ਪੰਜਾਬ ਦੇ ਤਾਪਮਾਨ ‘ਚ ਗਿਰਾਵਟ ਜਾਰੀ, ਵੈਸਟਰਨ ਡਿਸਟਰਬੈਂਸ ਐਕਟਿਵ ਵੱਧ ਸਕਦੀ ਹੈ ਠੰਡ

Updated On: 

28 Oct 2025 09:22 AM IST

Punjab Weather Update: ਪੰਜਾਬ 'ਚ ਪ੍ਰਦੂਸ਼ਣ ਕਾਰਨ AQI ਵੀ ਪ੍ਰਭਾਵਿਤ ਹੋ ਰਿਹਾ ਹੈ। ਮੌਸਮ ਖੁਸ਼ਕ ਬਣਿਆ ਹੋਇਆ ਹੈ। ਇਸ ਮਹੀਨੇ ਬਾਰਿਸ਼ ਦੀ ਸੰਭਾਵਨਾ ਨਹੀਂ ਹੈ। ਬੀਤੇ ਦਿਨ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਤਾਪਮਾਨ 33.6 ਡਿਗਰੀ ਬਠਿੰਡਾ 'ਚ ਦਰਜ ਕੀਤਾ ਗਿਆ।

ਪੰਜਾਬ ਦੇ ਤਾਪਮਾਨ ਚ ਗਿਰਾਵਟ ਜਾਰੀ, ਵੈਸਟਰਨ ਡਿਸਟਰਬੈਂਸ ਐਕਟਿਵ ਵੱਧ ਸਕਦੀ ਹੈ ਠੰਡ

ਸੰਕੇਤਕ ਤਸਵੀਰ (AI Photo)

Follow Us On

ਪੰਜਾਬ ਦੇ ਤਾਪਮਾਨ ‘ਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ। ਬੀਤੇ ਦਿਨ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਉੱਪਰੀ ਇਲਾਕਿਆਂ ‘ਚ ਬਰਫਬਾਰੀ ਦੇ ਹਾਲਾਤ ਬਣ ਰਹੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਆਉਣ ਵਾਲੇ ਦਿਨਾਂ ‘ਚ ਪਹਾੜਾਂ ਤੋਂ ਆਉਣ ਵਾਲੀਆਂ ਹਵਾਵਾਂ ਤਾਪਮਾਨ ‘ਚ ਹੋਰ ਗਿਰਾਵਟ ਲਿਆਉਣਗੀਆਂ ਤੇ ਠੰਡ ਵਧੇਗੀ।

ਪੰਜਾਬ ‘ਚ ਪ੍ਰਦੂਸ਼ਣ ਕਾਰਨ AQI ਵੀ ਪ੍ਰਭਾਵਿਤ ਹੋ ਰਿਹਾ ਹੈ। ਮੌਸਮ ਖੁਸ਼ਕ ਬਣਿਆ ਹੋਇਆ ਹੈ। ਇਸ ਮਹੀਨੇ ਬਾਰਿਸ਼ ਦੀ ਸੰਭਾਵਨਾ ਨਹੀਂ ਹੈ। ਬੀਤੇ ਦਿਨ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਤਾਪਮਾਨ 33.6 ਡਿਗਰੀ ਬਠਿੰਡਾ ‘ਚ ਦਰਜ ਕੀਤਾ ਗਿਆ।

AQI ਦਾ ਹਾਲ

ਸੀਪੀਸੀਬੀ ਦੀ ਰਿਪੋਰਟ ਦੇ ਮੁਤਾਬਕ ਸੋਮਵਾਰ ਨੂੰ ਲੁਧਿਆਣਾ ਦਾ AQI 196, ਜਲੰਧਰ ਦਾ 193, ਅੰਮ੍ਰਿਤਸਰ ਦਾ 157, ਬਠਿੰਡਾ ਦਾ 148, ਪਟਿਆਲਾ ਦਾ 140, ਮੰਡੀ ਗੋਬਿੰਦਗੜ੍ਹ ਦਾ 137 ਤੇ ਰੂਪਨਗਰ ਦਾ 116 ਦਰਜ ਕੀਤਾ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ AQ ਗਲੇ, ਨੱਕ ਸਮੇਤ ਦਿਲ, ਫੇਫੜੇ ਦੇ ਹੋਰ ਅੰਗਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।

ਪਰਾਲੀ ਸਾੜਨ ਨਾਲ ਵਾਤਾਵਰਣ ਪ੍ਰਭਾਵਿਤ

ਪੰਜਾਬ ‘ਚ ਬੀਤੇ ਦਿਨ ਇਸ ਸੀਜ਼ਨ ਦੇ ਰਿਕਾਰਡ 147 ਮਾਮਲੇ ਦਰਜ ਕੀਤੇ ਗਏ। ਕੁੱਲ ਮਾਮਲੇ 890 ਤੱਕ ਪਹੁੰਚ ਗਏ ਹਨ। ਪਰਾਲੀ ਸਾੜਨ ਦਾ ਅਸਰ ਵਾਤਾਵਰਣ ‘ਤੇ ਵੀ ਦਿਖਾਈ ਦੇ ਰਿਹਾ ਹੈ। ਪੰਜਾਬ ਚ ਸਭ ਤੋਂ ਵੱਧ ਪਰਾਲੀ ਤਰਨਤਾਰਨ ਜ਼ਿਲ੍ਹੇ ਚ ਸਾੜੀ ਗਈ। ਇੱਥੇ ਹੁਣ ਤੱਕ ਕੁੱਲ 249 ਮਾਮਲੇ ਦਰਜ ਕੀਤੇ ਗਏ ਹਨ। ਤਰਨਤਾਰਨ ਤੋਂ ਬਾਅਦ ਅੰਮ੍ਰਿਤਸਰ ਚ ਸਭ ਤੋਂ ਵੱਧ 169 ਮਾਮਲੇ ਦਰਜ ਕੀਤੇ ਗਏ।

ਫਿਰੋਜ਼ਪੁਰ ਚ 87, ਪਟਿਆਲਾ ਚ 46, ਗੁਰਦਾਸਪੁਰ ਚ 41, ਸੰਗਰੂਰ ਚ 79, ਕਪੂਰਥਲਾ ਚ 35, ਬਠਿੰਡਾ ਚ 38, ਫਾਜ਼ਿਲਕਾ 15, ਜਲੰਧਰ ਤੇ ਬਰਨਾਲਾ ਚ 16-16, ਲੁਧਿਆਣਾ ਚ 9, ਮੋਗਾ ਚ 15, ਮਾਨਸਾ ਚ 12, ਫਤਿਹਗੜ੍ਹ ਸਾਹਿਬ ਚ 15, ਮੁਕਤਸਰ ਸਾਹਿਬ ਚ 11, ਫਰੀਦਕੋਟ ਚ 12, ਐਸਬੀਐਸ ਨਗਰ ਤੇ ਹੁਸ਼ਿਆਰਪੁਰ ਚ 3-3, ਮਲੇਰਕੋਟਲਾ ਚ 4 ਮਾਮਲੇ ਦਰਜ ਕੀਤੇ ਗਏ ਹਨ।