ ਕਦੇ ਵੀ ਇਸ ਤਰ੍ਹਾਂ ਕਿਸੇ ਨੂੰ ਡਿੰਪਲ ਬਣਾਉਂਦੇ ਨਹੀਂ ਵੇਖਿਆ ਹੋਵੇਗਾ। ਇਸ ਨੂੰ ਡਿੰਪਲਪਲਾਸਟੀ (Dimpleplasty) ਕਿਹਾ ਜਾਂਦਾ ਹੈ, ਜੋ ਆਮ ਤੌਰ ਤੇ ਸੁਰੱਖਿਅਤ ਮੰਨੀ ਜਾਂਦੀ ਹੈ ਤੇ ਜੇ ਇਹ ਕਿਸੇ ਮਾਹਿਰ ਦੁਆਰਾ ਕੀਤੀ ਜਾਵੇ ਤਾਂ ਸੰਕਰਮਣ ਦਾ ਖਤਰਾ ਘੱਟ ਹੁੰਦਾ ਹੈ।
ਲੱਖਾਂ ਵਾਰ ਦੇਖਿਆ ਜਾ ਚੁੱਕਾ ਵੀਡੀਓ
ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ X (Twitter) ਤੇ @gunsnrosesgirl3 ਨਾਂ ਦੀ ਆਈਡੀ ਤੋਂ ਸ਼ੇਅਰ ਕੀਤੀ ਗਈ ਹੈ ਤੇ ਕੈਪਸ਼ਨ ‘ਚ ਲਿਖਿਆ ਗਿਆ ਹੈ ਡਿੰਪਲ ਬਣਾਉਣ ਲਈ ਕਾਸਮੈਟਿਕ ਪ੍ਰਕਿਰਿਆਵਾਂ ਬਾਰੇ ਤੁਹਾਡਾ ਕੀ ਵਿਚਾਰ ਹੈ? ਸਿਰਫ਼ 13 ਸੈਕੰਡ ਦੇ ਇਸ ਵੀਡੀਓ ਨੂੰ ਹੁਣ ਤੱਕ 2 ਲੱਖ 80 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਸੈਂਕੜਿਆਂ ਲੋਕਾਂ ਨੇ ਇਸ ਨੂੰ ਲਾਈਕ ਕੀਤਾ ਹੈ ਅਤੇ ਵੱਖ-ਵੱਖ ਤਰੀਕੇ ਨਾਲ ਰਿਐਕਸ਼ਨਸ ਵੀ ਦਿੱਤੇ ਹੈ।
ਕੋਈ ਪੁੱਛ ਰਿਹਾ ਹੈ ਕੀ ਇਹ ਸੁਰੱਖਿਅਤ ਹੁੰਦਾ ਹੈ? ਤਾਂ ਕੋਈ ਕਹਿ ਰਿਹਾ ਹੈ ਡਿੰਪਲ ਸੁੰਦਰ ਲੱਗਦੇ ਹਨ, ਪਰ ਸਰਜਰੀ ਨਾਲ ਉਨ੍ਹਾਂ ਨੂੰ ਬਣਾਉਣਾ ਕੁਦਰਤੀ ਅਪੂਰਣਤਾ ਨੂੰ ਜ਼ਬਰਦਸਤੀ ਥੋਪਣ ਵਰਗਾ ਹੈ। ਕੁਝ ਲੋਕਾਂ ਨੇ ਇਸ ਨੂੰ ਕ੍ਰਿਐਟਿਵ ਦਿਮਾਗ ਦਾ ਨਮੂਨਾ ਦੱਸਿਆ ਹੈ, ਜਦਕਿ ਇਕ ਯੂਜ਼ਰ ਨੇ ਲਿਖਿਆ ਵਿਅਕਤੀਗਤ ਤੌਰ ‘ਤੇ ਮੈਂ ਕਿਸੇ ਵੀ ਕਾਸਮੈਟਿਕ ਪ੍ਰਕਿਰਿਆ ਨਾਲ ਸਹਿਮਤ ਨਹੀਂ ਹਾਂ, ਪਰ ਜੇ ਕੋਈ ਆਪਣੀ ਇੱਛਾ ਨਾਲ ਇਹ ਕਰਨਾ ਚਾਹੁੰਦਾ ਹੈ ਤਾਂ ਮੈਂ ਉਸ ਨੂੰ ਨਹੀਂ ਰੋਕਾਂਗਾ।
ਇੱਥੇ ਵੇਖੋ ਵੀਡੀਓ
What are your thoughts on cosmetic procedures to produce dimples pic.twitter.com/9YvAgVbDuW
— Science girl (@gunsnrosesgirl3) October 28, 2025ਇਹ ਵੀ ਪੜ੍ਹੋ


