ਜ਼ੀਰਕਪੁਰ ਦੇ ਔਰਾ ਪੈਲੇਸ ‘ਚ ਭਿਆਨਕ ਅੱਗ, ਪਟਾਕਿਆਂ ਦੇ ਛੋਟੇ ਜਿਹੇ ਚੰਗਿਆੜੇ ਕਾਰਨ ਵੱਡਾ ਹਾਦਸਾ
Zirakpur Marriage Palace Fire: ਅੱਗ 'ਤੇ ਕਾਬੂ ਪਾਉਣ ਲਈ ਡੇਰਾਬੱਸੀ, ਪੰਚਕੁਲਾ, ਮੁਹਾਲੀ, ਚੰਡੀਗੜ੍ਹ ਤੇ ਰਾਜਪੁਰਾ ਤੋਂ ਕੁੱਲ 11 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ। ਕਾਫ਼ੀ ਦਿੱਕਤਾਂ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਇਸ ਦੌਰਾਨ ਟ੍ਰੈਫ਼ਿਕ ਜਾਮ ਵੀ ਲੱਗ ਗਿਆ। ਜਦੋਂ ਅੱਗ ਲੱਗੀ 'ਤੇ ਭਾਰੀ ਮਾਤਰਾ 'ਚ ਮਹਿਮਾਨ ਪੈਲੇਸ 'ਚ ਮੌਜੂਦ ਸਨ। ਹਾਲਾਂਕਿ, ਇੰਨੇ ਵੱਡੇ ਸਮਾਗਮ ਦੇ ਬਾਵਜੂਦ ਅੱਗ ਦੇ ਨਜਿੱਠਣ ਲਈ ਇੰਤਜ਼ਾਮ ਪੁਖ਼ਤਾ ਨਹੀਂ ਸਨ।
ਮੁਹਾਲੀ ਦੇ ਜ਼ੀਰਕਪੁਰ ‘ਚ ਵਿਆਹ ਸਮਾਰੋਹ ਦੌਰਾਨ ਕਥਿਤ ਪਟਾਕੇ ਦੇ ਇੱਕ ਛੋਟੇ ਜਿਹੇ ਚੰਗਿਆੜੇ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਕਾਰਨ ਜ਼ੀਰਕਪੁਰ-ਪੰਚਕੂਲਾ ਰੋਡ ਵਿਖੇ ਔਰਾ ਗਾਰਡਨ ਪੈਲੇਸ ‘ਚ ਅੱਗ ਲੱਗ ਗਈ। ਕੁੱਝ ਹੀ ਮਿੰਟਾਂ ‘ਚ ਆਗ ਪੈਲੇਸ ਦੀ ਡੈਕੋਰੇਸ਼ਨ ਤੇ ਹੋਰ ਚੀਜ਼ਾਂ ਤੱਕ ਪਹੁੰਚ ਗਈ। ਅੱਗ ਦੀ ਲਪਟਾਂ ਕਈ ਫੁੱਟ ਉੱਚੀਆਂ ਦਿਖਾਈ ਦਿੱਤੀਆਂ। ਇਸ ਦੌਰਾਨ ਵਿਆਹ ਸਮਾਰੋਹ ‘ਚ ਹਫੜਾ-ਧਫੜੀ ਮੱਚ ਗਈ। ਅੱਗ ਕਾਫ਼ੀ ਭਿਆਨਕ ਸੀ, ਪਰ ਗ਼ਨੀਮਤ ਰਹੀ ਕਿ ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਪੂਰੀ ਘਟਨਾ ਰਾਤ 10:30 ਵਜੇ ਦੀ ਹੈ।
ਅੱਗ ‘ਤੇ ਕਾਬੂ ਪਾਉਣ ਲਈ ਡੇਰਾਬੱਸੀ, ਪੰਚਕੁਲਾ, ਮੁਹਾਲੀ, ਚੰਡੀਗੜ੍ਹ ਤੇ ਰਾਜਪੁਰਾ ਤੋਂ ਕੁੱਲ 11 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ। ਕਾਫ਼ੀ ਦਿੱਕਤਾਂ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ। ਇਸ ਦੌਰਾਨ ਟ੍ਰੈਫ਼ਿਕ ਜਾਮ ਵੀ ਲੱਗ ਗਿਆ। ਜਦੋਂ ਅੱਗ ਲੱਗੀ ‘ਤੇ ਭਾਰੀ ਮਾਤਰਾ ‘ਚ ਮਹਿਮਾਨ ਪੈਲੇਸ ‘ਚ ਮੌਜੂਦ ਸਨ। ਹਾਲਾਂਕਿ, ਇੰਨੇ ਵੱਡੇ ਸਮਾਗਮ ਦੇ ਬਾਵਜੂਦ ਅੱਗ ਦੇ ਨਜਿੱਠਣ ਲਈ ਇੰਤਜ਼ਾਮ ਪੁਖ਼ਤਾ ਨਹੀਂ ਸਨ।
ਦੋ ਪੈਲੇਸਾਂ ‘ਚ ਚੱਲ ਰਿਹਾ ਸੀ ਵਿਆਹ ਸਮਾਰੋਹ
ਚਸ਼ਮਦੀਦਾਂ ਦੇ ਅਨੁਸਾਰ, ਔਰਾ ਗਾਰਡਨ ਤੇ ਨਾਲ ਲੱਗਦੇ ਸੇਖੋਂ ਬੈਂਕੁਏਟ ਹਾਲ ‘ਚ ਦੋ ਸਮਾਰੋਹ ਚੱਲ ਰਿਹਾ ਸੀ। ਸੇਖੋਂ ਬੈਂਕੁਏਟ ‘ਚ ਵਿਆਹ ਸਮਾਰੋਹ ਚੱਲ ਰਿਹਾ ਸੀ, ਜਦਕਿ ਔਰਾ ਗਾਰਡਨ ‘ਚ ਤਿਆਰੀਆਂ ਅਜੇ ਵੀ ਚੱਲ ਰਹੀਆਂ ਸਨ, ਜਦੋਂ ਅਚਾਨਕ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਚਸ਼ਮਦੀਦਾਂ ਨੇ ਦੱਸਿਆ ਕਿ ਕਾਗਜ਼ ਤੇ ਕੱਪੜੇ ਨਾਲ ਬਣੇ ਸਜਾਵਟ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਨੇ ਸਟੇਜ ਖੇਤਰ ਤੇ ਰਸੋਈ ਨੂੰ ਤੇਜ਼ੀ ਨਾਲ ਆਪਣੀ ਲਪੇਟ ‘ਚ ਲੈ ਲਿਆ। ਅੱਗ ਤੇਜ਼ ਹੋਣ ਕਾਰਨ ਮਹਿਮਾਨ ਤੇ ਸਟਾਫ ਸੁਰੱਖਿਆ ਲਈ ਭੱਜ ਗਏ।
ਜ਼ੀਰਕਪੁਰ ਫਾਇਰ ਬ੍ਰਿਗੇਡ ਦੇ ਇੰਚਾਰਜ ਜਸਵੰਤ ਸਿੰਘ ਨੇ ਕਿਹਾ ਕਿ ਵਿਭਾਗ ਨੂੰ ਰਾਤ 10:30 ਵਜੇ ਦੇ ਕਰੀਬ ਕਾਲ ਆਈ ਸੀ, ਅੱਗ ‘ਤੇ ਕਾਬੂ ਪਾਉਣ ਲਈ ਪੰਜ ਫਾਇਰ ਟੈਂਡਰ ਤਾਇਨਾਤ ਕੀਤੇ। ਅੱਗ ਬਹੁਤ ਤੇਜ਼ ਸੀ, ਪਰ ਸਾਡੀਆਂ ਟੀਮਾਂ ਨੇ ਇਸ ਨੂੰ ਹੋਰ ਫੈਲਣ ਤੋਂ ਰੋਕਣ ‘ਚ ਕਾਮਯਾਬੀ ਹਾਸਲ ਕੀਤੀ। ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਡੀਐਸਪੀ ਜ਼ੀਰਕਪੁਰ (ਆਈਪੀਐਸ) ਗਜ਼ਲਪ੍ਰੀਤ ਕੌਰ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਢਕੋਲੀ ਪੁਲਿਸ ਸਟੇਸ਼ਨ ਦੇ ਐਸਐਚਓ ਸਿਮਰਜੀਤ ਸਿੰਘ ਸ਼ੇਰਗਿੱਲ, ਜੋ ਨੇੜੇ ਹੀ ਤਾਇਨਾਤ ਸਨ, ਸਭ ਤੋਂ ਪਹਿਲਾਂ ਜਵਾਬ ਦੇਣ ਵਾਲਿਆਂ ‘ਚੋਂ ਸਨ। ਦੋਵਾਂ ਵਿਆਹ ਸਥਾਨਾਂ ਤੋਂ ਮਹਿਮਾਨਾਂ ਤੇ ਸਟਾਫ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਪਟਾਕਿਆਂ ਨਾਲ ਅੱਗ ਲੱਗੀ ਹੋ ਸਕਦੀ ਹੈ, ਹਾਲਾਂਕਿ ਸਹੀ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ
ਔਰਾ ਗਾਰਡਨ ਪੈਲੇਸ ਪੂਰੀ ਤਰ੍ਹਾਂ ਸੜ ਗਿਆ, ਜਦੋਂ ਕਿ ਨਾਲ ਲੱਗਦੇ ਸੇਖੋਂ ਬੈਂਕੁਏਟ ਨੂੰ ਮਾਮੂਲੀ ਨੁਕਸਾਨ ਹੋਇਆ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਜਾਇਦਾਦ ਦੇ ਨੁਕਸਾਨ ਦਾ ਅੰਦਾਜ਼ਾ ਹੈ। ਪੁਲਿਸ ਤੇ ਫਾਇਰ ਬ੍ਰਿਗੇਡ ਦੁਆਰਾ ਕਈ ਘੰਟਿਆਂ ਤੱਕ ਚੱਲੇ ਸਾਂਝੇ ਆਪ੍ਰੇਸ਼ਨ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ।


