Indians deported from US: ਮੋਹਾਲੀ ਦਾ ਪ੍ਰਦੀਪ ਅਮਰੀਕਾ ਤੋਂ ਡਿਪੋਰਟ, ਜ਼ਮੀਨ ਵੇਚ ਪਰਿਵਾਰ ਨੇ ਲਿਆ ਸੀ 41 ਲੱਖ ਰੁਪਏ ਦਾ ਕਰਜ਼ਾ
Indians deported from US: ਪ੍ਰਦੀਪ ਦੇ ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਪੂਰਾ ਪਰਿਵਾਰ ਦੁੱਖੀ ਹੈ। ਦੱਸ ਦਈਏ ਕਿ ਜਿੱਥੇ ਪਰਿਵਾਰ ਪੁੱਤਰ ਦੀ ਘਰ ਵਾਪਸੀ ਦੀ ਉਡੀਕ ਕਰ ਰਿਹਾ ਹੈ, ਉੱਥੇ ਹੀ ਉਹ ਸਿਰ ਚੜ੍ਹੇ ਕਰਜ਼ੇ ਤੋਂ ਵੀ ਕਾਫੀ ਚਿੰਤਤ ਹਨ। ਪ੍ਰਦੀਪ ਦੀ ਦਾਦੀ ਗੁਰਮੀਤ ਕੌਰ, ਮਾਂ ਨਰਿੰਦਰ ਕੌਰ ਉਰਫ਼ ਰਾਣੀ, ਪਿਤਾ ਕੁਲਬੀਰ ਨੇ ਦੁਖੀ ਮਨ ਨਾਲ ਜਾਣਕਾਰੀ ਦਿੰਦਿਆ ਦੱਸਿਆ ਕਿ ਕੀਰਬ 6 ਮਹੀਨੇ ਪਹਿਲਾਂ ਉਨ੍ਹਾਂ ਨੇ ਪ੍ਰਦੀਪ ਨੂੰ ਜ਼ਮੀਨ ਵੇਚ ਕੇ ਅਤੇ 41 ਲੱਖ ਰੁਪਏ ਦਾ ਕਰਜ਼ਾ ਲੈ ਕੇ ਵਿਦੇਸ਼ ਭੇਜਿਆ ਸੀ।

ਅਮਰੀਕਾ ਨੇ ਨਵੀਂ ਇਮੀਗ੍ਰੇਸ਼ਨ ਨੀਤੀ ਦੇ ਤਹਿਤ 104 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰ ਦਿੱਤਾ ਹੈ। ਇਨ੍ਹਾਂ ਨੂੰ ਅੰਮ੍ਰਿਤਸਰ ਦੇ ਹਵਾਈ ਸੈਨਾ ਅੱਡੇ ‘ਤੇ ਉਤਰਿਆ ਗਿਆ। ਇਨ੍ਹਾਂ 104 ਗੈਰ- ਕਾਨੂੰਨੀ ਭਾਰਤੀ ਪ੍ਰਵਾਸੀਆਂ ਵਿੱਚੋਂ ਮੋਹਾਲੀ ਦਾ ਪ੍ਰਦੀਪ ਵੀ ਸੀ। ਜਿਸ ਨੂੰ ਅਮਰੀਕਾ ਨੇ ਡਿਪੋਰਟ ਕੀਤਾ ਹੈ। ਪ੍ਰਦੀਪ ਦੀ ਵਾਪਸੀ ਕਾਰਨ ਪੂਰ ਪਰਿਵਾਰ ਡੂੰਘੇ ਸੋਕ ਵਿੱਚ ਹੈ। ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਜ਼ਮੀਨ ਵੇਚ ਕੇ 41 ਲੱਖ ਰੁਪਏ ਦਾ ਕਰਜ਼ ਲੈ ਕੇ ਆਪਣੇ ਪੁੱਤਰ ਪ੍ਰਦੀਪ ਨੂੰ ਵਿਦੇਸ਼ ਭੇਜਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਕਰਜ਼ਾ ਲੈਣ ਤੋਂ ਬਾਅਦ ਪਰਿਵਾਰ ਨੂੰ ਉਸ ਨੂੰ ਗੈਰ- ਕਾਨੂੰਨੀ ਢੰਗ ਨਾਲ ਅਮਰੀਕਾ ਭੇਜਿਆ ਸੀ। ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵਿਦੇਸ਼ ਨੀਤੀ ਬਦਲੀ ਗਈ। ਜਿਸ ਤੋਂ ਗੈਰ- ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਤੇ ਗਾਜ਼ ਡਿੱਗੀ। 205 ਭਾਰਤੀਆਂ ਵਿੱਚ 105 ਨੂੰ ਅੱਜ ਅੰਮ੍ਰਿਤਸਰ ਡਿਪੋਰਟ ਕੀਤਾ ਗਿਆ। ਜਿਨ੍ਹਾਂ ਵਿੱਚੋਂ ਮੋਹਾਲੀ ਦੇ ਲਾਲਡੂ ਦੇ ਜਡੌਤ ਪਿੰਡ ਦਾ ਰਹਿਣ ਵਾਲਾ 23 ਸਾਲਾ ਪ੍ਰਦੀਪ ਨੂੰ ਅਮਰੀਕਾ ਤੋਂ ਭਾਰਤ ਭੇਜ ਦਿੱਤਾ ਗਿਆ ਹੈ।
ਪ੍ਰਦੀਪ ਦੇ ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਪੂਰਾ ਪਰਿਵਾਰ ਦੁੱਖੀ ਹੈ। ਦੱਸ ਦਈਏ ਕਿ ਜਿੱਥੇ ਪਰਿਵਾਰ ਪੁੱਤਰ ਦੀ ਘਰ ਵਾਪਸੀ ਦੀ ਉਡੀਕ ਕਰ ਰਿਹਾ ਹੈ, ਉੱਥੇ ਹੀ ਉਹ ਸਿਰ ਚੜ੍ਹੇ ਕਰਜ਼ੇ ਤੋਂ ਵੀ ਕਾਫੀ ਚਿੰਤਤ ਹਨ।
ਪ੍ਰਦੀਪ ਦੀ ਦਾਦੀ ਗੁਰਮੀਤ ਕੌਰ, ਮਾਂ ਨਰਿੰਦਰ ਕੌਰ ਉਰਫ਼ ਰਾਣੀ, ਪਿਤਾ ਕੁਲਬੀਰ ਨੇ ਦੁਖੀ ਮਨ ਨਾਲ ਜਾਣਕਾਰੀ ਦਿੰਦਿਆ ਦੱਸਿਆ ਕਿ ਕੀਰਬ 6 ਮਹੀਨੇ ਪਹਿਲਾਂ ਉਨ੍ਹਾਂ ਨੇ ਪ੍ਰਦੀਪ ਨੂੰ ਜ਼ਮੀਨ ਵੇਚ ਕੇ ਅਤੇ 41 ਲੱਖ ਰੁਪਏ ਦਾ ਕਰਜ਼ਾ ਲੈ ਕੇ ਵਿਦੇਸ਼ ਭੇਜਿਆ ਸੀ। ਪਰਿਵਾਰ ਨੇ ਦੱਸਿਆ ਕਿ ਉਹ ਡੰਕੀ ਰੂਟ ਰਾਹੀਂ ਅਮਰੀਕਾ ਗਿਆ ਸੀ। ਪਰਿਵਾਰ ਨੇ ਕਿਹਾ ਕਿ ਪ੍ਰਦੀਪ ਦੇ ਸੁਨਿਹਰੇ ਭਵਿੱਖ ਨਈ ਉਨ੍ਹਾਂ ਨੇ ਉਸ ਨੂੰ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਅਮਰੀਕਾ ਭੇਜਿਆ ਸੀ। ਪਰ ਅਮਰੀਕਾ ਨੇ ਉਸ ਨੂੰ ਡਿਪੋਰਟ ਕਰ ਦਿੱਤਾ ਹੈ। ਪਰਿਵਾਰ ਦਾ ਕਹਿਣਾ ਹੈ ਕੇ ਉਨ੍ਹਾਂ ਨੇ ਸਿਰ ਚੜ੍ਹਿਆ ਕਰਜ਼ਾ ਕਿਵੇਂ ਚੁਕਾਇਆ ਜਾਵੇਗਾ? ਪਰਿਵਾਰ ਨੂੰ ਪ੍ਰਦੀਪ ਤੋਂ ਜੋ ਉਮੀਦਾਂ ਸਨ, ਉਹ ਹੁਣ ਟੁੱਟ ਗਈਆਂ ਹਨ।
ਪ੍ਰਦੀਪ ਦੇ ਪਰਿਵਾਰ ਨੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ। ਪਰਿਵਾਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਲਈ ਲਿਆ ਕਰਜ਼ਾ ਵਾਪਸ ਕਰਨ ਅਤੇ ਦੇਸ਼ ਜਾਂ ਰਾਜ ਵਿੱਚ ਆਪਣੇ ਪੁੱਤਰ ਲਈ ਰੁਜ਼ਗਾਰ ਦਿਵਾਉਣ ਲਈ ਮਦਦ ਦੀ ਗੁਹਾਰ ਲਗਾਈ ਹੈ। ਤਾਂ ਜੋ ਉਨ੍ਹਾਂ ਨੂੰ ਸਰਕਾਰਾਂ ਵੱਲੋਂ ਵਿੱਤੀ ਮਦਦ ਮਿਲ ਸਕੇ।
ਇਹ ਵੀ ਪੜ੍ਹੋ
ਦੱਸ ਦਈਏ ਕਿ ਪ੍ਰਦੀਪ ਦੀ ਪਰਿਵਾਰ ਆਰਥਿਕ ਤੌਰ ‘ਤੇ ਕਾਫੀ ਕਮਜ਼ੋਰ ਹੈ। ਪ੍ਰਦੀਪ ਦੇ ਘਰ ਦੀ ਛੱਤ ਹਾਲੇ ਵੀ ਕੱਚੀ ਹੈ। ਪੁੱਤਰ ਦਾ ਵਿਦੇਸ਼ ਤੋਂ ਖਾਲੀ ਵਾਪੀਸ ਆਉਣ ਪਰਿਵਾਰ ਦੇ ਲਈ ਬਹੁਤ ਵੱਡਾ ਝਟਕਾ ਹੈ।