ਪਿਤਾ ਨੂੰ ਜੱਫੀ ਪਾ ਕੇ ਰੋਣ ਲੱਗੀ ਜੇਮਿਮਾ ਰੌਡ੍ਰਿਗਸ, ਜਿੱਤ ਤੋਂ ਬਾਅਦ ਪਰਿਵਾਰ ਨੇ ਲਾਇਆ ਗਲੇ
Women's World Cup 2025: ਜੇਮੀਮਾ ਰੌਡ੍ਰਿਗਸ ਦਾ ਆਪਣੇ ਪਿਤਾ ਨੂੰ ਜੱਫੀ ਪਾਉਂਦੇ ਹੋਏ ਵੀਡਿਓ ਬਹੁਤ ਕੁਝ ਬਿਆਨ ਕਰਦਾ ਹੈ। ਹਾਲਾਂਕਿ, ਜੇਮੀਮਾ ਦਾ ਭਾਵਨਾਤਮਕ ਪਲ ਉਨ੍ਹਾਂ ਦੇ ਪਿਤਾ ਨਾਲ ਹੀ ਨਹੀਂ ਰੁਕਿਆ, ਪਰਿਵਾਰ ਦੇ ਹਰ ਮੈਂਬਰ ਨੇ ਉਨ੍ਹਾਂ ਨੂੰ ਗਲੇ ਲਗਾਇਆ। ਆਪਣੇ ਪਿਤਾ ਤੋਂ ਬਾਅਦ ਆਪਣੀ ਮਾਂ ਨੂੰ ਜੱਫੀ ਪਾਉਂਦੀ ਹੋਏ ਜੇਮੀਮਾ ਵੀ ਵੀਡਿਓ ਵਿੱਚ ਭਾਵੁਕਤਾ ਦਿਖਾਈ ਦਿੱਤੀ।
Photo: Instagram
ਜੇਮੀਮਾ ਰੌਡ੍ਰਿਗਸ ਦਾ ਨਾਮ ਭਾਰਤੀ ਮਹਿਲਾ ਕ੍ਰਿਕਟ ਵਿੱਚ ਵੈਸੇ ਤਾਂ ਕਿਸੇ ਪਹਿਚਾਣ ਦਾ ਮੋਹਤਾਜ਼ ਨਹੀਂ ਸੀ, ਪਰ ਹੁਣ ਇਹ ਕਦੇ ਨਾ ਭੁਲਣ ਵਾਲਾ ਨਾਮ ਬਣ ਗਿਆ ਹੈ। 2025 ਦੇ ਮਹਿਲਾ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਵਿਰੁੱਧ ਭਾਰਤ ਦੀ ਰਿਕਾਰਡ ਤੋੜ ਜਿੱਤ ਤੋਂ ਬਾਅਦ, ਜੇਮੀਮਾ ਨੇ ਹਮੇਸ਼ਾ ਲਈ ਕ੍ਰਿਕਟ ਪ੍ਰਸ਼ੰਸਕਾਂ ਦੇ ਦਿਲਾਂ ਅਤੇ ਦਿਮਾਗਾਂ ਵਿੱਚ ਆਪਣਾ ਨਾਮ ਛਾਪ ਦਿੱਤਾ ਹੈ। ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਜੇਮੀਮਾ ਨੇ ਜੋ ਪ੍ਰਾਪਤ ਕੀਤਾ ਉਹ ਨਾ ਸਿਰਫ਼ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਇੱਕ ਮਾਣ ਵਾਲਾ ਪਲ ਸੀ, ਸਗੋਂ ਉਨ੍ਹਾਂ ਦੇ ਪਿਤਾ ਲਈ ਵੀ ਮਾਣ ਵਾਲਾ ਪਲ ਸੀ। ਜਦੋਂ ਪਿਤਾ ਅਤੇ ਧੀ ਆਸਟ੍ਰੇਲੀਆ ਉੱਤੇ ਭਾਰਤ ਦੀ ਸੈਮੀਫਾਈਨਲ ਜਿੱਤ ਤੋਂ ਬਾਅਦ ਮਿਲੇ ਤਾਂ ਉਹ ਪਲ ਭਾਵੁਕ ਕਰਨ ਵਾਲਾ ਸੀ।
ਆਪਣੇ ਪਿਤਾ ਨੂੰ ਜੱਫੀ ਪਾ ਕੇ ਰੋਈ ਜੇਮਿਮਾ
ਭਾਰਤ ਨੂੰ ਜਿੱਤ ਵੱਲ ਲੈ ਜਾਣ ਤੋਂ ਬਾਅਦ, ਜੇਮੀਮਾ ਰੌਡ੍ਰਿਗਸ ਦਾ ਇੱਕ ਵੀਡਿਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਆਪਣੇ ਪਿਤਾ ਨੂੰ ਜੱਫੀ ਪਾਉਂਦੇ ਹੋਏ ਰੋ ਰਹੀ ਹੈ। ਵੀਡਿਓ ਵਿੱਚ ਦਿਖਾਈ ਦੇਣ ਵਾਲੇ ਹੰਝੂ ਇੱਕ ਪਿਤਾ ਅਤੇ ਉਨ੍ਹਾਂ ਦੀ ਧੀ ਦੀ ਖੁਸ਼ੀ ਦੇ ਹਨ। ਇਹ ਮਾਣ ਦੇ ਹੰਝੂ ਹਨ। ਇਹ ਉਸੇ ਦਿਨ ਲਈ ਸੀ ਕਿ ਜੇਮੀਮਾ ਦੇ ਪਿਤਾ ਨੇ ਆਪਣੀ ਧੀ ਨੂੰ ਇੱਕ ਖਿਡਾਰੀ ਬਣਾਇਆ ਸੀ। ਇਹ ਉਸੇ ਦਿਨ ਲਈ ਸੀ ਜਦੋਂ ਜੇਮੀਮਾ ਨੇ ਆਪਣੇ ਹੱਥਾਂ ਵਿੱਚ ਬੱਲਾ ਚੁੱਕਿਆ ਸੀ। ਜਦੋਂ ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਉਸ ਦੇ ਸਾਰੇ ਸੁਪਨੇ ਅਤੇ ਇੱਛਾਵਾਂ ਇੱਕ ਝਟਕੇ ਵਿੱਚ ਸੱਚ ਹੋ ਗਈਆਂ, ਤਾਂ ਪਿਤਾ ਅਤੇ ਧੀ ਦੋਵੇਂ ਆਪਣੀਆਂ ਭਾਵਨਾਵਾਂ ਨੂੰ ਕਾਬੂ ਨਹੀਂ ਕਰ ਸਕੇ।
ਪੂਰੇ ਪਰਿਵਾਰ ਨੇ ਗਲੇ ਨਾਲ ਲਾਇਆ
ਜੇਮੀਮਾ ਰੌਡ੍ਰਿਗਸਦਾ ਆਪਣੇ ਪਿਤਾ ਨੂੰ ਜੱਫੀ ਪਾਉਂਦੇ ਹੋਏ ਵੀਡਿਓ ਬਹੁਤ ਕੁਝ ਬਿਆਨ ਕਰਦਾ ਹੈ। ਹਾਲਾਂਕਿ, ਜੇਮੀਮਾ ਦਾ ਭਾਵਨਾਤਮਕ ਪਲ ਉਨ੍ਹਾਂ ਦੇ ਪਿਤਾ ਨਾਲ ਹੀ ਨਹੀਂ ਰੁਕਿਆ, ਪਰਿਵਾਰ ਦੇ ਹਰ ਮੈਂਬਰ ਨੇ ਉਨ੍ਹਾਂ ਨੂੰ ਗਲੇ ਲਗਾਇਆ। ਆਪਣੇ ਪਿਤਾ ਤੋਂ ਬਾਅਦ ਆਪਣੀ ਮਾਂ ਨੂੰ ਜੱਫੀ ਪਾਉਂਦੀ ਹੋਏ ਜੇਮੀਮਾ ਵੀ ਵੀਡਿਓ ਵਿੱਚ ਭਾਵੁਕਤਾ ਦਿਖਾਈ ਦਿੱਤੀ। ਫਿਰ ਉਸ ਨੇ ਬਾਕੀ ਪਰਿਵਾਰ ਨੂੰ ਵੀ ਗਲੇ ਲਗਾਇਆ।
ਇਹ ਵੀ ਪੜ੍ਹੋ
ਜੇਮਿਮਾ ਨੇ ਖੇਡੀ ਇਤਿਹਾਸਕ ਪਾਰੀ
ਮਹਿਲਾ ਵਿਸ਼ਵ ਕੱਪ 2025 ਜਿੱਤਣਾ ਕੋਈ ਆਸਾਨ ਕੰਮ ਨਹੀਂ, ਭਾਰਤੀ ਟੀਮ ਇਸ ਮੁਕਾਬਲੇ ਵਿਚ ਵਿਸ਼ਵ ਰਿਕਾਰਡ ਦਾ ਪਿੱਛਾ ਕਰ ਰਹੀ ਸੀ। ਜਦੋਂ ਉਹ ਇਸ ਦਾ ਪਿੱਛਾ ਕਰਨ ਲਈ ਮੈਦਾਨ ਵਿਚ ਉੱਤਰੇ ਤਾਂ ਸ਼ਿਫਾਲੀ 13 ਦੌੜਾਂ ਤੇ ਅਤੇ 59 ਦੌੜ੍ਹਾਂ ਤੇ ਸਮ੍ਰਿਤੀ ਮੰਧਾਨਾ ਦਾ ਵਿਕੇਟ ਗੁਆ ਦਿੱਤਾ। ਪਰ ਇਸ ਤੋਂ ਬਾਅਦ ਜੋ ਜੇਮਿਮਾ ਨੇ ਕੀਤਾ ਉਹ ਸਭ ਦੇ ਸਾਹਮਣੇ ਹੈ। ਉਨ੍ਹਾਂ ਨੇ ਆਪਣੇ ਕਰੀਅਰ ਜਾਂ ਵਿਸ਼ਵ ਕੱਪ ਲਈ ਇਤਿਹਾਸ ਦੀ ਸ਼ਾਨਦਾਰ ਸਕ੍ਰਿਪਟ ਲਿਖੀ।
ਇਹ ਸੈਕੜਾ ਨਹੀਂ ਭੁਲ ਸਕੇਗੀ ਦੁਨੀਆ
ਨੰਬਰ 3 ਤੇ ਖੇਡਣ ਉੱਤਰੀ ਜੇਮਿਮਾ ਆਖਰੀ ਤੱਕ ਨਾਬਾਦ ਰਹੀ ਅਤੇ ਟੀਮ ਨੂੰ ਫਾਈਨਲ ਦਾ ਟਿਕਟ ਦਿਵਾਕੇ ਹੀ ਦੱਮ ਲਿਆ। ਭਾਰਤ ਨੂੰ ਜਿੱਤ ਲਈ ਬਨਾਉਣੇ ਸੀ 339 ਦੌੜਾਂ, ਪਰ ਟੀਮ ਇੰਡੀਆ ਨੇ 48.3 ਔਵਰਾਂ ਵਿਚ 5 ਵਿਕੇਟ ਗਵਾ ਕੇ 341 ਦੌੜਾਂ ਬਣਾ ਦਿੱਤੀਆਂ। ਇਸ ਵਿਚ ਜੇਮਿਮਾ ਨੇ 134 ਗੇਦਾਂ ਤੇ 14 ਚੌਕਿਆਂ ਦੇ ਨਾਲ 127 ਦੌੜਾਂ ਦੀ ਨਾਬਾਦ ਪਾਰੀ ਖੇਡੀ। ਇਸ ਕੱਦੇ ਨਾ ਭੁਲ ਸਕਣ ਵਾਲੀ ਇਸ ਪਾਰੀ ਲਈ ਜੇਮਿਮਾ ਨੂੰ ਪਲੇਅਰ ਆਫ ਦੀ ਮੈਚ ਵੀ ਮਿਲਿਆ।
