ਸ਼ੁਭਮਨ ਗਿੱਲ ਦਾ ਰਿਕਾਰਡ-ਤੋੜ ਸੈਂਕੜਾ, ਰੋਹਿਤ ਸ਼ਰਮਾ ਦੀ ਬਾਦਸ਼ਾਹਤ ਨੂੰ ਕੀਤਾ ਖ਼ਤਮ

Updated On: 

11 Oct 2025 13:28 PM IST

Shubman Gill Record: ਟੀਮ ਇੰਡੀਆ ਦੇ ਕਪਤਾਨ ਸ਼ੁਭਮਨ ਗਿੱਲ ਨੇ ਆਪਣੇ ਟੈਸਟ ਕਰੀਅਰ 'ਚ ਇੱਕ ਹੋਰ ਸੈਂਕੜਾ ਜੋੜਿਆ ਹੈ। ਉਨ੍ਹਾਂ ਨੇ ਵੈਸਟ ਇੰਡੀਜ਼ ਵਿਰੁੱਧ ਦਿੱਲੀ ਟੈਸਟ ਦੀ ਪਹਿਲੀ ਪਾਰੀ 'ਚ 100 ਦੌੜਾਂ ਦਾ ਅੰਕੜਾ ਪਾਰ ਕੀਤਾ। ਇਸ ਦੇ ਨਾਲ, ਉਨ੍ਹਾਂ ਨੇ ਇੱਕ ਵੱਡਾ ਰਿਕਾਰਡ ਵੀ ਬਣਾਇਆ।

ਸ਼ੁਭਮਨ ਗਿੱਲ ਦਾ ਰਿਕਾਰਡ-ਤੋੜ ਸੈਂਕੜਾ, ਰੋਹਿਤ ਸ਼ਰਮਾ ਦੀ ਬਾਦਸ਼ਾਹਤ ਨੂੰ ਕੀਤਾ ਖ਼ਤਮ
Follow Us On

ਟੀਮ ਇੰਡੀਆ ਦੇ ਕਪਤਾਨ ਸ਼ੁਭਮਨ ਗਿੱਲ ਨੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਚ ਖੇਡੇ ਜਾ ਰਹੇ ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਦੂਜੇ ਟੈਸਟ ਮੈਚ ਵਿੱਚ ਆਪਣੀ ਬੱਲੇਬਾਜ਼ੀ ਦੀ ਤਾਕਤ ਦਿਖਾਈ। ਪਹਿਲੇ ਮੈਚ ਚ ਅਰਧ ਸੈਂਕੜਾ ਲਗਾਉਣ ਵਾਲੇ ਗਿੱਲ ਇਸ ਵਾਰ ਸੈਂਕੜਾ ਲਗਾਉਣ ਚ ਕਾਮਯਾਬ ਰਹੇ। ਇਸ ਕਪਤਾਨੀ ਪਾਰੀ ਨਾਲ, ਸ਼ੁਭਮਨ ਗਿੱਲ ਨੇ ਸਾਬਕਾ ਭਾਰਤੀ ਕਪਤਾਨ ਰੋਹਿਤ ਸ਼ਰਮਾ ਦਾ ਇੱਕ ਵੱਡਾ ਰਿਕਾਰਡ ਵੀ ਤੋੜ ਦਿੱਤਾ। ਉਹ ਰੋਹਿਤ ਸ਼ਰਮਾ ਨੂੰ ਪਛਾੜ ਕੇ ਹੁਣ ਸਾਰੇ ਭਾਰਤੀ ਬੱਲੇਬਾਜ਼ਾਂ ਨੂੰ ਇੱਕ ਵਿਸ਼ੇਸ਼ ਸੂਚੀ ਚ ਲੈ ਗਿਆ ਹੈ।

ਸ਼ੁਭਮਨ ਗਿੱਲ ਦਾ ਰਿਕਾਰਡ-ਤੋੜਨ ਵਾਲਾ ਸੈਂਕੜਾ

ਸ਼ੁਭਮਨ ਗਿੱਲ ਨੇ ਇਸ ਪਾਰੀ ਚ 177 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਆਪਣਾ ਸੈਂਕੜਾ ਪੂਰਾ ਕੀਤਾ। ਇਹ 10ਵੀਂ ਵਾਰ ਹੈ ਜਦੋਂ ਉਨ੍ਹਾਂ ਨੇ ਆਪਣੇ ਟੈਸਟ ਕਰੀਅਰ ਚ 100 ਦੌੜਾਂ ਦਾ ਅੰਕੜਾ ਪੂਰਾ ਕੀਤਾ ਹੈ। ਖਾਸ ਤੌਰ ‘ਤੇ, ਗਿੱਲ ਨੇ ਇਹ ਸਾਰੇ ਸੈਂਕੜੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੌਰਾਨ ਲਗਾਏ ਹਨ। ਇਸ ਨਾਲ ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਇਤਿਹਾਸ ਚ ਭਾਰਤ ਲਈ ਸਭ ਤੋਂ ਵੱਧ ਸਕੋਰ ਕਰਨ ਵਾਲਾ ਬੱਲੇਬਾਜ਼ ਬਣ ਗਏ ਹਨ। ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਚ 10 ਸੈਂਕੜੇ ਬਣਾਉਣ ਵਾਲੇ ਪਹਿਲੇ ਭਾਰਤੀ ਵੀ ਬਣ ਗਏ ਹਨ। ਉਨ੍ਹਾਂ ਨੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਪਛਾੜ ਦਿੱਤਾ ਹੈ, ਜਿਸ ਦੇ ਨਾਮ ਨੌਂ ਸੈਂਕੜੇ ਸਨ।

ਰੋਹਿਤ ਹੁਣ ਸੂਚੀ ਵਿੱਚ ਦੂਜੇ ਸਥਾਨ ‘ਤੇ ਖਿਸਕ ਗਏ ਹਨ। ਗਿੱਲ ਤੋਂ ਬਾਅਦ, ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਤੀਜੇ ਸਥਾਨ ‘ਤੇ ਹਨ, ਜਿਨ੍ਹਾਂ ਨੇ ਸੱਤ ਸੈਂਕੜੇ ਲਗਾਏ ਹਨ। ਕੇਐਲ ਰਾਹੁਲ ਤੇ ਰਿਸ਼ਭ ਪੰਤ ਛੇ-ਛੇ ਸੈਂਕੜੇ ਲਗਾ ਕੇ ਸਾਂਝੇ ਤੌਰ ‘ਤੇ ਚੌਥੇ ਸਥਾਨ ‘ਤੇ ਹਨ, ਜਦੋਂ ਕਿ ਰਵਿੰਦਰ ਜਡੇਜਾ ਤੇ ਵਿਰਾਟ ਕੋਹਲੀ ਪੰਜ-ਪੰਜ ਸੈਂਕੜੇ ਲਗਾ ਕੇ ਸਾਂਝੇ ਤੌਰ ‘ਤੇ ਪੰਜਵੇਂ ਸਥਾਨ ‘ਤੇ ਹਨ।

ਕਪਤਾਨ ਬਣਦੇ ਹੀ ਸੈਂਕੜੇ ਦੀ ਝੜੀ

ਸ਼ੁਭਮਨ ਗਿੱਲ ਨੇ ਇੰਗਲੈਂਡ ਦੌਰੇ ਦੌਰਾਨ ਭਾਰਤੀ ਟੈਸਟ ਕਪਤਾਨ ਦਾ ਅਹੁਦਾ ਸੰਭਾਲਿਆ। ਕਪਤਾਨ ਬਣਨ ਤੋਂ ਬਾਅਦ ਹੀ ਉਨ੍ਹਾਂ ਦਾ ਬੱਲਾ ਜ਼ੋਰਦਾਰ ਤਰੀਕੇ ਨਾਲ ਚੱਲ ਰਿਹਾ ਹੈ। ਟੈਸਟ ਕਪਤਾਨ ਵਜੋਂ, ਉਨ੍ਹਾਂ ਨੇ ਸੱਤ ਮੈਚਾਂ ਚ ਪੰਜ ਸੈਂਕੜੇ ਲਗਾਏ ਹਨ, ਜਿਨ੍ਹਾਂ ਚੋਂ ਚਾਰ ਇੰਗਲੈਂਡ ਸੀਰੀਜ਼ ਚ ਆਏ ਸਨ। ਹੁਣ, ਉਨ੍ਹਾਂ ਨੇ ਵੈਸਟਇੰਡੀਜ਼ ਵਿਰੁੱਧ ਵੀ ਇਹ ਉਪਲਬਧੀ ਹਾਸਲ ਕੀਤੀ ਹੈ।