Viral: ਗਲਹਿਰੀ ਨੇ ਕੀਤਾ ਕਮਾਲ ਦਾ ਡਰਾਮਾ, ਇਸ ਤਰ੍ਹਾਂ ਬਣ ਗਈ ਖੁਦ ਹੀ ਪੀੜਤ; ਵੇਖੋ ਮਜ਼ੇਦਾਰ VIDEO
Viral Video: ਗਲਹਿਰੀਆਂ ਵੀ ਘੱਟ ਨਾਟਕਬਾਜ ਨਹੀਂ ਹੁੰਦੀਆਂ। ਉਹਨਾਂ ਨੂੰ ਵੀ ਪਤਾ ਹੁੰਦਾ ਹੈ ਕਿ ਕਦੋਂ ਤੇ ਕਿੱਥੇ ਕਿਹੜਾ ਡਰਾਮਾ ਕਰਨਾ ਹੈ। ਹੁਣ ਇਸ ਗਲਹਿਰੀ ਨੂੰ ਹੀ ਵੇਖ ਲਵੋ। ਇਸ ਤੋਂ ਘਰ 'ਚ ਰੱਖਿਆ ਝਾੜੂ ਗਲਤੀ ਨਾਲ ਡਿੱਗ ਗਿਆ ਤਾਂ ਇਸ ਨੇ ਅਜਿਹਾ ਨਾਟਕ ਕੀਤਾ ਜਿਵੇਂ ਕਿ ਝਾੜੂ ਇਸ ਦੇ ਉੱਤੇ ਡਿੱਗਿਆ ਹੋਵੇ ਤੇ ਇਸ ਨੂੰ ਬਹੁਤ ਚੋਟ ਆ ਗਈ ਹੋਵੇ।
Image Credit source: X/@AMAZlNGNATURE
ਨਾਟਕ ਕਰਨਾ ਸਿਰਫ਼ ਇਨਸਾਨਾਂ ਨੂੰ ਹੀ ਨਹੀਂ ਆਉਂਦਾ, ਜਾਨਵਰ ਵੀ ਵਕਤ ਪੈਂਦੇ ਬਹੁਤ ਵਧੀਆ ਡਰਾਮਾ ਕਰਦੇ ਹਨ ਦੇਖਣ ਵਾਲੇ ਵੀ ਹੈਰਾਨ ਹੋ ਜਾਂਦੇ ਹਨ। ਸੋਸ਼ਲ ਮੀਡੀਆ ‘ਤੇ ਅੱਜਕੱਲ੍ਹ ਇੱਕ ਗਲਹਿਰੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੇ ਆਪਣੇ ਨਾਟਕ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਆਮ ਤੌਰ ‘ਤੇ ਗਲਹਿਰੀਆਂ ਦਰੱਖਤਾਂ ‘ਤੇ ਦੌੜਦੀਆਂ, ਕੁਦਦੀਆਂ ਜਾਂ ਕੁਝ ਖਾਂਦੀਆਂ ਹੀ ਦਿਖਾਈ ਦਿੰਦੀਆਂ ਹਨ, ਪਰ ਇਸ ਵੀਡੀਓ ‘ਚ ਗਲਹਿਰੀ ਅਜਿਹਾ ਡਰਾਮਾ ਕਰਦੀ ਨਜ਼ਰ ਆ ਰਹੀ ਹੈ ਕਿ ਲੋਕ ਕਹਿਣ ਲੱਗੇ— “ਇਸ ਨੂੰ ਤਾਂ ਆਸਕਰ ਮਿਲਣਾ ਚਾਹੀਦਾ!”
ਵੀਡੀਓ ‘ਚ ਦਿਖਾਈ ਦਿੰਦਾ ਹੈ ਕਿ ਇੱਕ ਵੱਡੀ ਗਲਹਿਰੀ ਘਰ ਦੇ ਅੰਦਰ ਮਜ਼ੇ ਨਾਲ ਖੇਡ ਰਹੀ ਹੁੰਦੀ ਹੈ। ਅਚਾਨਕ ਉੱਥੇ ਪਿਆ ਝਾੜੂ ਡਿੱਗ ਜਾਂਦਾ ਹੈ। ਗਲਹਿਰੀ ਘਬਰਾ ਜਾਂਦੀ ਹੈ, ਸੋਚਦੀ ਹੈ ਕਿ ਇੱਥੋਂ ਭੱਜ ਜਾਣਾ ਚਾਹੀਦਾ ਹੈ। ਪਰ ਫਿਰ ਇਸ ਦੇ ਦਿਮਾਗ ‘ਚ ਸ਼ਰਾਰਤ ਆਉਂਦੀ ਹੈ ਤੇ ਇਹ ਖੁਦ ਨੂੰ ਪੀੜਤ ਬਣਾਉਣ ਦੀ ਸੋਚਦੀ ਹੈ। ਫਿਰ ਇਹ ਝਾੜੂ ਦੀ ਡੰਡੀ ਨੂੰ ਖਿੱਚ ਕੇ ਆਪਣੇ ਗਰਦਨ ਕੋਲ ਲਿਆਉਂਦੀ ਹੈ ਤੇ ਅਜਿਹਾ ਨਾਟਕ ਕਰਦੀ ਹੈ ਜਿਵੇਂ ਇਹ ਇਸ ਦੇ ਉੱਤੇ ਡਿੱਗਿਆ ਹੋਵੇ ਤੇ ਉਹ ਬੇਹੋਸ਼ ਹੋ ਗਈ ਹੋਵੇ।
ਗਜਬ ਦੀ ਨਾਟਕਬਾਜ ਗਲਹਿਰੀ
ਇਹ ਮਜ਼ੇਦਾਰ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ X (ਟਵਿੱਟਰ) ਤੇ @AMAZlNGNATURE ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਕੈਪਸ਼ਨ ‘ਚ ਲਿਖਿਆ ਹੈ— “ਗਲਹਿਰੀ ਨੇ ਝਾੜੂ ਸੁੱਟ ਦਿੱਤਾ ਤੇ ਫਿਰ ਖੁਦ ਨੂੰ ਹੀ ਪੀੜਤ ਦੱਸਣ ਲੱਗੀ।” 24 ਸਕਿੰਟ ਦੇ ਇਸ ਵੀਡੀਓ ਨੂੰ ਹੁਣ ਤੱਕ 1 ਲੱਖ 67 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਲੱਖਾਂ ਲੋਕਾਂ ਨੇ ਇਸ ਨੂੰ ਲਾਈਕ ਕੀਤਾ ਹੈ ਤੇ ਕਈਆਂ ਨੇ ਕਮੈਂਟ ਵੀ ਕੀਤੇ ਹਨ।
ਕਿਸੇ ਨੇ ਇਸ ਗਲਹਿਰੀ ਨੂੰ “ਕੁਦਰਤ ਦੀ ਸਭ ਤੋਂ ਵਧੀਆ ਅਦਾਕਾਰਾ” ਕਿਹਾ, ਤਾਂ ਕਿਸੇ ਨੇ ਕਿਹਾ— “ਗਲਹਿਰੀ ਨੂੰ ਆਸਕਰ ਦਿਓ, ਇਸ ਨੂੰ ਦਰਦ ਵੀ ਮਹਿਸੂਸ ਹੋ ਰਿਹਾ ਹੈ ਤੇ ਕੈਮਰਾ ਕਿੱਥੇ ਹੈ, ਇਹ ਵੀ ਪਤਾ ਹੈ!” ਇੱਕ ਯੂਜ਼ਰ ਨੇ ਲਿਖਿਆ— “ਬਹੁਤ ਚਲਾਕ ਗਲਹਿਰੀ ਹੈ। ਝਾੜੂ ਡਿਗਾ ਕੇ ਫਿਰ ਮਾਸੂਮ ਬਣ ਜਾਣਾ— ਵਾਕਈ ਕਮੇਡੀ ਟੈਲੇਂਟ!” ਹੋਰ ਇੱਕ ਯੂਜ਼ਰ ਨੇ ਕਿਹਾ— “ਇਹ ਤਾਂ ਪੂਰੀ ਡਰਾਮਾ ਕਵੀਨ ਹੈ!”
ਇੱਥੇ ਵੇਖੋ ਵੀਡੀਓ
Squirrel knocks broom down then pretends to be a victim pic.twitter.com/4IQUzDbxjw
— Nature is Amazing ☘️ (@AMAZlNGNATURE) October 25, 2025ਇਹ ਵੀ ਪੜ੍ਹੋ
