ਪੰਜਾਬਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

ਕਾਨਪੁਰ ਟੈਸਟ ਤੋਂ ਬਾਅਦ ਖਤਮ ਹੋਵੇਗਾ ਇਸ ਖਿਡਾਰੀ ਦਾ ਕਰੀਅਰ! ਅਚਾਨਕ ਸੰਨਿਆਸ ਲੈਣ ਦਾ ਐਲਾਨ

ਕਾਨਪੁਰ ਟੈਸਟ ਮੈਚ ਤੋਂ ਪਹਿਲਾਂ ਬੰਗਲਾਦੇਸ਼ ਦੇ ਮਹਾਨ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਦੋ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਉਹ ਬੰਗਲਾਦੇਸ਼ ਲਈ ਇਕ ਫਾਰਮੈਟ 'ਚ ਖੇਡਣਾ ਜਾਰੀ ਰੱਖੇਗਾ।

ਕਾਨਪੁਰ ਟੈਸਟ ਤੋਂ ਬਾਅਦ ਖਤਮ ਹੋਵੇਗਾ ਇਸ ਖਿਡਾਰੀ ਦਾ ਕਰੀਅਰ! ਅਚਾਨਕ ਸੰਨਿਆਸ ਲੈਣ ਦਾ ਐਲਾਨ
ਕਾਨਪੁਰ ਟੈਸਟ ਤੋਂ ਬਾਅਦ ਖਤਮ ਹੋਵੇਗਾ ਇਸ ਖਿਡਾਰੀ ਦਾ ਕਰੀਅਰ! ਅਚਾਨਕ ਸੰਨਿਆਸ ਲੈਣ ਦਾ ਐਲਾਨ (Pic Credit: PTI)
Follow Us
tv9-punjabi
| Updated On: 26 Sep 2024 19:07 PM

ਟੀਮ ਇੰਡੀਆ ਅਤੇ ਬੰਗਲਾਦੇਸ਼ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਅਤੇ ਆਖਰੀ ਮੈਚ 27 ਸਤੰਬਰ ਤੋਂ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਬੰਗਲਾਦੇਸ਼ ਦੇ ਮਹਾਨ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਦੋ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਤੁਰੰਤ ਪ੍ਰਭਾਵ ਨਾਲ ਟੀ-20 ਅੰਤਰਰਾਸ਼ਟਰੀ ਕ੍ਰਿਕਟ ਨੂੰ ਛੱਡ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਟੈਸਟ ਫਾਰਮੈਟ ਤੋਂ ਕਦੋਂ ਸੰਨਿਆਸ ਲੈਣਗੇ।

ਸ਼ਾਕਿਬ ਅਲ ਹਸਨ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ

ਸ਼ਾਕਿਬ ਅਲ ਹਸਨ ਨੇ ਕਾਨਪੁਰ ਟੈਸਟ ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਸ਼ਾਕਿਬ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਨੂੰ ਅਗਲੇ ਮਹੀਨੇ ਮੀਰਪੁਰ ‘ਚ ਦੱਖਣੀ ਅਫਰੀਕਾ ਖਿਲਾਫ ਘਰੇਲੂ ਸੀਰੀਜ਼ ਦੇ ਅੰਤ ‘ਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਇੱਛਾ ਜ਼ਾਹਰ ਕੀਤੀ ਹੈ। ਪਰ ਜੇਕਰ ਸ਼ਾਕਿਬ ਅਲ ਹਸਨ ਨੂੰ ਉਸ ਸੀਰੀਜ਼ ‘ਚ ਖੇਡਣ ਲਈ ਸੁਰੱਖਿਆ ਮਨਜ਼ੂਰੀ ਨਹੀਂ ਮਿਲਦੀ ਹੈ ਤਾਂ ਕਾਨਪੁਰ ਟੈਸਟ ਮੈਚ ਉਨ੍ਹਾਂ ਦੇ ਟੈਸਟ ਕਰੀਅਰ ਦਾ ਆਖਰੀ ਮੈਚ ਹੋਵੇਗਾ।

ਸ਼ਾਕਿਬ ਅਲ ਹਸਨ ਨੇ ਕਿਹਾ, ‘ਮੈਂ ਬੀਸੀਬੀ ਨੂੰ ਮੀਰਪੁਰ ‘ਚ ਆਪਣਾ ਆਖਰੀ ਟੈਸਟ ਖੇਡਣ ਦੀ ਇੱਛਾ ਜ਼ਾਹਰ ਕੀਤੀ ਹੈ। ਮੈਂ ਬੀਸੀਬੀ ਨੂੰ ਇਹ ਦੱਸ ਦਿੱਤਾ ਹੈ, ਉਹ ਮੇਰੇ ਨਾਲ ਸਹਿਮਤ ਹਨ। ਉਹ ਹਰ ਚੀਜ਼ ਦਾ ਇੰਤਜ਼ਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਮੈਂ ਬੰਗਲਾਦੇਸ਼ ਜਾ ਸਕਾਂ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕਾਨਪੁਰ ‘ਚ ਭਾਰਤ ਦੇ ਖਿਲਾਫ ਮੈਚ ਟੈਸਟ ਕ੍ਰਿਕਟ ‘ਚ ਮੇਰਾ ਆਖਰੀ ਮੈਚ ਹੋਵੇਗਾ ਇਸ ਦੇ ਨਾਲ ਹੀ ਸ਼ਾਕਿਬ ਨੇ ਟੀ-20 ਤੋਂ ਸੰਨਿਆਸ ਲੈਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਆਪਣਾ ਆਖਰੀ ਮੈਚ ਟੀ-20 ਵਿਸ਼ਵ ਕੱਪ 2024 ‘ਚ ਖੇਡ ਚੁੱਕੇ ਹਨ।

ਬੰਗਲਾਦੇਸ਼ ਦੇ ਸਭ ਤੋਂ ਸਫਲ ਖਿਡਾਰੀਆਂ ਵਿੱਚੋਂ ਇੱਕ

ਸ਼ਾਕਿਬ ਅਲ ਹਸਨ ਨੂੰ ਬੰਗਲਾਦੇਸ਼ ਦੇ ਸਭ ਤੋਂ ਸਫਲ ਖਿਡਾਰੀਆਂ ਵਿੱਚ ਗਿਣਿਆ ਜਾਂਦਾ ਹੈ। ਇਸ ਦੇ ਨਾਲ ਹੀ ਸ਼ਾਕਿਬ ਦੁਨੀਆ ਦੇ ਸਰਵਸ੍ਰੇਸ਼ਠ ਆਲਰਾਊਂਡਰਾਂ ‘ਚੋਂ ਇੱਕ ਹਨ। ਉਹ ਬੰਗਲਾਦੇਸ਼ ਲਈ ਹੁਣ ਤੱਕ 70 ਟੈਸਟ ਮੈਚ ਖੇਡ ਚੁੱਕੇ ਹਨ। ਇਸ ਦੌਰਾਨ ਸ਼ਾਕਿਬ ਅਲ ਹਸਨ ਨੇ 4600 ਦੌੜਾਂ ਬਣਾਈਆਂ ਹਨ, ਜਿਸ ‘ਚ 31 ਅਰਧ ਸੈਂਕੜੇ ਅਤੇ 5 ਸੈਂਕੜੇ ਸ਼ਾਮਲ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਨ੍ਹਾਂ ਮੈਚਾਂ ‘ਚ 242 ਵਿਕਟਾਂ ਵੀ ਲਈਆਂ ਹਨ। ਜਿਸ ਵਿੱਚ 19 ਪਾਰੀਆਂ ਵਿੱਚ 5 ਵਿਕਟਾਂ ਲੈਣ ਦਾ ਕਾਰਨਾਮਾ ਵੀ ਸ਼ਾਮਲ ਹੈ।

ਉਥੇ ਹੀ, ਜੇਕਰ ਅਸੀਂ ਉਸਦੇ T20I ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬੰਗਲਾਦੇਸ਼ ਲਈ ਕੁੱਲ 129 ਮੈਚ ਖੇਡੇ। ਇਨ੍ਹਾਂ ਮੈਚਾਂ ‘ਚ ਸ਼ਾਕਿਬ ਅਲ ਹਸਨ ਨੇ 2551 ਦੌੜਾਂ ਬਣਾਈਆਂ ਅਤੇ 149 ਵਿਕਟਾਂ ਵੀ ਲਈਆਂ। ਇਸ ਤੋਂ ਇਲਾਵਾ ਸ਼ਾਕਿਬ ਅਲ ਹਸਨ ਨੇ ਬੰਗਲਾਦੇਸ਼ ਲਈ 247 ਵਨਡੇ ਮੈਚ ਵੀ ਖੇਡੇ ਹਨ। ਜਿਸ ‘ਚ ਉਨ੍ਹਾਂ ਦੇ ਨਾਂ 7570 ਦੌੜਾਂ ਅਤੇ 317 ਵਿਕਟਾਂ ਹਨ। ਪਰ ਉਨ੍ਹਾਂ ਨੇ ਵਨਡੇ ਫਾਰਮੈਟ ‘ਤੇ ਕੋਈ ਅਪਡੇਟ ਨਹੀਂ ਦਿੱਤਾ ਹੈ। ਅਜਿਹੇ ‘ਚ ਉਹ ਇਸ ਫਾਰਮੈਟ ‘ਚ ਖੇਡਣਾ ਜਾਰੀ ਰੱਖ ਸਕਦੇ ਹਨ।

ਪ੍ਰੋਫੈਸਰ ਨੂੰ ਦਿੱਤੀ ਧਮਕੀ, ਫਿਰ ਕਲਾਸ 'ਚ ਥੁੱਕਿਆ ਤੇ ਬਾਹਰ ਚਲਾ ਗਿਆ ਵਿਦਿਆਰਥੀ, ਦੇਖੋ ਵੀਡੀਓ
ਪ੍ਰੋਫੈਸਰ ਨੂੰ ਦਿੱਤੀ ਧਮਕੀ, ਫਿਰ ਕਲਾਸ 'ਚ ਥੁੱਕਿਆ ਤੇ ਬਾਹਰ ਚਲਾ ਗਿਆ ਵਿਦਿਆਰਥੀ, ਦੇਖੋ ਵੀਡੀਓ...
ਪਟਿਆਲਾ ਦੀ Law University 'ਚ VC 'ਤੇ ਭੜਕੀਆਂ ਵਿਦਿਆਰਥਣਾ, ਜਾਣੋ ਕੀ ਹੈ ਕਾਰਨ?
ਪਟਿਆਲਾ ਦੀ Law University 'ਚ VC 'ਤੇ ਭੜਕੀਆਂ ਵਿਦਿਆਰਥਣਾ, ਜਾਣੋ ਕੀ ਹੈ ਕਾਰਨ?...
'ਕਾਂਗਰਸ ਸੱਤਾ 'ਚ ਆਈ ਤਾਂ ਸ਼ੰਭੂ ਬਾਰਡਰ ਖੋਲ੍ਹ ਦਿੱਤਾ ਜਾਵੇਗਾ', ਭੁਪਿੰਦਰ ਸਿੰਘ ਹੁੱਡਾ ਦਾ ਕਿਸਾਨਾਂ ਨਾਲ ਵੱਡਾ ਵਾਅਦਾ
'ਕਾਂਗਰਸ ਸੱਤਾ 'ਚ ਆਈ ਤਾਂ ਸ਼ੰਭੂ ਬਾਰਡਰ ਖੋਲ੍ਹ ਦਿੱਤਾ ਜਾਵੇਗਾ', ਭੁਪਿੰਦਰ ਸਿੰਘ ਹੁੱਡਾ ਦਾ ਕਿਸਾਨਾਂ ਨਾਲ ਵੱਡਾ ਵਾਅਦਾ...
CM ਮਾਨ ਨੇ ਪੰਜਾਬ 'ਚ 30 ਹੋਰ ਨਵੇਂ ਮੁਹੱਲਾ ਕਲੀਨਿਕਾਂ ਦਾ ਕੀਤਾ ਉਦਘਾਟਨ
CM ਮਾਨ ਨੇ ਪੰਜਾਬ 'ਚ 30 ਹੋਰ ਨਵੇਂ ਮੁਹੱਲਾ ਕਲੀਨਿਕਾਂ ਦਾ ਕੀਤਾ ਉਦਘਾਟਨ...
Atishi: ਆਤਿਸ਼ੀ ਨੇ ਸੰਭਾਲੀ ਦਿੱਲੀ ਦੇ ਸੀਐਮ ਦੀ ਕਮਾਨ ਪਰ ਜਰੀਵਾਲ ਦੀ ਕੁਰਸੀ ਤੇ ਨਹੀਂ ਬੈਠੀ ਕੇ
Atishi: ਆਤਿਸ਼ੀ ਨੇ ਸੰਭਾਲੀ ਦਿੱਲੀ ਦੇ ਸੀਐਮ ਦੀ ਕਮਾਨ ਪਰ ਜਰੀਵਾਲ ਦੀ ਕੁਰਸੀ ਤੇ ਨਹੀਂ ਬੈਠੀ ਕੇ...
Delhi New CM Atishi: ਕੀ ਹੈ ਆਤਿਸ਼ੀ ਦੇ ਮੁੱਖ ਮੰਤਰੀ ਬਣਨ ਦੀ ਪੂਰੀ ਕਹਾਣੀ? ਜਾਣੋ Inside Story
Delhi New CM Atishi: ਕੀ ਹੈ ਆਤਿਸ਼ੀ ਦੇ ਮੁੱਖ ਮੰਤਰੀ ਬਣਨ ਦੀ ਪੂਰੀ ਕਹਾਣੀ? ਜਾਣੋ Inside Story...
ਕੇਜਰੀਵਾਲ ਦੀ ਥਾਂ ਆਤਿਸ਼ੀ ਬਣੀ ਦਿੱਲੀ ਦੇ ਮੁੱਖ ਮੰਤਰੀ, 5 ਮੰਤਰੀਆਂ ਨੇ ਵੀ ਚੁੱਕੀ ਸਹੁੰ
ਕੇਜਰੀਵਾਲ ਦੀ ਥਾਂ ਆਤਿਸ਼ੀ ਬਣੀ ਦਿੱਲੀ ਦੇ ਮੁੱਖ ਮੰਤਰੀ, 5 ਮੰਤਰੀਆਂ ਨੇ ਵੀ ਚੁੱਕੀ ਸਹੁੰ...
ਪਾਕਿਸਤਾਨ ਦੇ ਮੀਡੀਆ ਨੇ ਜੰਮੂ-ਕਸ਼ਮੀਰ ਦੀਆਂ ਚੋਣਾਂ ਬਾਰੇ ਕੀ ਲਿਖਿਆ?
ਪਾਕਿਸਤਾਨ ਦੇ ਮੀਡੀਆ ਨੇ ਜੰਮੂ-ਕਸ਼ਮੀਰ ਦੀਆਂ ਚੋਣਾਂ ਬਾਰੇ ਕੀ ਲਿਖਿਆ?...
Interview: ਰਿਲੀਜ਼ ਹੁੰਦਿਆਂ ਹੀ Jahankilla ਨੇ ਬਣਾਈ ਫੈਨਜ਼ ਦੇ ਦਿਲਾਂ 'ਚ ਥਾਂ... ਫਿਲਮ ਦੀ ਸਟਾਰ ਕਾਸਟ ਨਾਲ ਕਰੋ ਮੁਲਾਕਾਤ
Interview: ਰਿਲੀਜ਼ ਹੁੰਦਿਆਂ ਹੀ Jahankilla ਨੇ ਬਣਾਈ ਫੈਨਜ਼ ਦੇ ਦਿਲਾਂ 'ਚ ਥਾਂ... ਫਿਲਮ ਦੀ ਸਟਾਰ ਕਾਸਟ ਨਾਲ ਕਰੋ ਮੁਲਾਕਾਤ...
Ravneet Bittu on Rahul Gandhi: ਰਾਹੁਲ ਗਾਂਧੀ ਵਾਲੇ ਬਿਆਨ ਤੇ ਰਵਨੀਤ ਬਿੱਟੂ ਕਾਇਮ, ਬੋਲੇ ਮੈਂ ਕਿਉਂ ਮੰਗਾਂ ਮੁਆਫ਼ੀ
Ravneet Bittu on Rahul Gandhi: ਰਾਹੁਲ ਗਾਂਧੀ ਵਾਲੇ ਬਿਆਨ ਤੇ ਰਵਨੀਤ ਬਿੱਟੂ ਕਾਇਮ, ਬੋਲੇ ਮੈਂ ਕਿਉਂ ਮੰਗਾਂ ਮੁਆਫ਼ੀ...
ਹਿਜ਼ਬੁੱਲਾ ਪੇਜ਼ਰ ਧਮਾਕਾ: ਕੀ ਅਜਿਹੇ ਡੀਕੋਡ ਕੀਤੇ ਸਾਈਬਰ ਹਮਲੇ ਤੁਹਾਡੇ ਸਮਾਰਟਫੋਨ 'ਤੇ ਵੀ ਹੋ ਸਕਦੇ ਹਨ?
ਹਿਜ਼ਬੁੱਲਾ ਪੇਜ਼ਰ ਧਮਾਕਾ: ਕੀ ਅਜਿਹੇ ਡੀਕੋਡ ਕੀਤੇ ਸਾਈਬਰ ਹਮਲੇ ਤੁਹਾਡੇ ਸਮਾਰਟਫੋਨ 'ਤੇ ਵੀ ਹੋ ਸਕਦੇ ਹਨ?...
Congress Protest: ਰਾਹੁਲ 'ਤੇ ਦਿੱਤੇ ਬਿਆਨ ਤੋਂ ਨਾਰਾਜ਼ ਕਾਂਗਰਸ ਨੇ ਕੇਂਦਰੀ ਮੰਤਰੀ ਬਿੱਟੂ ਦੇ ਫੂਕੇ ਪੁਤਲੇ
Congress Protest: ਰਾਹੁਲ 'ਤੇ ਦਿੱਤੇ ਬਿਆਨ ਤੋਂ ਨਾਰਾਜ਼ ਕਾਂਗਰਸ ਨੇ ਕੇਂਦਰੀ ਮੰਤਰੀ ਬਿੱਟੂ ਦੇ ਫੂਕੇ ਪੁਤਲੇ...
Lebanon Pagers Explode: ਪੇਜਰ ਬਣਾਉਣ ਵਾਲੀ ਤਾਈਵਾਨੀ ਕੰਪਨੀ ਗੋਲਡ ਅਪੋਲੋ ਨੇ ਕੀ ਕਿਹਾ?
Lebanon Pagers Explode: ਪੇਜਰ ਬਣਾਉਣ ਵਾਲੀ ਤਾਈਵਾਨੀ ਕੰਪਨੀ ਗੋਲਡ ਅਪੋਲੋ ਨੇ ਕੀ ਕਿਹਾ?...
CM ਦੀ ਕੁਰਸੀ ਦੇ 7 ਦਾਅਵੇਦਾਰ...ਫਿਰ ਆਤਿਸ਼ੀ ਨੂੰ ਹੀ ਕਿਉਂ ਮਿਲੀ ਕਮਾਂਡ?
CM ਦੀ ਕੁਰਸੀ ਦੇ 7 ਦਾਅਵੇਦਾਰ...ਫਿਰ ਆਤਿਸ਼ੀ ਨੂੰ ਹੀ ਕਿਉਂ ਮਿਲੀ ਕਮਾਂਡ?...