ਰੇਲਵੇ ਦਾ ਪੰਜਾਬ ਨੂੰ ਤੋਹਫ਼ਾ, ਦਿੱਲੀ ਤੋਂ ਫਿਰੋਜ਼ਪੁਰ ਲਈ ਚਲੇਗੀ ਵੰਦੇ ਭਾਰਤ, ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਦਿੱਤੀ ਜਾਣਕਾਰੀ

Updated On: 

04 Nov 2025 15:55 PM IST

ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਕੇਂਦਰੀ ਮੰਤਰੀ ਅਸਵਨੀ ਵੈਸ਼ਨਵ ਦਾ ਵਿਸ਼ੇਸ ਤੌਰ 'ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਜਿੱਥੇ 7 ਨਵੰਬਰ ਨੂੰ ਪ੍ਰਧਾਨ ਮੰਤਰੀ ਵਾਰਾਨਾਸੀ ਤੋਂ ਵੰਦੇ ਭਾਰਤ ਨੂੰ ਰਵਾਨਾ ਕਰਨਗੇ ਤਾਂ ਉੱਥੇ ਹੀ ਪੰਜਾਬ ਦੇ ਫਿਰੋਜਪੁਰ ਤੋਂ ਵੰਦੇ ਭਾਰਤ ਰੇਲ ਨੂੰ ਰਵਾਨਾ ਕੀਤਾ ਜਾਵੇਗਾ।

ਰੇਲਵੇ ਦਾ ਪੰਜਾਬ ਨੂੰ ਤੋਹਫ਼ਾ, ਦਿੱਲੀ ਤੋਂ ਫਿਰੋਜ਼ਪੁਰ ਲਈ ਚਲੇਗੀ ਵੰਦੇ ਭਾਰਤ, ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਦਿੱਤੀ ਜਾਣਕਾਰੀ
Follow Us On

ਰੇਲਵੇ ਵਿਭਾਗ ਵੱਲੋਂ ਐਲਾਨੀ ਗਈ ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਐਕਸਪ੍ਰੈਸ ਜਲਦੀ ਹੀ ਚੱਲੇਗੀ। ਰੇਲਵੇ ਵਿਭਾਗ ਨੇ ਟ੍ਰੇਨ ਦਾ ਸਮਾਂ-ਸਾਰਣੀ ਜਾਰੀ ਕਰ ਦਿੱਤੀ ਹੈ, ਅਤੇ ਇਸ ਦੀ ਰਵਾਨਗੀ ਦੀ ਮਿਤੀ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਇਹ ਟ੍ਰੇਨ ਬੁੱਧਵਾਰ ਨੂੰ ਛੱਡ ਕੇ ਹਫ਼ਤੇ ਵਿੱਚ ਛੇ ਦਿਨ ਚੱਲੇਗੀ।

ਇਹ ਟ੍ਰੇਨ ਫਿਰੋਜ਼ਪੁਰ ਕੈਂਟ ਤੋਂ ਸਵੇਰੇ 7:55 ਵਜੇ ਰਵਾਨਾ ਹੁੰਦੀ ਹੈ, ਦੁਪਹਿਰ 2:35 ਵਜੇ ਦਿੱਲੀ ਪਹੁੰਚਦੀ ਹੈ। ਵਾਪਸੀ ਵਾਲੀ ਟ੍ਰੇਨ ਉਥੋਂ ਸ਼ਾਮ 4 ਵਜੇ ਰਵਾਨਾ ਹੁੰਦੀ ਹੈ, ਰਾਤ ​​10:35 ਵਜੇ ਫਿਰੋਜ਼ਪੁਰ ਪਹੁੰਚਦੀ ਹੈ। ਇਹ ਟ੍ਰੇਨ ਫਰੀਦਕੋਟ, ਬਠਿੰਡਾ, ਧੂਰੀ, ਪਟਿਆਲਾ, ਅੰਬਾਲਾ ਕੈਂਟ, ਕੁਰੂਕਸ਼ੇਤਰ ਅਤੇ ਪਾਣੀਪਤ ਸਟੇਸ਼ਨਾਂ ‘ਤੇ ਦੋਵਾਂ ਦਿਸ਼ਾਵਾਂ ਵਿੱਚ ਰੁਕੇਗੀ।

ਰੇਲਵੇ ਦਾ ਪੰਜਾਬ ਨੂੰ ਤੋਹਫ਼ਾ

ਗੁਰੂ ਪੂਰਨਿਮਾ ਦੇ ਮੌਕੇ ‘ਤੇ, ਰੇਲਵੇ ਨੇ ਫਿਰੋਜ਼ਪੁਰ ਨੂੰ ਇੱਕ ਹੋਰ ਨਵਾਂ ਤੋਹਫ਼ਾ ਦਿੱਤਾ ਹੈ। ਰੇਲਵੇ ਬੋਰਡ ਨੇ ਮੋਗਾ-ਨਵੀਂ ਦਿੱਲੀ ਇੰਟਰਸਿਟੀ ਰੇਲ ਗੱਡੀ ਨੂੰ ਫਿਰੋਜ਼ਪੁਰ ਰਾਹੀਂ ਚਲਾਉਣ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਅਤੇ ਇਹ ਰੇਲ ਗੱਡੀ ਨਵੰਬਰ ਵਿੱਚ ਫਿਰੋਜ਼ਪੁਰ ਤੋਂ ਸ਼ੁਰੂ ਹੋਵੇਗੀ। ਇਹ ਜਾਣਕਾਰੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਹ ਵੰਦੇ ਭਾਰਤ ਟ੍ਰੇਨ 7 ਨਵੰਬਰ ਤੋਂ ਸ਼ੁਰੂ ਹੋਵੇਗੀ, ਉਹਨਾਂ ਨੇ ਇਹ ਰੇਲ ਸੇਵਾ ਸ਼ੁਰੂ ਹੋਣ ਨਾਲ ਮਾਲਵੇ ਇਲਾਕੇ ਨੂੰ ਕਾਫੀ ਫਾਇਦਾ ਹੋਵੇਗਾ।

ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਕੇਂਦਰੀ ਮੰਤਰੀ ਅਸਵਨੀ ਵੈਸ਼ਨਵ ਦਾ ਵਿਸ਼ੇਸ ਤੌਰ ‘ਤੇ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਜਿੱਥੇ 7 ਨਵੰਬਰ ਨੂੰ ਪ੍ਰਧਾਨ ਮੰਤਰੀ ਵਾਰਾਨਾਸੀ ਤੋਂ ਵੰਦੇ ਭਾਰਤ ਨੂੰ ਰਵਾਨਾ ਕਰਨਗੇ ਤਾਂ ਉੱਥੇ ਹੀ ਪੰਜਾਬ ਦੇ ਫਿਰੋਜਪੁਰ ਤੋਂ ਵੰਦੇ ਭਾਰਤ ਰੇਲ ਨੂੰ ਰਵਾਨਾ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਇੱਕ ਰੇਲ ਗੱਡੀ ਸਵੇਰੇ 7 ਵਜੇ ਨਵੀਂ ਦਿੱਲੀ ਸਟੇਸ਼ਨ ਤੋਂ ਰਵਾਨਾ ਹੋਵੇਗੀ ਅਤੇ ਜਾਖਲ, ਲੁਧਿਆਣਾ ਅਤੇ ਮੋਗਾ ਹੁੰਦੇ ਹੋਏ ਦੁਪਹਿਰ 3 ਵਜੇ ਫਿਰੋਜ਼ਪੁਰ ਪਹੁੰਚੇਗੀ। ਇਸ ਤਰ੍ਹਾਂ, ਇਹ ਫਿਰੋਜ਼ਪੁਰ ਤੋਂ ਦੁਪਹਿਰ 3:35 ਵਜੇ ਰਵਾਨਾ ਹੋਵੇਗੀ ਅਤੇ ਰਾਤ 11:35 ਵਜੇ ਨਵੀਂ ਦਿੱਲੀ ਸਟੇਸ਼ਨ ਪਹੁੰਚੇਗੀ।

ਇਸ ਰੇਲ ਗੱਡੀ ਲਈ ਵਿਭਾਗ ਵੱਲੋਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ, ਜੋ ਕਿ ਹਫ਼ਤੇ ਵਿੱਚ ਦੋ ਦਿਨ ਚੱਲਣ ਵਾਲੀ ਹੈ। ਕੇਂਦਰ ਸਰਕਾਰ ਦਾ ਫ਼ਿਰੋਜ਼ਪੁਰ ਦੇ ਵਿਕਾਸ ‘ਤੇ ਵਿਸ਼ੇਸ਼ ਧਿਆਨ ਹੈ। ਸੋਢੀ ਨੇ ਕਿਹਾ ਕਿ ਪੀਜੀਆਈ ਮਾਰਚ 2026 ਤੋਂ ਪਹਿਲਾਂ ਖੋਲ੍ਹ ਦਿੱਤਾ ਜਾਵੇਗਾ। ਇੱਥੋਂ ਦੇ ਲੋਕਾਂ ਨੂੰ ਇੱਕ ਸੈਟੇਲਾਈਟ ਸੈਂਟਰ ਦਾ ਤੋਹਫ਼ਾ ਵੀ ਮਿਲੇਗਾ ਅਤੇ ਇੱਕ ਓਪੀਡੀ ਕੰਮ ਕਰਨਾ ਸ਼ੁਰੂ ਕਰ ਦੇਵੇਗੀ।