AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Rishikesh Viral Video: ਰਿਸ਼ੀਕੇਸ਼ ਦੀ SCAD Jump ਵੀਡੀਓ ਨੇ ਉਡਾਏ ਲੋਕਾਂ ਦੇ ਹੋਸ਼, ਸੁਰੱਖਿਆ ‘ਤੇ ਉੱਠੇ ਸਵਾਲ

Rishikesh Viral Freefall Video: ਵਾਇਰਲ ਵੀਡੀਓ ਵਿੱਚ ਲੋਕਾਂ ਨੂੰ SCAD ਨਾਮਕ ਇੱਕ ਜੰਪ ਵਿੱਚ ਹਿੱਸਾ ਲੈਂਦੇ ਦਿਖਾਇਆ ਗਿਆ ਹੈ, ਇਹ ਇੱਕ ਅਜਿਹਾ ਐਕਸਟ੍ਰੀਮ ਐਡਵੈਂਚਰ ਸਪੋਰਟ ਹੈ ਜਿਸ ਵਿੱਚ ਲੋਕਾਂ ਨੂੰ ਵੱਡੀ ਉਚਾਈ ਤੋਂ ਹੇਠਾਂ ਇੱਕ ਵੱਡੇ ਸੁਰੱਖਿਆ ਜਾਲ ਵਿੱਚ ਡਿੱਗਣ ਦਿੱਤਾ ਜਾਂਦਾ ਹੈ।

Rishikesh Viral Video: ਰਿਸ਼ੀਕੇਸ਼ ਦੀ SCAD Jump ਵੀਡੀਓ ਨੇ ਉਡਾਏ ਲੋਕਾਂ ਦੇ ਹੋਸ਼, ਸੁਰੱਖਿਆ 'ਤੇ ਉੱਠੇ ਸਵਾਲ
ਰਿਸ਼ੀਕੇਸ਼ ਵਾਇਰਲ ਵੀਡੀਓ
tv9-punjabi
| Published: 09 Jun 2026 14:30 PM IST
Share

Rishikesh Viral Freefall Video: ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਰਿਸ਼ੀਕੇਸ਼ ਦੀ ਇੱਕ ਵੀਡੀਓ ਕਾਫ਼ੀ ਚਰਚਾ ਵਿੱਚ ਹੈ, ਜਿਸ ਨੂੰ ਦੇਖ ਕੇ ਨੇਟੀਜ਼ਨਾਂ ਦੇ ਰੋਂਗਟੇ ਖੜ੍ਹੇ ਹੋ ਗਏ ਹਨ। ਇਸ ਵੀਡੀਓ ਵਿੱਚ ਲੋਕ SCAD Jump ਨਾਮਕ ਇੱਕ ਐਕਸਟ੍ਰੀਮ ਐਡਵੈਂਚਰ ਸਪੋਰਟ ਕਰਦੇ ਨਜ਼ਰ ਆ ਰਹੇ ਹਨ। ਇਸ ਵਿੱਚ ਵਿਅਕਤੀ ਨੂੰ ਕਾਫ਼ੀ ਉੱਚਾਈ ‘ਤੇ ਬਣੇ ਇੱਕ ਪਲੇਟਫਾਰਮ ਤੋਂ ਸਿੱਧਾ ਹੇਠਾਂ ਲੱਗੇ ਇੱਕ ਵੱਡੇ ਸੁਰੱਖਿਆ ਜਾਲ ਵਿੱਚ ਸੁੱਟਿਆ ਜਾਂਦਾ ਹੈ। ਹਾਲਾਂਕਿ, ਬੰਜੀ ਜੰਪਿੰਗ ਦੀ ਤਰ੍ਹਾਂ ਇਸ ਵਿੱਚ ਛਾਲ ਮਾਰਨ ਵਾਲੇ ਦੇ ਸਰੀਰ ਨਾਲ ਕੋਈ ਰੱਸੀ, ਹਾਰਨੈੱਸ ਜਾਂ ਸੇਫਟੀ ਬੈਲਟ ਨਹੀਂ ਬੰਨ੍ਹੀ ਹੁੰਦੀ। ਇਹੀ ਕਾਰਨ ਹੈ ਕਿ ਇਸ ਵੀਡੀਓ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਹਨ ਅਤੇ ਇੰਟਰਨੈੱਟ ‘ਤੇ ਇਸ ਐਡਵੈਂਚਰ ਸਪੋਰਟ ਦੀ ਸੁਰੱਖਿਆ ਨੂੰ ਲੈ ਕੇ ਇੱਕ ਨਵੀਂ ਚਰਚਾ ਛਿੜ ਗਈ ਹੈ।

ਵਾਇਰਲ ਹੋ ਰਹੀ ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਨੇਟੀਜ਼ਨਾਂ ਦਾ ਗੁੱਸਾ ਅਤੇ ਚਿੰਤਾ ਸਾਫ਼ ਤੌਰ ‘ਤੇ ਦੇਖਣ ਨੂੰ ਮਿਲ ਰਹੀ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਸੇਫਟੀ ਹਾਰਨੈੱਸ ਦੇ ਇੰਨੀ ਉੱਚਾਈ ਤੋਂ ਡਿੱਗਣਾ ਬਹੁਤ ਖਤਰਨਾਕ ਹੋ ਸਕਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਹਵਾ ਵਿੱਚ ਸਰੀਰ ਦਾ ਸੰਤੁਲਨ ਥੋੜ੍ਹਾ ਜਿਹਾ ਵੀ ਵਿਗੜ ਜਾਵੇ, ਤਾਂ ਗਰਦਨ, ਪਿੱਠ ਜਾਂ ਰੀੜ੍ਹ ਦੀ ਹੱਡੀ ਨੂੰ ਗੰਭੀਰ ਸੱਟ ਲੱਗ ਸਕਦੀ ਹੈ, ਜਿਸ ਦੇ ਲੰਬੇ ਸਮੇਂ ਤੱਕ ਨਤੀਜੇ ਭੁਗਤਣੇ ਪੈ ਸਕਦੇ ਹਨ।

ਲੋਕਾਂ ਨੇ ਇਹ ਸਵਾਲ ਵੀ ਉਠਾਇਆ ਹੈ ਕਿ ਜੇਕਰ ਕੋਈ ਹਾਦਸਾ ਹੋ ਜਾਵੇ, ਤਾਂ ਕੀ ਉੱਥੇ ਤੁਰੰਤ ਇਲਾਜ ਜਾਂ ਐਮਰਜੈਂਸੀ ਸਹਾਇਤਾ ਲਈ ਮਾਹਿਰਾਂ ਦੀ ਟੀਮ ਮੌਜੂਦ ਹੁੰਦੀ ਹੈ? ਨੇਟੀਜ਼ਨ ਇਸ ਐਕਸਟ੍ਰੀਮ ਐਡਵੈਂਚਰ ਸਪੋਰਟ ਦਾ ਆਯੋਜਨ ਕਰਨ ਵਾਲਿਆਂ ਤੋਂ ਸੁਰੱਖਿਆ ਸਰਟੀਫਿਕੇਟ ਅਤੇ ਸਰਕਾਰੀ ਮਨਜ਼ੂਰੀ ਦੇ ਸਬੂਤ ਮੰਗ ਰਹੇ ਹਨ। ਇੱਕ ਯੂਜ਼ਰ ਨੇ ਟਿੱਪਣੀ ਕਰਦਿਆਂ ਲਿਖਿਆ, “ਭਾਰਤ ਵਿੱਚ ਕਈ ਐਡਵੈਂਚਰ ਰਾਈਡਾਂ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਮੰਨੀਆਂ ਜਾਂਦੀਆਂ। ਨਾ ਤਾਂ ਹਰ ਥਾਂ ਸਖ਼ਤ ਨਿਯਮਾਂ ਦੀ ਪਾਲਣਾ ਹੁੰਦੀ ਹੈ ਅਤੇ ਨਾ ਹੀ ਨਿਯਮਿਤ ਜਾਂਚ। ਜੇ ਕੋਈ ਹਾਦਸਾ ਹੋ ਜਾਵੇ, ਤਾਂ ਜ਼ਿੰਮੇਵਾਰ ਲੋਕ ਅਕਸਰ ਬਚ ਨਿਕਲਦੇ ਹਨ ਅਤੇ ਮਾਮਲੇ ਸਾਲਾਂ ਤੱਕ ਅਦਾਲਤਾਂ ਵਿੱਚ ਲੰਬਿਤ ਰਹਿੰਦੇ ਹਨ।”

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਿਸ਼ੀਕੇਸ਼ ਵਿੱਚ ਐਡਵੈਂਚਰ ਸਪੋਰਟਸ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠੇ ਹੋਣ। ਪਿਛਲੇ ਸਾਲ ਨਵੰਬਰ ਵਿੱਚ ਵੀ ਰਿਸ਼ੀਕੇਸ਼ ਵਿੱਚ ਇੱਕ ਵੱਡਾ ਹਾਦਸਾ ਸਾਹਮਣੇ ਆਇਆ ਸੀ, ਜਦੋਂ ਬੰਜੀ ਜੰਪਿੰਗ ਦੌਰਾਨ ਰੱਸੀ ਟੁੱਟਣ ਕਾਰਨ ਇੱਕ ਸੈਲਾਨੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਇਸ ਨਵੀਂ ਵਾਇਰਲ ਵੀਡੀਓ ਨੇ ਲੋਕਾਂ ਦੇ ਮਨਾਂ ਵਿੱਚ ਉਸ ਪੁਰਾਣੇ ਡਰ ਨੂੰ ਇੱਕ ਵਾਰ ਫਿਰ ਤਾਜ਼ਾ ਕਰ ਦਿੱਤਾ ਹੈ ਅਤੇ ਐਡਵੈਂਚਰ ਗਤੀਵਿਧੀਆਂ ਦੀ ਸੁਰੱਖਿਆ ਨੂੰ ਲੈ ਕੇ ਚਰਚਾ ਛੇੜ ਦਿੱਤੀ ਹੈ।

ਕੀ ਹੈ SCAD ਜੰਪ ਅਤੇ ਇਹ ਕਿੰਨਾ ਸੁਰੱਖਿਅਤ ਹੈ? (What Is SCAD Jump And How Safe Is It?)

ਤਕਨੀਕੀ ਤੌਰ ‘ਤੇ ਦੇਖਿਆ ਜਾਵੇ ਤਾਂ SCAD (Suspended Catch Air Device) Jump ਦੁਨੀਆ ਭਰ ਵਿੱਚ ਮਸ਼ਹੂਰ ਇੱਕ ਐਡਵੈਂਚਰ ਸਪੋਰਟ ਹੈ। ਇਸ ਵਿੱਚ ਕਰੇਨ ਜਾਂ ਉੱਚੇ ਪਲੇਟਫਾਰਮ ਤੋਂ ਵਿਅਕਤੀ ਨੂੰ ਹੇਠਾਂ ਡਿੱਗਣ ਦਿੱਤਾ ਜਾਂਦਾ ਹੈ। ਹੇਠਾਂ ਇੱਕ ਖ਼ਾਸ ਕਿਸਮ ਦਾ ਮਲਟੀ-ਲੇਅਰ ਸੁਰੱਖਿਆ ਜਾਲ ਲੱਗਿਆ ਹੁੰਦਾ ਹੈ, ਜੋ ਡਿੱਗਣ ਦੇ ਝਟਕੇ ਨੂੰ ਸੋਖ ਲੈਂਦਾ ਹੈ ਅਤੇ ਪ੍ਰਭਾਵ ਨੂੰ ਘਟਾਉਂਦਾ ਹੈ। ਹਾਲਾਂਕਿ, ਇਸ ਦੀ ਸੁਰੱਖਿਆ ਲਈ ਕੁਝ ਅਹਿਮ ਸ਼ਰਤਾਂ ਦਾ ਪਾਲਣ ਕਰਨਾ ਲਾਜ਼ਮੀ ਹੁੰਦਾ ਹੈ। ਹੇਠਾਂ ਲੱਗਿਆ ਜਾਲ ਸਹੀ ਢੰਗ ਨਾਲ ਬੰਨ੍ਹਿਆ ਅਤੇ ਕੱਸਿਆ ਹੋਣਾ ਚਾਹੀਦਾ ਹੈ, ਵਜ਼ਨ ਨਾਲ ਜੁੜੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਹੋਣੀ ਚਾਹੀਦੀ ਹੈ ਅਤੇ ਮੌਕੇ ‘ਤੇ ਮੌਜੂਦ ਸਟਾਫ ਪੂਰੀ ਤਰ੍ਹਾਂ ਅਨੁਭਵ ਹੋਣੇ ਚਾਹੀਦੇ ਹਨ। ਬੰਜੀ ਜੰਪਿੰਗ ਵਿੱਚ ਰੱਸੀ ਵਿਅਕਤੀ ਦੇ ਸਰੀਰ ਨੂੰ ਕੰਟਰੋਲ ਕਰਦੀ ਹੈ, ਪਰ SCAD ਜੰਪ ਵਿੱਚ ਸੁਰੱਖਿਆ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਵਿਅਕਤੀ ਹੇਠਾਂ ਜਾਲ ‘ਤੇ ਕਿਸ ਸਥਿਤੀ ਵਿੱਚ ਡਿੱਗਦਾ ਹੈ। ਇਸ ਲਈ ਜੇਕਰ ਸੁਰੱਖਿਆ ਮਾਪਦੰਡਾਂ ਵਿੱਚ ਥੋੜ੍ਹੀ ਜਿਹੀ ਵੀ ਲਾਪਰਵਾਹੀ ਹੋ ਜਾਵੇ, ਤਾਂ ਗੰਭੀਰ ਹਾਦਸੇ ਦਾ ਖ਼ਤਰਾ ਪੈਦਾ ਹੋ ਸਕਦਾ ਹੈ।

ਇੱਥੇ ਦੇਖੋ ਵੀਡੀਓ

Follow Us
ਨਾਇਬ ਸੈਣੀ ਦਾ ਧੁਰੀ ਰੈਲੀ, ਇੰਡੀਆ ਗਠਜੋੜ ਦੀ ਮੀਟਿੰਗ, ਸੀਐਮ ਦਾ ਤਿੱਖਾ ਪਲਟਵਾਰ
ਨਾਇਬ ਸੈਣੀ ਦਾ ਧੁਰੀ ਰੈਲੀ, ਇੰਡੀਆ ਗਠਜੋੜ ਦੀ ਮੀਟਿੰਗ, ਸੀਐਮ ਦਾ ਤਿੱਖਾ ਪਲਟਵਾਰ...
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ...
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ...
ਬਰਾਬਰ ਨੰਬਰ ਆਉਣ ਦੇ ਬਾਅਦ ਵੀ ਦੂਜੇ ਨੰਬਰ 'ਤੇ ਆਈ ਕੁੜੀ ਦਾ ਸੀਐਮ ਨੂੰ ਸਿੱਧਾ ਸਵਾਲ, ਮੁੱਖ ਮੰਤਰੀ ਨੇ ਮਿੰਟਾਂ 'ਚ ਕੱਢਿਆ ਹੱਲ
ਬਰਾਬਰ ਨੰਬਰ ਆਉਣ ਦੇ ਬਾਅਦ ਵੀ ਦੂਜੇ ਨੰਬਰ 'ਤੇ ਆਈ ਕੁੜੀ ਦਾ ਸੀਐਮ ਨੂੰ ਸਿੱਧਾ ਸਵਾਲ, ਮੁੱਖ ਮੰਤਰੀ ਨੇ ਮਿੰਟਾਂ 'ਚ ਕੱਢਿਆ ਹੱਲ...
Mohali Office Murder: ਮੋਹਾਲੀ: ਦੇ ਆਫਿਸ 'ਚ ਕੁੜੀ ਦਾ ਚਾਕੂ ਮਾਰ ਕੇ ਕਤਲ, ਲੜਕੇ ਨੇ ਵੀ ਰੇਤਿਆ ਗਲਾ, ਹਾਲਤ ਨਾਜ਼ੁਕ
Mohali Office Murder: ਮੋਹਾਲੀ: ਦੇ ਆਫਿਸ 'ਚ ਕੁੜੀ ਦਾ ਚਾਕੂ ਮਾਰ ਕੇ ਕਤਲ, ਲੜਕੇ ਨੇ ਵੀ ਰੇਤਿਆ ਗਲਾ, ਹਾਲਤ ਨਾਜ਼ੁਕ...
ਭਾਰਤ ਅਲ ਨੀਨੋ ਦਾ ਖ਼ਤਰਾ, ਸਰਕਾਰ ਨੇ ਫਸਲ ਅਤੇ ਖਾਦ ਸੁਰੱਖਿਆ ਨੂੰ ਲੈ ਕੇ ਬਣਾਇਆ ਐਕਸ਼ਨ ਪਲਾਨ
ਭਾਰਤ ਅਲ ਨੀਨੋ ਦਾ ਖ਼ਤਰਾ,  ਸਰਕਾਰ ਨੇ ਫਸਲ ਅਤੇ ਖਾਦ ਸੁਰੱਖਿਆ ਨੂੰ ਲੈ ਕੇ ਬਣਾਇਆ ਐਕਸ਼ਨ ਪਲਾਨ...
ਪ੍ਰੀ ਮਾਨਸੂਨ ਦੀ ਬਾਰਿਸ਼ ਨੇ ਡੋਡਾ 'ਚ ਮਚਾਇਆ ਕਹਿਰ, ਲੈਂਡ ਸਲਾਈਡ ਦੀਆਂ ਡਰਾਉਣ ਵਾਲੀਆਂ ਤਸਵੀਰਾਂ
ਪ੍ਰੀ ਮਾਨਸੂਨ ਦੀ ਬਾਰਿਸ਼ ਨੇ ਡੋਡਾ 'ਚ ਮਚਾਇਆ ਕਹਿਰ, ਲੈਂਡ ਸਲਾਈਡ ਦੀਆਂ ਡਰਾਉਣ ਵਾਲੀਆਂ ਤਸਵੀਰਾਂ...
India Weather Update: ਦੇਸ਼ ਭਰ ਵਿੱਚ ਬਦਲੇਗਾ ਮੌਸਮ, ਪੰਜਾਬ, ਹਰਿਆਣਾ ਅਤੇ ਦਿੱਲੀ-NCR ਸਮੇਤ ਕਈ ਰਾਜਾਂ ਵਿੱਚ ਗਰਮੀ ਤੋਂ ਮਿਲੇਗੀ ਰਾਹਤ
India Weather Update: ਦੇਸ਼ ਭਰ ਵਿੱਚ ਬਦਲੇਗਾ ਮੌਸਮ, ਪੰਜਾਬ, ਹਰਿਆਣਾ ਅਤੇ ਦਿੱਲੀ-NCR ਸਮੇਤ ਕਈ ਰਾਜਾਂ ਵਿੱਚ ਗਰਮੀ ਤੋਂ ਮਿਲੇਗੀ ਰਾਹਤ...
"ਛਾਲ ਮਾਰੋ, ਛਾਲ ਮਾਰੋ!"... ਦਿੱਲੀ ਮਾਲਵੀਆ ਨਗਰ ਅੱਗ ਹਾਦਸੇ ਦਾ ਦਿਲ ਦਹਿਲਾ ਦੇਣ ਵਾਲਾ ਵੀਡੀਓ