ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕਦੇ ਨਹਿਰੂ ਸਾਹਮਣੇ, ਕਦੇ ਅੰਗਰੇਜ਼ਾਂ ਸਾਹਮਣੇ ਅੜ੍ਹੇ…ਅਜਿਹੇ ਸਨ SGPC ਦੇ ਪਹਿਲੇ ਪ੍ਰਧਾਨ ਬਾਬਾ ਖੜਕ ਸਿੰਘ

ਬੇਸ਼ੱਕ ਬਾਬਾ ਖੜਕ ਸਿੰਘ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਸਨ, ਪਰ ਉਹਨਾਂ ਨੂੰ ਅਹੁਦਿਆਂ ਦਾ ਲਾਲਚ ਨਹੀਂ ਸੀ। ਇਸੇ ਕਾਰਨ ਜਦੋਂ ਸਾਲ 1928-29 ਵਿੱਚ ਨਹਿਰੂ ਰਿਪੋਰਟ ਆਈ ਤਾਂ ਉਹਨਾਂ ਨੇ ਡਟ ਕੇ ਵਿਰੋਧ ਕੀਤਾ, ਉਹਨਾਂ ਦੇ ਵਿਰੋਧ ਦਾ ਨਤੀਜ਼ਾ ਸੀ ਕਿ ਕਾਂਗਰਸ ਪਾਰਟੀ ਨੂੰ ਇਹ ਰਿਪੋਰਟ ਵਾਪਸ ਲੈਣੀ ਪਈ ਅਤੇ ਭਰੋਸਾ ਦਿੱਤਾ ਗਿਆ ਕਿ ਸਿੱਖਾਂ ਦੀ ਸਹਿਮਤੀ ਤੋਂ ਬਿਨਾਂ ਕੋਈ ਰਿਪੋਰਟ ਜਾਂ ਸੰਵਿਧਾਨ ਨਹੀਂ ਬਣੇਗਾ।

ਕਦੇ ਨਹਿਰੂ ਸਾਹਮਣੇ, ਕਦੇ ਅੰਗਰੇਜ਼ਾਂ ਸਾਹਮਣੇ ਅੜ੍ਹੇ...ਅਜਿਹੇ ਸਨ SGPC ਦੇ ਪਹਿਲੇ ਪ੍ਰਧਾਨ ਬਾਬਾ ਖੜਕ ਸਿੰਘ
(Pic Credit:X/thepeoplespanth)
Follow Us
jarnail-singhtv9-com
| Published: 06 Oct 2025 06:15 AM IST

ਖੜਕ ਸਿੰਘ..ਖੜਕ ਬਹੁਤ ਭਾਰੀ ਸ਼ਬਦ ਹੈ…ਤੁਸੀਂ ਵੀ ਜ਼ਰੂਰ ਸੁਣਿਆ ਹੋਵੇਗਾ, ਕਦੇ ਨਾ ਕਦੇ ਕਿਤੇ ਨਾ ਕਿਤੇ..ਜ਼ਰੂਰ ਸੁਣਿਆ ਹੋਵੇ..ਖੜਕ ਸਿੰਘ ਜਿੰਨਾ ਭਾਰੀ ਨਾਮ ਹੈ ਉਹਨਾਂ ਹੀ ਭਾਰੀ ਕਿਰਦਾਰ ਵੀ ਇਸੀ ਨਾਮ ਨਾਲ ਜੁੜਿਆ ਹੋਇਆ ਹੈ, ਜੋ ਅਗਾਂਹ ਵਧੂ ਸੋਚ ਦਾ ਮਾਲਕ ਤਾਂ ਸੀ ਪਰ ਜਿੱਥੇ ਉਸ ਨੂੰ ਕੁੱਝ ਗਲਤ ਲੱਗਦਾ ਤਾਂ ਉਹ ਅੜ ਜਾਂਦਾ, ਉਹ ਅੰਗਰੇਜ਼ਾਂ ਸਾਹਮਣੇ ਵੀ ਅੜਿਆ, ਕਦੇ ਨਹਿਰੂ ਦਾ ਵਿਰੋਧ ਕੀਤਾ ਅਤੇ ਕਿਤੇ ਅਕਾਲੀਆਂ ਦਾ ਵੀ। ਆਓ ਸਿੱਖ ਇਤਿਹਾਸ ਦੀ ਇਸ ਲੜੀ ਵਿੱਚ ਅੱਜ ਝਾਤ ਪਾਉਂਦੇ ਹਾਂ ਬਾਬਾ ਖੜਕ ਸਿੰਘ ਦੇ ਸੰਘਰਸ਼ੀ ਜੀਵਨ ਤੇ।

ਜੀ ਹਾਂ ਬਾਬਾ ਖੜਕ ਸਿੰਘ, ਉਹ ਹੀ ਬਾਬਾ ਖੜਕ ਸਿੰਘ (Baba Kharak Singh) ਜਿਸ ਨੂੰ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਹੋਣ ਦਾ ਮਾਣ ਹਾਸਲ ਹੈ। ਉਹਨਾਂ ਦਾ ਜਨਮ 6 ਜੂਨ 1868 ਈਸਵੀ ਨੂੰ ਅਣ ਵੰਡੇ ਪੰਜਾਬ ਦੇ ਸਿਆਲਕੋਟ ਵਿੱਚ ਹੋਇਆ। ਉਹਨਾਂ ਨੇ ਮਿਸ਼ਨ ਹਾਈ ਸਕੂਲ ਤੋਂ ਆਪਣੀ ਦਸਵੀਂ ਅਤੇ Murray College ਤੋਂ ਇੰਟਰਮੀਡੀਏਟ ਦੀ ਪ੍ਰੀਖਿਆ ਪਾਸ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਪੰਜਾਬ ਯੂਨੀਵਰਸਿਟੀ (ਲਾਹੌਰ) ਤੋਂ ਗ੍ਰੈਜੂਏਟ ਹੋਣ ਮਗਰੋਂ ਲਾਅ ਕਾਲਜ (ਇਲਾਹਾਬਾਦ) ਵਿੱਚ ਦਾਖਲਾ ਲਿਆ, ਪਰ ਪਿਤਾ ਦੀ ਮੌਤ ਹੋਣ ਜਾਣ ਕਾਰਨ ਉਹ ਲਾਅ ਦੀ ਪੜਾਈ ਪੂਰੀ ਨਾ ਕਰ ਸਕੇ ਅਤੇ ਵਾਪਸ ਸਿਆਲਕੋਟ ਪਰਤਣਾ ਪਿਆ।

ਸਿੱਖ ਐਜੂਕੇਸ਼ਨਲ ਕਾਨਫਰੰਸ ਤੋਂ ਹੋਈ ਸ਼ੁਰੂਆਤ

ਬਾਬਾ ਖੜਕ ਸਿੰਘ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ 1912 ਵਿੱਚ ਸਿਆਲਕੋਟ ਵਿੱਚ ਹੋਏ ਸਿੱਖ ਐਜੂਕੇਸ਼ਨਲ ਕਾਨਫਰੰਸ ਦੇ 5ਵੇਂ ਸੈਸ਼ਨ ਲਈ ਰਿਸੈਪਸ਼ਨ ਕਮੇਟੀ ਦੇ ਚੇਅਰਮੈਨ ਵਜੋਂ ਕੀਤੀ। ਇਸ ਤੋਂ 3 ਸਾਲ ਬਾਅਦ ਤਰਨਤਾਰਨ ਵਿਖੇ ਹੋਈ 8ਵੀਂ ਕਾਨਫਰੰਸ ਲਈ ਉਹ ਪ੍ਰਧਾਨ ਚੁਣੇ ਗਏ ਅਤੇ ਪਹਿਲੇ ਵਿਸ਼ਵ ਯੁੱਧ ਵਿੱਚ ਅੰਗਰੇਜ਼ਾਂ ਦੀ ਜਿੱਤ ਲਈ ਆਏ ਮਤੇ ਨੂੰ ਮਨਜ਼ੂਰੀ ਨਾ ਦੇਣ ਕਰਕੇ ਉਹ ਚਰਚਾਵਾਂ ਵਿੱਚ ਆਏ।

ਅਸਹਿਯੋਗ ਵਿੱਚ ਹਿੱਸਾ

ਸਾਲ 1920 ਤੱਕ ਆਉਂਦੇ ਆਉਂਦੇ ਉਹਨਾਂ ਦਾ ਸਿਆਸੀ ਕੱਦ ਕਾਫੀ ਵਧ ਗਿਆ ਸੀ। ਗਾਂਧੀ ਵੱਲੋਂ ਸ਼ੁਰੂ ਕੀਤੇ ਗਏ ਅਸਹਿਯੋਗ ਅੰਦੋਲਨ (Non-Cooperation Movement) ਵਿੱਚ ਸਿੱਖਾਂ ਨੇ ਉਹਨਾਂ ਦੀ ਅਗਵਾਈ ਵਿੱਚ ਹਿੱਸਾ ਲਿਆ। ਸਾਲ 1921 ਵਿੱਚ ਉਹਨਾਂ ਨੂੰ ਸਰਬ ਸਹਿਮਤੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਪ੍ਰਧਾਨ ਚੁਣ ਲਿਆ ਗਿਆ। ਉਹਨਾਂ ਨੇ ਚਾਬੀਆਂ ਦੇ ਮੋਰਚੇ (Chabi Da Morcha) ਦੀ ਅਗਵਾਈ ਕੀਤੀ ਅਤੇ ਅੰਗਰੇਜਾਂ ਤੋਂ ਜਿੱਤ ਪ੍ਰਾਪਤ ਕਰਕੇ ਚਾਬੀਆਂ ਪ੍ਰਾਪਤ ਕੀਤੀਆਂ।

ਨਵੰਬਰ 1921 ਵਿੱਚ ਅੰਗਰੇਜ ਸਰਕਾਰ ਨੇ ਉਹਨਾਂ ਨੂੰ ਸਰਕਾਰ ਖਿਲਾਫ ਭਾਸ਼ਣ ਦੇਣ ਦੇ ਇਲਜ਼ਾਮ ਅਧੀਨ ਗ੍ਰਿਫ਼ਤਾਰ ਕਰ ਲਿਆ ਅਤੇ 6 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ। ਇਸ ਤੋਂ ਬਾਅਦ ਉਹਨਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ। ਹਾਲਾਂਕਿ ਮੁੜ ਉਹਨਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ।

‘ਸਿੱਖ ਕਦੇ ਪਿੱਠ ਨਹੀਂ ਦਿਖਾਉਂਦੇ’

ਬਾਬਾ ਖੜਕ ਸਿੰਘ ਵੱਲੋਂ ਲਾਹੌਰ ਵਿੱਚ ਇੱਕ ਭਾਸ਼ਣ ਦਿੱਤਾ ਗਿਆ। ਜਿਸ ਨੇ ਉਹਨਾਂ ਦੇ ਕਿਰਦਾਰ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ। ਇਸ ਭਾਸ਼ਣ ਵਿੱਚ ਉਹਨਾਂ ਨੇ ਕਿਹਾ…

‘ਦੇਸ਼ ਦੀ ਸੁਤੰਤਰਤਾ ਦੀ ਇਸ ਲੜਾਈ ਵਿੱਚ, ਜੇਕਰ ਮੈਨੂੰ ਪਿੱਠ ਵਿੱਚ ਕੋਈ ਗੋਲੀ ਲੱਗਦੀ ਹੈ ਤਾਂ ਮੈਨੂੰ ਗੁਰੂ ਦਾ ਸਿੰਘ ਨਹੀਂ ਕਹਿਣਾ, ਬਸ ਸਿੱਖ ਰੀਤਾਂ ਨਾਲ ਮੇਰਾ ਸਸਕਾਰ ਕਰ ਦੇਣਾ, ਕਿਉਂਕਿ ਗੁਰੂ ਦਾ ਸਿੰਘ ਇੱਕ ਸੰਤ ਅਤੇ ਸਿਪਾਹੀ ਹੁੰਦਾ ਹੈ, ਇਸ ਲਈ ਉਸ ਨੂੰ ਹਰ ਮੋਰਚੇ ਉੱਪਰ ਲੜਣਾ ਚਾਹੀਦਾ ਹੈ.. ਇਸੇ ਕਰਕੇ ਗੋਲੀ ਮੇਰੀ ਪਿੱਠ ਵਿੱਚ ਨਹੀਂ, ਮੇਰੀ ਛਾਤੀ ਵਿੱਚ ਲੱਗੀ ਹੋਣੀ ਚਾਹੀਦੀ ਹੈ। ਅਸੀਂ ਸਿੱਖ ਕਦੇ ਵੀ ਵਿਦੇਸ਼ੀ ਸ਼ਕਤੀ ਨੂੰ ਆਪਣੀ ਧਰਤੀ ਤੇ ਰਾਜ ਕਰਨ ਨਹੀਂ ਦੇ ਸਕਦੇ ਅਤੇ ਅਸੀਂ ਸਿੱਖ ਕਿਸੇ ਉੱਪਰ ਵੀ ਅਤੇ ਕਿਸੇ ਤਰ੍ਹਾਂ ਦੇ ਜੁਲਮ ਨੂੰ ਸਹਿਣ ਨਹੀਂ ਕਰਾਂਗੇ’

ਨਹਿਰੂ ਦਾ ਵੀ ਕੀਤੇ ਵਿਰੋਧ

ਬੇਸ਼ੱਕ ਬਾਬਾ ਖੜਕ ਸਿੰਘ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਸਨ, ਪਰ ਉਹਨਾਂ ਨੂੰ ਅਹੁਦਿਆਂ ਦਾ ਲਾਲਚ ਨਹੀਂ ਸੀ। ਇਸੇ ਕਾਰਨ ਜਦੋਂ ਸਾਲ 1928-29 ਵਿੱਚ ਨਹਿਰੂ ਰਿਪੋਰਟ (Nehru Report) ਆਈ ਤਾਂ ਉਹਨਾਂ ਨੇ ਡਟ ਕੇ ਵਿਰੋਧ ਕੀਤਾ, ਉਹਨਾਂ ਦੇ ਵਿਰੋਧ ਦਾ ਨਤੀਜ਼ਾ ਸੀ ਕਿ ਕਾਂਗਰਸ ਪਾਰਟੀ ਨੂੰ ਇਹ ਰਿਪੋਰਟ ਵਾਪਸ ਲੈਣੀ ਪਈ ਅਤੇ ਭਰੋਸਾ ਦਿੱਤਾ ਗਿਆ ਕਿ ਸਿੱਖਾਂ ਦੀ ਸਹਿਮਤੀ ਤੋਂ ਬਿਨਾਂ ਕੋਈ ਰਿਪੋਰਟ ਜਾਂ ਸੰਵਿਧਾਨ ਨਹੀਂ ਬਣੇਗਾ।

ਬਾਬਾ ਜੀ ਨੂੰ ਅੰਗਰੇਜ਼ ਸਰਕਾਰ ਨੇ 1931 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਅਗਲੇ 6 ਮਹੀਨਿਆਂ ਵਿੱਚ ਹੀ ਰਿਹਾਈ ਵੀ ਮਿਲ ਗਈ, 1932 ਵਿੱਚ ਮੁੜ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 19 ਮਹੀਨੇ ਮੁੜ ਉਹ ਜੇਲ੍ਹ ਵਿੱਚ ਰਹੇ। 1940 ਵਿੱਚ ਸੱਤਿਆਗ੍ਰਹਿ ਅੰਦੋਲਨ ਵਿੱਚ ਲੈਣ ਕਾਰਨ ਉਹਨਾਂ ਦੀ ਮੁੜ ਗ੍ਰਿਫ਼ਤਾਰੀ ਹੋਈ।

ਜਦੋਂ ਮੁਸਲਿਮ ਲੀਗ ਦੀ ਪਾਕਿਸਤਾਨ ਦੀ ਮੰਗ ਅਤੇ ਅਕਾਲੀ ਦਲ ਦੇ ਸੁਤੰਤਰ ਪੰਜਾਬ ਦੇ ਪ੍ਰਸਤਾਵ ਲਿਆਂਦਾ ਤਾਂ ਬਾਬਾ ਖੜਕ ਸਿੰਘ ਨੇ ਦੋਹਾਂ ਦਾ ਵਿਰੋਧ ਕੀਤਾ, ਕਿਉਂਕਿ ਉਹ ਦੇਸ਼ ਨੂੰ ਇੱਕ ਹੀ ਰੱਖਣਾ ਚਾਹੁੰਦੇ ਸਨ। ਜਦੋਂ ਦੇਸ਼ ਦੀ ਵੰਡ ਹੋਈ ਤਾਂ ਬਾਬਾ ਜੀ ਨੂੰ ਇੱਕ ਧੱਕਾ ਲੱਗਿਆ, ਦੇਸ਼ ਦੀ ਅਜ਼ਾਦੀ ਤੋਂ ਬਾਅਦ ਬਾਬਾ ਖੜਕ ਸਿੰਘ ਨੇ ਕੋਈ ਰਾਜਨੀਤਕ ਸਗਰਮੀ ਨਹੀਂ ਦਿਖਾਈ ਅਤੇ ਦਿੱਲੀ ਵਿੱਚ ਰਹਿੰਦੇ ਰਹੇ।

ਅਖੀਰ 6 ਅਕਤੂਬਰ 1963 ਨੂੰ ਦਿੱਲੀ ਵਿੱਚ ਬਾਬਾ ਖੜਕ ਸਿੰਘ ਨੇ ਆਖਰੀ ਸਾਹ ਲਏ। ਦਿੱਲੀ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਨੂੰ ਜਾਣ ਵਾਲੇ ਰਾਹ ਦਾ ਨਾਮ ਉਹਨਾਂ ਦੇ ਨਾਮ ਉੱਪਰ ਰੱਖਿਆ ਗਿਆ ਹੈ।

TTP on Pakistan Army: ਟੀਟੀਪੀ ਨੇ ਪਾਕਿਸਤਾਨੀ ਫੌਜ ਚੌਕੀ 'ਤੇ ਕਬਜ਼ਾ, ਭੱਜੇ PAK ਫੌਜੀ
TTP on Pakistan Army: ਟੀਟੀਪੀ ਨੇ ਪਾਕਿਸਤਾਨੀ ਫੌਜ ਚੌਕੀ 'ਤੇ ਕਬਜ਼ਾ, ਭੱਜੇ PAK ਫੌਜੀ...
Women Cricket Team: ਅਮਨਜੋਤ ਅਤੇ ਹਰਲੀਨ ਦਾ ਚੰਡੀਗੜ੍ਹ ਏਅਰਪੋਰਟ 'ਤੇ ਸ਼ਾਨਦਾਰ ਸਵਾਗਤ, ਕੱਢੀ ਵਿਕਟਰੀ ਪਰੇਡ
Women Cricket Team: ਅਮਨਜੋਤ ਅਤੇ ਹਰਲੀਨ ਦਾ ਚੰਡੀਗੜ੍ਹ ਏਅਰਪੋਰਟ 'ਤੇ ਸ਼ਾਨਦਾਰ ਸਵਾਗਤ, ਕੱਢੀ ਵਿਕਟਰੀ ਪਰੇਡ...
Supreme Court Decision on Stray Dogs: ਆਵਾਰਾ ਕੁੱਤਿਆਂ 'ਤੇ ਸੁਪਰੀਮ ਕੋਰਟ ਦਾ ਸੂਬਿਆਂ ਨੂੰ ਹੁਕਮ
Supreme Court Decision on Stray Dogs: ਆਵਾਰਾ ਕੁੱਤਿਆਂ 'ਤੇ ਸੁਪਰੀਮ ਕੋਰਟ ਦਾ ਸੂਬਿਆਂ ਨੂੰ ਹੁਕਮ...
ਗੈਂਗਸਟਰ ਨੂੰ ਲੈ ਕੇ ਹਰਿਆਣਾ ਪੁਲਿਸ ਦਾ ਕਲੀਅਰ ਸਟੈਂਡ, ਡੀਜੀਪੀ ਓਪੀ ਸਿੰਘ ਨੂੰ ਸੁਣ ਕੇ ਖੁਸ਼ ਹੋ ਜਾਵੇਗਾ ਦਿਲ
ਗੈਂਗਸਟਰ ਨੂੰ ਲੈ ਕੇ ਹਰਿਆਣਾ ਪੁਲਿਸ ਦਾ ਕਲੀਅਰ ਸਟੈਂਡ, ਡੀਜੀਪੀ ਓਪੀ ਸਿੰਘ ਨੂੰ ਸੁਣ ਕੇ ਖੁਸ਼ ਹੋ ਜਾਵੇਗਾ ਦਿਲ...
ਪੀਐਮ ਮੋਦੀ ਨੇ ਭਾਰਤੀ ਮਹਿਲਾ ਵਿਸ਼ਵ ਚੈਂਪੀਅਨ ਟੀਮ ਨਾਲ ਕੀਤੀ ਖਾਸ ਮੁਲਾਕਾਤ
ਪੀਐਮ ਮੋਦੀ ਨੇ ਭਾਰਤੀ ਮਹਿਲਾ ਵਿਸ਼ਵ ਚੈਂਪੀਅਨ ਟੀਮ ਨਾਲ ਕੀਤੀ ਖਾਸ ਮੁਲਾਕਾਤ...
ਪ੍ਰਕਾਸ਼ ਪੁਰਬ 'ਤੇ ਲੁਧਿਆਣਾ 'ਚ ਸ਼ਖਸ ਨੇ 13 ਰੁਪਏ 'ਚ ਸ਼ਰਟ ਦੇਣ ਦਾ ਕੀਤਾ ਸੀ ਦਾਅਵਾ, ਨਹੀਂ ਖੁੱਲ੍ਹੀ ਦੁਕਾਨ ਤਾਂ ਭੜਕੇ ਲੋਕ
ਪ੍ਰਕਾਸ਼ ਪੁਰਬ 'ਤੇ ਲੁਧਿਆਣਾ 'ਚ ਸ਼ਖਸ ਨੇ 13 ਰੁਪਏ 'ਚ ਸ਼ਰਟ ਦੇਣ ਦਾ ਕੀਤਾ ਸੀ ਦਾਅਵਾ, ਨਹੀਂ ਖੁੱਲ੍ਹੀ ਦੁਕਾਨ ਤਾਂ ਭੜਕੇ ਲੋਕ...
Prakash Purab : ਗੁਰੂ ਨਾਨਕ ਜਯੰਤੀ 'ਤੇ ਪਰਮਾਤਮਾ ਦੇ ਦਰ 'ਤੇ ਪਰਿਵਾਰ ਸਮੇਤ ਨਤਮਸਤਕ ਹੋਏ ਸੀਐਮ ਮਾਨ
Prakash Purab : ਗੁਰੂ ਨਾਨਕ ਜਯੰਤੀ 'ਤੇ ਪਰਮਾਤਮਾ ਦੇ ਦਰ 'ਤੇ ਪਰਿਵਾਰ ਸਮੇਤ ਨਤਮਸਤਕ ਹੋਏ ਸੀਐਮ ਮਾਨ...
Rahul Gandhi PC: ਰਾਹੁਲ ਗਾਂਧੀ ਦਾ ਦਾਅਵਾ - ਹਰਿਆਣਾ ਵਿੱਚ ਬ੍ਰਾਜ਼ੀਲੀਅਨ ਮਾਡਲ ਨੇ ਪਾਈ ਵੋਟ
Rahul Gandhi PC: ਰਾਹੁਲ ਗਾਂਧੀ ਦਾ ਦਾਅਵਾ - ਹਰਿਆਣਾ ਵਿੱਚ ਬ੍ਰਾਜ਼ੀਲੀਅਨ ਮਾਡਲ ਨੇ ਪਾਈ ਵੋਟ...
Punjab University ਵਿਵਾਦ 'ਚ ਨਿੱਤਰੇ ਚੰਨੀ, RSS ਅਤੇ BJP ਤੇ ਲਾਏ ਕੱਸ-ਕੱਸ ਕੇ ਨਿਸ਼ਾਨੇ
Punjab University ਵਿਵਾਦ 'ਚ ਨਿੱਤਰੇ ਚੰਨੀ, RSS ਅਤੇ  BJP ਤੇ ਲਾਏ ਕੱਸ-ਕੱਸ ਕੇ ਨਿਸ਼ਾਨੇ...