Viral : ਡਿਲੀਵਰੀ ਬੁਆਏ ਦੀ ਸ਼ਰਮਨਾਕ ਹਰਕਤ! ਆਰਡਰ ਦੇਣ ਦੌਰਾਨ ਔਰਤ ਨੂੰ ਗਲਤ ਢੰਗ ਨਾਲ ਛੂਹਿਆ, CCTV ਫੁਟੇਜ Viral
Blinkit Delivery Boy Viral Video: ਔਰਤ ਨੇ ਇਹ ਦਾਅਵਾ ਕੀਤਾ ਕਿ ਸ਼ੁਰੂ ਵਿੱਚ ਕੰਪਨੀ ਨੇ ਉਸਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਸਿਰਫ਼ ਇਹ ਕਹਿ ਕੇ ਪੱਲਾ ਛੁੜਾ ਲਿਆ ਕਿ ਉਹ ਡਿਲੀਵਰੀ ਬੁਆਏ ਨੂੰ ਕਰੜੀ ਚੇਤਾਵਨੀ ਦੇਣਗੇ। ਪਰ, ਔਰਤ ਵੱਲੋਂ ਫੁਟੇਜ ਆਨਲਾਈਨ ਸ਼ੇਅਰ ਕਰਨ ਤੋਂ ਬਾਅਦ ਕੰਪਨੀ ਨੇ ਫੌਰਨ ਐਕਸ਼ਨ ਲੈਂਦਿਆਂ ਆਰੋਪੀ ਮੁੰਡੇ ਨੂੰ ਬਾਹਰ ਦਾ ਰਾਹ ਵਿਖਾ ਦਿੱਤਾ।
Image Credit source: Social Media
ਔਰਤਾਂ ਨਾਲ ਛੇੜਛਾੜ (Eve Teasing) ਦੇ ਮਾਮਲੇ ਹਰ ਕਿਤੇ ਸੁਣਨ ਨੂੰ ਮਿਲ ਜਾਂਦੇ ਹਨ। ਜਨਤਕ ਥਾਵਾਂ ਅਤੇ ਟ੍ਰਾਂਸਪੋਰਟ ਤੋਂ ਬਾਅਦ ਔਰਤਾਂ ਹੁਣ ਆਪਣੇ ਦਰਵਾਜ਼ਿਆਂ ‘ਤੇ ਵੀ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋਇਆ ਹੈ । ਜਿਸ ਵਿੱਚ ਬਲਿੰਕਿਟ ਡਿਲੀਵਰੀ ਬੁਆਏ (Blinkit Delivery Boy) ਨੇ ਮਹਿਲਾ ਗਾਹਕ ਨੂੰ ਅਣਉਚਿਤ ਢੰਗ ਨਾਲ ਛੂਹਣ ਦੀ ਕੋਸ਼ਿਸ਼ ਕੀਤੀ । ਉਸਦੀ ਸ਼ਰਮਨਾਕ ਹਰਕਤ ਘਰ ਦੇ ਬਾਹਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ।
ਇਹ ਹੈਰਾਨ ਕਰਨ ਵਾਲੀ ਘਟਨਾ 3 ਅਕਤੂਬਰ ਦੀ ਦੱਸੀ ਜਾ ਰਹੀ ਹੈ। X (ਪਹਿਲਾਂ ਟਵਿੱਟਰ) ਹੈਂਡਲ @eternalxflames_ ਵਲੋਂ ਸ਼ੇਅਰ ਕੀਤੀ ਗਈ 45-ਸਕਿੰਟ ਦੀ ਸੀਸੀਟੀਵੀ ਫੁਟੇਜ ਨੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ।
ਡਿਲੀਵਰੀ ਬੁਆਏ ਨੇ ਗਲਤ ਢੰਗ ਨਾਲ ਛੂਹਿਆ
ਵਾਇਰਲ ਫੁਟੇਜ ਦੇ ਮੁਤਾਬਕ ਬਲਿੰਕਿਟ ਡਿਲੀਵਰੀ ਬੁਆਏ ਸ਼ਾਮ 5 ਵਜੇ ਦੇ ਕਰੀਬ ਔਰਤ ਦਾ ਆਰਡਰ ਡਿਲੀਵਰ ਕਰਨ ਲਈ ਪਹੁੰਚਿਆ। ਵੀਡੀਓ ਵਿੱਚ ਤੁਸੀਂ ਔਰਤ ਨੂੰ ਪਾਰਸਲ ਲੈ ਕੇ ਪੇਮੈਂਟ ਕਰਦੇ ਦੇਖ ਸਕਦੇ ਹੋ । ਉਸੇ ਸਮ੍ਹੇਂ ਡਿਲੀਵਰੀ ਬੁਆਏ ਜਾਣਬੁੱਝ ਕੇ ਉਸਦੀ ਚੈਸਟ ਨੂੰ ਛੂਹਦਾ ਹੈ। ਉਸਦੇ ਅਸ਼ਲੀਲ ਵਿਵਹਾਰ ਤੋਂ ਘਬਰਾ ਕੇ ਔਰਤ ਤੁਰੰਤ ਪਿੱਛੇ ਹਟ ਜਾਂਦੀ ਹੈ।
ਔਰਤ ਨੇ ਘਟਨਾ ਦੀ ਫੁਟੇਜ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਉਸ ਨੇ ਬਲਿੰਕਿਟ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਸਨੇ ਇਹ ਵੀ ਦਾਅਵਾ ਕੀਤਾ ਕਿ ਕੰਪਨੀ ਨੇ ਸ਼ੁਰੂ ਵਿੱਚ ਉਸਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਸਿਰਫ਼ ਚੇਤਾਵਨੀ ਦੇ ਕੇ ਮੁੰਡੇ ਨੂੰ ਛੱਡ ਦਿੱਤਾ। ਫੁਟੇਜ ਨੂੰ ਆਨਲਾਈਨ ਸ਼ੇਅਰ ਕਰਨ ਤੋਂ ਬਾਅਦ ਕੰਪਨੀ ਵੀ ਤੁਰੰਤ ਹਰਕਤ ਵਿੱਚ ਆ ਗਈ ਅਤੇ ਆਰੋਪੀ ਮੁੰਡੇ ਤੇ ਐਕਸ਼ਨ ਲੈਂਦਿਆਂ ਉਸਨੂੰ ਬਾਹਰ ਕੱਢ ਦਿੱਤਾ।
ਬਲਿੰਕਿਟ ਨੇ ਦਿੱਤਾ ਜਵਾਬ
ਵੀਡੀਓ ਸਬੂਤ ਸਾਹਮਣੇ ਆਉਣ ਤੋਂ ਬਾਅਦ, ਬਲਿੰਕਿਟ ਨੇ ਤੁਰੰਤ ਕਾਰਵਾਈ ਕਰਦਿਆਂ ਡਿਲੀਵਰੀ ਬੁਆਏ ਦਾ ਕਾਂਟਰੈਕਟ ਖਤਮ ਕਰ ਦਿੱਤਾ ਗਿਆ ਹੈ ਅਤੇ ਉਸਨੂੰ ਕੰਪਨੀ ਤੋਂ ਬੈਨ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ
ਵੀਡੀਓ ਦੇਖੋ
This is what happened with me today while ordering from Blinkit. The delivery guy asked for my address again and then touched me inappropriately. This is NOT acceptable. @letsblinkit please take strict action. #Harassment #Safety @letsblinkit …is women safety is joke in India? pic.twitter.com/aAsjcT3mnO
— S🪐 (@eternalxflames_) October 3, 2025
